Contact for Advertising

Contact for Advertising

Latest News

बुधवार, 31 मई 2023

ਫੀਲਖਾਨਾ ਵਿਖੇ ਵਿਸ਼ਵ ਨੋ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ

 ਫੀਲਖਾਨਾ ਵਿਖੇ ਵਿਸ਼ਵ ਨੋ ਤੰਬਾਕੂ  ਵਿਰੋਧੀ ਦਿਵਸ ਮਨਾਇਆ ਗਿਆ

  ਕਮਲੇਸ਼ ਗੋਇਲ ਖਨੌਰੀ 

 ਪਟਿਆਲਾ 31 ਮਈ -  ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫੀਲਖਾਨਾ ਪਟਿਆਲਾ ਵਿਖੇ ਅੱਜ ਵਿਸ਼ਵ ਨੋ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ, ਇਸ ਮੌਕੇ ਸਟੇਟ ਅਵਾਰਡੀ  ਪ੍ਰਿੰਸੀਪਲ ਡਾਕਟਰ  ਰਜਨੀਸ਼ ਗੁਪਤਾ ਜੀ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੰਬਾਕੂ ਨਾਲ ਨਾ-ਮੁਰਾਦ ਬਿਮਾਰੀਆਂ  ਜਿਵੇਂ ਕਿ ਕੈਂਸਰ ਵਰਗੀਆਂ ਬੀਮਾਰੀਆਂ ਇਨਸਾਨ ਨੂੰ ਘੇਰ ਲੈਂਦੀਆਂ ਹਨ, ਉਨ੍ਹਾਂ ਨੇ ਵਿਦਿਆਰਥੀਆਂ ਅਤੇ ਵਲੰਟੀਅਰਜ਼ ਨੂੰ ਸੰਬੋਧਨ ਕਰਦੇ ਕਿਹਾ ਕਿ ਅੱਜ ਪੂਰੇ ਭਾਰਤ ਵਿੱਚ ਹੀ ਨਹੀਂ ਵਿਸ਼ਵ ਵਿਚ ਤੰਬਾਕੂ ਵਿਰੋਧੀ ਲਹਿਰ ਚਲਾਉਣ ਦੀ ਲੋੜ ਹੈ, ਇਸ ਮੌਕੇ ਐਨ ਐਸ ਐਸ ਪ੍ਰੋਗਰਾਮ ਅਫਸਰ ਕਮ ਲੈਕਚਰਾਰ ਸ੍ਰੀ ਮਨੋਜ ਥਾਪਰ ਨੇ ਸਟਾਫ ਅਤੇ ਵਲੰਟੀਅਰਜ਼ ਨੂੰ ਤੰਬਾਕੂ ਵਿਰੋਧੀ ਸੌਂਹ ਵੀ ਚੁਕਾਈ,

ਜ਼ਿਕਰਯੋਗ ਹੈ ਕਿ ਫੀਲਖਾਨਾ ਵਿਖੇ ਕੌਮੀ ਸੇਵਾ ਯੋਜਨਾ ਦੇ ਵਲੰਟੀਅਰਜ਼ ਦੀ ਵਿਸ਼ਵ ਨੋ ਤੰਬਾਕੂ ਦਿਵਸ ਬਾਰੇ ਇੱਕ ਪੇਂਟਿੰਗ ਪ੍ਰਤੀਯੋਗਤਾ ਵੀ ਰੱਖੀ ਗਈ ਸੀ ਰੱਖੀ ਗਈ ਸੀ , ਇਸ ਵਿੱਚ 114  ਐਨਐਸਐਸ ਵਲੰਟੀਅਰਜ ਨੇ ਭਾਗ ਲਿਆ, ਪੇਂਟਿੰਗ ਪ੍ਰਤੀਯੋਗਤਾ ਦੇ ਨਤੀਜੇ ਵਿਚ ਜੂਨੀਅਰ ਵਰਗ ਵਿੱਚ ਡਿੰਪਲ ਨੇ ਪਹਿਲਾਂ ਸਿਮਰਨ ਨੇ ਦੂਜਾ ਵਿਸ਼ਾਲ ਨੇ ਤੀਜਾ , ਕਸ਼ਿਸ਼ ਮਿੱਤਲ ਅਤੇ ਸਿਮਰਨ ਕੌਰ ਨੂੰ ਹੌਸਲਾ ਅਫਜ਼ਾਈ ਸਨਮਾਨ ਦਿੱਤਾ ਗਿਆ,  ਸੀਨੀਅਰ ਵਰਗ ਵਿਚ  ਰਿਤਿਸ ਕਸ਼ਯਪ ਨੇ ਪਹਿਲਾ ਅਰਸ਼ਦੀਪ ਕੌਰ ਨੇ ਦੂਜਾ ਆਂਚਲ ਨੇ ਤੀਜਾ ਕੋਮਲ ਅਤੇ ਅਵਤਾਰ ਸਿੰਘ ਨੇ ਹੌਸਲਾ ਅਫ਼ਜ਼ਾਈ ਸਨਮਾਨ ਪ੍ਰਾਪਤ ਕੀਤਾ, ਮੰਚ ਸੰਚਾਲਨ ਲੈਕਚਰਾਰ ਹਰਪ੍ਰੀਤ ਨੇ ਬਾਖੂਬੀ ਕੀਤਾ, ਪ੍ਰੋਗਰਾਮ  ਸੰਚਾਲਨ ਕਰਨ ਵਿੱਚ ਸਟੇਟ ਐਵਾਰਡੀ ਅਧਿਆਪਕ ਪਰਗਟ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ, ਪ੍ਰੋਗਰਾਮ ਦੀ ਮੀਡੀਆ ਕਵਰੇਜ ਸਕੂਲ ਮੀਡੀਆ ਕੁਆਰਡੀਨੇਟਰ ਅਕਸ਼ੈ ਖਨੌਰੀ ਨੇ ਕੀਤੀ, ਪ੍ਰੋਗਰਾਮ ਵਿਸ਼ੇਸ਼ ਤੌਰ ਤੇ  ਲੈਕਚਰਾਰ ਚਰਨਜੀਤ ਸਿੰਘ, ਜੱਜਮੈਂਟ ਦੀ ਭੂਮਿਕਾ ਵਿੱਚ ਲੈਕਚਰਾਰ ਲੈਕਚਰਾਰ ਆਸ਼ਾ ਰਾਣੀ ਅਤੇ ਲੈਕਚਰਾਰ ਸ਼ਿਫਾਲੀ ਗੁਪਤਾ ਨੇ ਯੋਗਦਾਨ ਪਾਇਆ ,ਵਿਦਿਆਰਥੀਆਂ/ਵਲੰਟੀਅਰਜ਼ ਨੇ ਇਸ ਸਾਦਾ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਸਾਰਿਆਂ ਤੇ ਅਮਿੱਟ ਛਾਪ ਛੱਡ ਗਿਆ।

ਫੀਲਖਾਨਾ ਵਿਖੇ ਵਿਸ਼ਵ ਨੋ ਤੰਬਾਕੂ  ਵਿਰੋਧੀ ਦਿਵਸ ਮਨਾਇਆ ਗਿਆ
  • Title : ਫੀਲਖਾਨਾ ਵਿਖੇ ਵਿਸ਼ਵ ਨੋ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ
  • Posted by :
  • Date : मई 31, 2023
  • Labels :
  • Blogger Comments
  • Facebook Comments

0 comments:

एक टिप्पणी भेजें

Top