Contact for Advertising

Contact for Advertising

Latest News

शुक्रवार, 26 मई 2023

ਸਮਾਜ ਸੇਵੀ ਅਤੇ ਅਧਿਆਪਕ ਜੋੜੀ ਨੇ ਵਿਲੱਖਣ ਢੰਗ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ

 ਸਮਾਜ

ਸੇਵੀ ਅਤੇ ਅਧਿਆਪਕ ਜੋੜੀ ਨੇ ਵਿਲੱਖਣ ਢੰਗ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ।             

             ਬਰਨਾਲਾ 26 ਮਈ (ਸੁਖਵਿੰਦਰ ਸਿੰਘ ਭੰਡਾਰੀ) ਇਕਬਾਲ ਸਿੰਘ ਭੋਤਨਾ ਪੁੱਤਰ ਜਰਨੈਲ ਸਿੰਘ ਭੋਤਨਾ ਦਰਵੇਸ਼ ਸਿਆਸਤਦਾਨ ਅਤੇ ਮੈਡਮ ਇਕਬਾਲ ਕੌਰ ਨੇ ਆਪਣੇ ਵਿਆਹ ਦੀ 22 ਵੀਂ ਵਰ੍ਹੇਗੰਢ ਬਹੁਤ ਹੀ ਸਾਦੇ ਅਤੇ ਨਿਵੇਕਲੇ ਢੰਗ ਨਾਲ ਮਨਾਈ। ਇਕਬਾਲ ਸਿੰਘ ਭੋਤਨਾ ਮੀਰੀ ਪੀਰੀ ਕਾਲਜ਼ ਭਦੌੜ ਵਿਖੇ ਬਤੌਰ ਅਕਾਉਂਟੈਂਟ ਡਿਊਟੀ ਨਿਭਾਉਣ ਦੇ ਨਾਲ ਨਾਲ  ਵਿਦਿਆਰਥੀਆਂ ਨੂੰ ਰੰਗ ਮੰਚ ਨਾਲ ਵੀ ਜੋੜ ਰਹੇ ਹਨ ਅਤੇ ਮੈਡਮ ਜਸਵੀਰ ਕੌਰ ਭੋਤਨਾ ਸੇਕਰਡ ਹਾਰਟ ਐਜੂਕੇਸ਼ਨ ਕਾਲਜ ਬਰਨਾਲਾ ਵਿਖੇ ਬਤੌਰ ਸਹਾਇਕ ਪ੍ਰੋਫੈਸਰ ਪੜ੍ਹਾ ਰਹੇ ਹਨ। ਇਨ੍ਹਾਂ ਅੱਜ ਹਰ ਰੋਜ਼ ਦੀ ਤਰ੍ਹਾਂ ਗੁਰੂ ਘਰ ਜਾ ਕੇ ਵਾਹਿਗੁਰੂ ਜੀ ਦਾ ਆਸ਼ੀਰਵਾਦ ਲਿਆ। ਜਨਮ ਦਿਨ ਮੌਕੇ ਯਾਦਗਾਰੀ ਬੂਟੇ ਲਾ ਕੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਸੁਚੇਤ ਕੀਤਾ। ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਵੱਲੋਂ ਲੋੜਵੰਦ ਪਰਿਵਾਰਾਂ ਲਈ ਆਯੋਜਿਤ ਰਾਸ਼ਨ ਵੰਡ ਸਮਾਰੋਹ ਚ ਪਹੁੰਚ ਕੇ ਆਪਣਾ ਯੋਗਦਾਨ ਪਾਇਆ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਲੋਕਾਂ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਅਤੇ ਆਪਣੀ ਵਿਆਹ ਦੀ ਵਰ੍ਹੇਗੰਢ ਮੌਕੇ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਦੀ ਸ਼ੁੱਧਤਾ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। ਉਨ੍ਹਾਂ ਹਾਜ਼ਰੀਨ ਨੂੰ ਪਾਣੀ ਦੀ ਸਾਂਭ ਸੰਭਾਲ ਕਰਨ ਦਾ ਸੱਦਾ ਦਿੱਤਾ। ਇਹ ਜੋੜੀ ਸਮਾਜਿਕ ਸਮਰਸਤਾ, ਸਾਂਝੀਵਾਲਤਾ ਅਤੇ ਫਿਰਕੂ ਸਦਭਾਵਨਾ ਦਾ ਸੰਦੇਸ਼ ਘਰ ਘਰ ਪਹੁੰਚਾ ਕੇ ਸੋਹਣੇ ਸਮਾਜ ਦੀ ਸਿਰਜਣਾ ਲਈ ਕੰਮ ਕਰ ਰਹੀ ਹੈ। ਇਨ੍ਹਾਂ ਵੱਲੋਂ ਇਸ ਮੌਕੇ ਲੋੜਵੰਦ ਵਿਦਿਆਰਥੀਆਂ ਦੀ ਮੱਦਦ ਕੀਤੀ ਗਈ ।
ਸਮਾਜ ਸੇਵੀ ਅਤੇ ਅਧਿਆਪਕ ਜੋੜੀ ਨੇ ਵਿਲੱਖਣ ਢੰਗ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ
  • Title : ਸਮਾਜ ਸੇਵੀ ਅਤੇ ਅਧਿਆਪਕ ਜੋੜੀ ਨੇ ਵਿਲੱਖਣ ਢੰਗ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ
  • Posted by :
  • Date : मई 26, 2023
  • Labels :
  • Blogger Comments
  • Facebook Comments

0 comments:

एक टिप्पणी भेजें

Top