ਸ੍ਰੀ ਮੇਘ ਗੋਇਲ "ਗਲਪ ਪੁਰਸਕਾਰ" ਬਾਰੇ ਫ਼ੈਸਲਾ 11 ਜੂਨ ਨੂੰ
ਕਮਲੇਸ਼ ਗੋਇਲ ਖਨੌਰੀ
ਸੰਗਰੂਰ, 5 ਜੂਨ - ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਦੀ ਕਾਰਜਕਾਰਨੀ ਦੀ ਵਿਸ਼ੇਸ਼ ਇਕੱਤਰਤਾ 11 ਜੂਨ ਦਿਨ ਐਤਵਾਰ ਨੂੰ ਸਹੀ 10:00 ਵਜੇ ਸਿਟੀ ਪਾਰਕ ਸੰਗਰੂਰ ਵਿਖੇ ਰੱਖੀ ਗਈ ਹੈ, ਜਿਸ ਵਿੱਚ ਇਸੇ ਮਹੀਨੇ ਮਨਾਏ ਜਾ ਰਹੇ ਸਭਾ ਦੇ ਦਸਵੇਂ ਸਥਾਪਨਾ ਦਿਵਸ ਮੌਕੇ ਦਿੱਤੇ ਜਾਣ ਵਾਲੇ ਸ੍ਰੀ ਮੇਘ ਗੋਇਲ ਯਾਦਗਾਰੀ ਗਲਪ ਪੁਰਸਕਾਰ ਸਬੰਧੀ ਲੇਖਕ ਜਾਂ ਲੇਖਿਕਾ ਦੇ ਨਾਂ ਦੀ ਚੋਣ ਕੀਤੀ ਜਾਵੇਗੀ। ਸਭਾ ਦੇ ਪ੍ਰੈੱਸ ਸਕੱਤਰ ਅਮਨ ਜੱਖਲਾਂ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ ਸਮਾਗਮ ਦੀ ਰੂਪ-ਰੇਖਾ ਵੀ ਤਿਆਰ ਕੀਤੀ ਜਾਵੇਗੀ।
0 comments:
एक टिप्पणी भेजें