Contact for Advertising

Contact for Advertising

Latest News

गुरुवार, 1 जून 2023

ਹੁਸਿ਼ਆਰ ਪੁਰ ਜਿ਼ਲੇ ਚ’ ਕੁਲ 1223 ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚੋਂ 83 ਟੀਚਰ ਲੈਸ ਤੇ 267 ਸਿੰਗਲ ਟੀਚਰ ਅਤੇ 127 ਸਕੂਲਾਂ ਚ’ ਸਰਪਲਸ ਅਧਿਆਪਕ,ਧੀਮਾਨ ਨੇ ਆਰਟੀਆਈ ਤਹਿਤ ਸਰਕਾਰੀ ਗੱਪਸਥਾਨ ਦਾ ਕੀਤਾ ਖੁਲਾਸਾ।

 ਹੁਸਿ਼ਆਰ ਪੁਰ ਜਿ਼ਲੇ ਚ’ ਕੁਲ 1223 ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚੋਂ 83 ਟੀਚਰ ਲੈਸ ਤੇ 267 ਸਿੰਗਲ ਟੀਚਰ ਅਤੇ 127 ਸਕੂਲਾਂ ਚ’ ਸਰਪਲਸ ਅਧਿਆਪਕ,ਧੀਮਾਨ ਨੇ ਆਰਟੀਆਈ ਤਹਿਤ ਸਰਕਾਰੀ ਗੱਪਸਥਾਨ ਦਾ ਕੀਤਾ ਖੁਲਾਸਾ।

ਮੁਢੱਲੀ ਸਿੱਖਿਆ ਨੂੰ ਮਜਬੂਤ ਕੀਤਿਆਂ ਬਿਨ੍ਹਾਂ ਦੇਸ਼ ਚ’ ਆਰਥਿਕ, ਸਮਾਜਿਕ ਬਰਾਬਰਤਾ ਅਸੰਭਵ : ਧੀਮਾਨ

 ਹੁਸ਼ਿਆਰਪੁਰ=ਦਲਜੀਤ ਅਜਨੋਹਾ

ਬਲਾਕ ਪ੍ਰਾਇਮਰੀ ਅਫਸਰਾਂ ਦੀਆਂ 21 ਵਿਚੋਂ 18 ਖਾਲੀ ਪੋਸਟਾਂ ਖਾਲੀ ਸਰਕਾਰ ਨੇ ਰਖੀਆਂ।

ਸਿੱਖਿਆ ਹਰ ਖੇਤਰ ਦੇ ਵਿਕਾਸ ਦਾ ਮੂਲ ਅਧਾਰ ਹੈ,ਇਸ ਨੂੰ ਅਣਗੋਲਿਆਂ ਕਰਕੇ ਆਰਥਿਕ ਤੇ ਸਮਾਜਿਕ ਵਿਕਾਸ ਨਹੀਂ ਕੀਤਾ ਜਾ ਸਕਦਾ।ਹਰ ਕੰਮ ਮਨੁੱਖ ਦੇ ਨਿਸਵਾਰਥ ਗਿਆਨ ਦੁਆਰਾ ਹੀ ਹੁੰਦਾ ਹੈ ਤੇ ਗਿਆਨ ਦਾ ਮੂਲ ਅਧਾਨ ਸਿੱਖਿਆ ਹੈ।ਸਰਕਾਰਾਂ ਦਾ ਸੱਚਾਈ ਤੋਂ ਅਖੋਂ ਪਰੋਖੇ ਹੋਣਾ ਤੇ ਲੋਕਾਂ ਨੂੰ ਸਿੱਖਿਆ ਵਰਗੇ ਮੁਦਿਆਂ ਤੋਂ ਦੂਰ ਕਰਕੇ ਰਖਣ ਤੇ ਝੂੱਠ ਅਤੇ ਗੱਪਾਂ ਦੇ ਅਧਾਰ ਤੇ ਵਿਕਾਸ ਦੇ ਝੂੱਠੇ ਦਾਅਵਿਆਂ ਦੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸੂਚਨਾ ਅਧਿਕਾਰ ਐਕਟ 2005 ਤਹਿਤ ਜਿ਼ੱਲਾ ਪ੍ਰਾਇਮਰੀ ਸਿੱਖਿਆ ਦੇ ਦਫਤਰ ਤੋਂ ਪ੍ਰਾਪਤ ਕੀਤੀ ਸੂਚਨਾ ਦਾ ਖੁਲਾਸਾ ਕਰਦਿਆਂ ਦਸਿਆ ਕਿ ਕਦੇ ਸਕੂਲਾਂ ਨੂੰ ਸਮਾਰਟ ਸਕੂਲਾਂ ਦਾ ਦਰਜਾ ਦੇਣਾ ਤੇ ਕਦੇ ਸਕੂਲ ਆਫ ਐਮੀਨੇਂਸ ਦਾ ਨਾਮ ਦੇ ਕੇ ਗੁੰਮਰਾਹ ਕਰਨਾ ਆਮ ਗੱਲ ਬਣ ਗਈ ਹੈ।ਰਾਇਟ ਟੂ ਐਜੂਕੇਸ਼ਨ ਐਕਟ 2009 ਵੀ ਬਾਕੀ ਕਨੂੰਨਾ ਵਾਂਗ ਕਾਗਜੀ ਡੀਂਗਾਂ ਮਾਰ ਰਿਹਾ ਹੈ ਤੇ ਸਿਰ ਕਹਿਣ ਨੂੰ ਹੀ ਮੁਢੱਲੀ ਸਿੱਖਿਆ ਦੇਸ਼ ਅੰਦਰ 6 ਤੋਂ 14 ਸਾਲ ਦੀ ਉਮਰ ਵਾਲੇ ਬੱਚਿਆਂ ਲਈ ਮੁਫ਼ਤ ਤੇ ਲਾਜਮੀ ਸਿੱਖਿਆ ਦਾ ਅਧਿਕਾਰ ਹੈ।ਮੁਫ਼ਤ ਤੇ ਲਾਜਮੀ ਕਹਿਣ ਨੂੰ ਹੀ ਹੈ, ਨਿਰਦੋਸ਼ ਬੱਚਿਆਂ ਨਾਲ ਫਰਾਡ ਕੀਤਾ ਜਾ ਰਿਹਾ ਹੈ। ਸਕੂਲਾਂ ਦਾ ਅਸਲ ਵਿਕਾਸ ਕਰਨ ਦੀ ਥਾਂ ਅਜ ਫਲੈਕਸਾਂ ਉਤੇ ਦਰਜ ਹੋ ਕੇ ਰਹਿ ਗਿਆ।ਅਜ਼ਾਦੀ ਦੇ 76 ਸਾਲਾਂ ਬਾਅਦ ਵੀ ਅੱਜ ਹਜਾਰਾਂ ਸਕੂਲ ਟੀਚਰ ਲੈਸ ਅਤੇ ਸਿੰਗਲ ਟੀਚਰ ਹਨ, ਜੋ ਕਿ ਵੱਡੀ ਸ਼ਰਮ ਵਾਲੀ ਗੱਲ ਹੈ।ਧੀਮਾਨ ਨੇ ਦਸਿਆ ਕਿ ਜਿ਼ਲੇ ਵਿਚ ਕੁਲ 1223 ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ 80857 ਬੱਚੇ ਪੜ੍ਹਦੇ ਹਨ ਤੇ ਊਨ੍ਹਾਂ ਨੂੰ ਪੜ੍ਹਾਉਣ ਲਈ 133 ਸੈਂਟਰ ਹੈੱਡ ਟੀਚਰ, 444 ਹੈੱਡ ਟੀਚਰ ਅਤੇ 1754 ਜੇਬੀਟੀ ਤੇ ਈਟੀਟੀ ਟੀਚਰ ਹਨ।ਧੀਮਾਨ ਨੇ ਦਸਿਆ ਕਿ 83 ਅਜਿਹੇ ਸਕੂਲ ਹਨ ਜਿਥੇ ਕਿ ਬੱਚਿਆਂ ਨੂੰ ਪੜ੍ਹਾਉਣ ਲਈ ਇਕ ਵੀ ਪੱਕੇ ਤੋਰ ਤੇ ਅਧਿਆਪਕ ਨਹੀਂ ਤੇ ਉਨ੍ਹਾਂ ਬੱਚਿਆਂ ਨਾਲ ਪੰਜਾਬ ਸਰਕਾਰ ਵੱਡਾ ਧੋਖਾ ਕਰ ਰਹੀ ਹੈ।ਇਸ ਤੋਂ ਵੱਡਾ ਫਰਾਡ ਹੋਰ ਕੋਈ ਨਹੀਂ ਹੋ ਸਕਦਾ।ਇਸੇ ਕਰਕੇ ਦੇਸ਼ ਰਾਸ਼ਟਰ ਨਿਰਮਾਣ ਕਰਤਾ ਨਹੀਂ ਬਣ ਸਕਿਆ।ਉਨ੍ਹਾਂ ਦਸਿਆ ਕਿ ਜਿ਼ਲੇ ਵਿਚ 267 ਸਕੂਲਾਂ ਵਿਚ ਸਿਰਫ ਬੱਚਿਆਂ ਨੂੰ ਪੜ੍ਹਾਉਣ ਲਈ 1,1 ਹੀ ਅਧਿਆਪਕ ਹੈ।ਉਨ੍ਹਾਂ ਵਿਚੋਂ ਜਦੋਂ ਕਿਸੇ ਨੇ ਛੂੱਟੀ ਲੈਣੀ ਹੋਵੇ ਤਾਂ ਦੁਸਰੇ ਸਕੂਲ ਨੂੰ ਸਿੰਗਲ ਟੀਚਰ ਬਣਾ ਕੇ ਆਰਜੀ ਪ੍ਰਬੰਧ ਕੀਤਾ ਜਾਂਦਾ ਹੈ।ਜਿ਼ਲੇ ਦੇ ਇਨ੍ਹਾਂ ਸਕੂਲਾਂ ਵਿਚ ਸਿਰਫ 4 ਹੀ ਮਿਊਜਕ ਟੀਚਰ ਹਨ।ਇੰਚ ਬੱਚਿਆਂ ਦੇ ਇਰਮਾਨਾ ਨੁੰ ਬਣਾਇਆ ਜਾ ਰਿਹਾ ਬੱਲੀ ਦਾ ਬਕਰਾ।

ਧੀਮਾਨ ਨੇ ਦਸਿਆ ਕਿ ਆਰਟੀਈ ਐਕਟ 2009 ਦੇ ਨਿਯਮਾਂ ਅਨੁਸਾਰ ਜਿਥੇ 1 ਤੋਂ 60 ਤੱਕ ਬੱਚੇ ਹਨ ਉਥੇ 2 ਅਧਿਆਪਕ ਲੋੜੀਂਦੇ ਹਨ, 61 ਤੋਂ 90 ਤੱਕ 3, 91 ਤੋਂ 120 ਤੱਕ 4,121 ਤੋਂ 150 ਤੱਕ 5,151 ਤੋਂ 200 ਤੱਕ ਬੱਚਿਆਂ ਦੀ ਗਿਣਤੀ ਤੱਕ 6 ਅਤੇ 201 ਤੋਂ ਤੋਂ ਲੈ ਕੇ 240 ਤੱਕ 7 ਅਧਿਆਪਕ ਲੋੜੀਂਦੇ ਹਨ ਅਤੇ ਅਗੋਂ 30 ਬੱਚਿਆਂ ਦੀ ਹੋਰ ਗਿਣਤੀ ਤੱਕ 1 ਅਧਿਆਪਕ ਚਾਹੀਦਾ ਹੈ।ਫਿਰ ਹੋਰ ਤੇ ਹੋਰ ਸੂਚਨਾ ਅਨੁਸਾਰ 127 ਸਕੂਲਾਂ ਵਿਚ ਵਧਾਇਕਾਂ ਦੀ ਧੌਂਸ ਤੇ ਉਨ੍ਹਾਂ ਨਾਲ ਨੇੜਤਾ ਕਾਰਨ ਸਰਪਲਸ ਅਧਿਆਪਕ ਬੈਠੇ ਹਨ।ਸੂਚਨਾ ਅਨੁਸਾਰ ਧੁੱਗ ਕਲਾਂ ਵਿਚ 69 ਬੱਚੇ ਤੇ ਅਧਿਆਪਕ 5 ਹਨ,ਲਗਭਗ 3 ਵਾਧੂ,ਪ੍ਰਾਇਮਰੀ ਸਕੂਲ ਗੜ੍ਹਦੀਵਾਲਾ ਵਿਚ 89 ਬੱਚਿਆਂ ਤੇ 4 ਅੀਧਆਪਕ ਭਾਵ 1 ਵਾਧੂ, ਪ੍ਰਾਇਮਰੀ ਸਕੂਲ ਕਾਹਲਵਾਂ ਕੁਲ ਬੱਚੇ 48 ਪਰ ਅਧਿਆਪਕ 3 (ਇਕ ਵਾਧੂ), ਸ਼ੇਰਪੁਰ ਪੁਖਤਾ ਸਕੂਲ ਵਿਚ ਕੁਲ ਬੱਚੇ 78 ਤੇ ਅਧਿਆਪਕ 5 (2 ਵਾਧੂ),ਸਤਨੋਰ ਪ੍ਰਾਇਮਰੀ ਸਕੂਲ ਵਿਚ ਕੁਲ ਬੱਚੇ 89 ਪਰ ਅਧਿਆਪਕ 7 (3 ਵਾਧੂ),ਸਮੂੰਦੜਾ ਕੁਲ ਬੱਚੇ 114 ਤੇ ਅਧਿਕਆਪਕ 5 (1 ਵਾਧੂ),ਡਾ ਬੀ ਆਰ ਅੰਬੇਡਕਰ ਬੀਨੇਵਾਲ ਸਕੂਲ ਵਿਚ ਕੁਲ ਬੱਚੇ 107 ਤੇ ਅਧਿਆਪਕ 6 (2 ਵਾਧੂ)।ਵੇਖਣ ਵਾਲੀ ਗੱਲ ਹੈ ਕਿ ਡਾਕਟਰ ਅੰਬੇਡਕਰ ਜੀ ਦਾ ਨਾਮ ਵਰਤ ਕੇ ਵੋਟਾਂ ਵਟੋਰਨ ਵਾਲੇ ਡਾਕਟਰ ਸਾਹਿਬ ਦਾ ਨਾਮ ਵੀ ਬਦਨਾਮ ਕਰ ਰਹੇ ਹਨ।ਧੀਮਾਨ ਨੇ ਦਸਿਆ ਕਿ ਇੰਝ ਪੰਜਾਬ ਸਰਕਾਰ ਬੱਚਿਆਂ ਦਾ ਭਾਰੀ ਨੁਕਸਾਨ ਕਰ ਰਹੀ ਹੈ ਤੇ ਅਪਣੇ ਚਹੇਤ ਅਧਿਆਪਕਾਂ ਨੂੰ ਮੋਜਾਂ ਕਰਵਾ ਰਹੀ ਹੈ।ਸਵਾਲ ਇਹ ਪੈਦਾ ਹੁੰਦਾ ਹੈ ਕਿ ਸਰਕਾਰੀ ਇਮਾਨਦਾਰੀ ਕਾਗਜਾਂ ਜਾਂ ਭਾਸ਼ਣਾ ਤੱਕ ਹੀ ਸੀਮਤ ਹੈ।ਵੇਸੇ ਤਾ ਭ੍ਰਿਸ਼ਟਾਚਾਰ ਸਰਕਾਰ ਦੀ ਰੱਗ ਰੱਗ ਵਿਚ ਉਬਾਲੇ ਮਾਰ ਰਿਹਾ ਹੈ।ਵੇਖੋਂ ਨਿਯਮ ਵੀ ਸਰਕਾਰ ਬਣਾਉਂਦੀ ਹੈ ਤੇ ਤੋੜਦੀ ਵੀ ਸਰਕਾਰ ਹੀ ਹੈ ਤੇ ਇਹ ਸਭ ਕੁਝ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਦੇ ਧਿਆਨ ਹੇਠ ਹੈ ਤੇ ਲਗਾਤਾਰ ਹੋ ਰਿਹਾ ਹੈ।ਜਿਹੜੇ ਸਕੂਲਾਂ ਵਿਚ ਅਧਿਆਪਕ ਸਰਪਲਸ ਹਨ ਉਹ ਮੋਜਾਂ ਕਰਦੇ ਹਨ ਤੇ ਜਿਹੜੇ ਸਿੰਗਲ ਟੀਚਰ ਸਕੂਲ ਹਨ ਉਥੇ ਅਧਿਆਪਕਾਂ ਦਾ ਕੰਮ ਓਵਰ ਲੋਡ ਹੋਇਆ ਪਿਆ ਹੈ।ਕਈਆਂ ਸਕੂਲਾਂ ਵਿਚ ਪਿੰਡਾਂ ਦੀਆ ਪੰਚਾfੱੲਤਾਂ ਨੇ ਪਿੰਡ ਵਿਚੋਂ ਹੀ ਲੜਕੀਆਂ ਪੜ੍ਹਾਉਣ ਲਈ 2000,2000 ਰੁ: ਤੇ ਲਗਾਈਆਂ ਹੋਈਆਂ ਹਨ।ਚ

ਧੀਮਾਨ ਨੇ ਦਸਿਆ ਕਿ ਜਿ਼ਲੇ ਵਿਚ ਕੁਲ ਸਿੱਖਿਆ ਦੇ 21 ਬਲਾਕ ਹਨ ਤੇ ਉਨ੍ਹਾਂ ਬਲਾਕਾਂ ਵਿਚ ਪੰਜਾਬ ਸਰਕਾਰ ਦੀ ਕ੍ਰਿਪਾ ਨਾਲ ਸਿਰਫ 3 ਹੀ ਬਲਾਕ ਪ੍ਰਾਇਮਰੀ ਸਿੰਖਿਆ ਅਫਸਰ ਹਨ ਤੇ 18 ਪੋਸਟਾਂ ਜਾਣਬੁਝ ਕੇ ਸਿੱਖਿਆ ਮੰਤਰੀ ਜੀ ਨੇ ਖਾਲੀ ਰੱਖੀਆਂ ਹੋਈਆਂ ਹਨ।ਇਨ੍ਹਾਂ ਖਾਲੀ ਪੋਸਟਾਂ ਕਾਰਨ ਸਕੂਲੀ ਯੋਜਨਾਵਾਂ ਤੇ ਬੱਚਿਆਂ ਦੇ ਨਾਲ ਵੱਡਾ ਖਿਲਵਾੜ ਹੋ ਰਿਹਾ ਹੈ।ਧੀਮਾਨ ਨੇ ਦਸਿਆ ਕਿ ਜਿ਼ਲੇ ਵਿਚ ਕੋਟ ਫਤੂਹੀ ਬਲਾਕ ਵਿਚ ਕੁਲ 56 ਸਕੂਲਾਂ ਵਿਚਂ 15 ਟੀਚਰ ਲੈਸ ਅਤੇ 19 ਸਿੰਗਲ ਟੀਚਰ ਸਕੂਲ ਹਨ,ਇਸੇ ਤਰ੍ਹਾਂ ਮਾਹਿਲਪੁਰ ਬਲਾਕ 2 ਵਿਚ ਕੁਲ 55 ਸਕੂਲਾਂ ਵਿਚੋਂ 13 ਸਕੂਲ ਟੀਚਰ ਲੈਸ ਤੇ ਸਿੰਗਲ ਟੀਚਰ 19 ,ਇਸੇ ਤਰ੍ਹਾਂ ਮਾਹਿਲਪੁਰ ਬਲਾਕ 1 ਦੇ ਕੁਲ 59 ਸਕੂਲਾਂ ਵਿਚੋਂ 7 ਸਕੂਲ ਟੀਚਰ ਲੈਸ ਤੇ 24 ਸਕੂਲ ਸਿੰਗਲ ਟੀਚਰ ਹਨ।ਹੁਸਿ਼ਆਰਪੁਰ ਬਲਾਕ 1ਏ ਵਿਚ 7 ਸਕੂਲ ਟੀਚਰ ਲੈਸ, ਬਲਾਕ 2 ਬੀ ਦੇ 6 ਟੀਚਰ ਲੈਸ ਹਨ।ਬਲਾਕ ਬੁਲੋਵਾਲ ਵਿਚ 5 ਸਕੂਲ ਟੀਚਰ ਲੈਸ।ਲਗਭਗ ਸਾਰੇ ਬਲਾਕਾਂ ਵਿਚ ਟੀਚਰ ਲੈਸ ਹਨ।ਧੀਮਾਨ ਨੇ ਕਿਹਾ ਕਿ ਮੁਢੱਲੀ ਸਿੱਖਿਆ ਹੀ ਦੇਸ਼ ਦੀ ਆਰਥਿਕ,ਸਮਾਜਿਕ ਅਤੇ ਵਿਕਾਸ ਦਾ ਮੂਲ ਅਧਾਰ ਹੈ।ਇਸ ਢਾਂਚੇ ਨੂੰ ਹੀ ਅਣਗੋਲਣਾ ਕਿਸੇ ਦੇਸ੍ਰ ਧ੍ਰੋਹ ਤੋਂ ਘੱਟ ਨਹੀਂ।ਇਸੇ ਕਰਕੇ ਦੇਸ਼ ਹਾਲੇ ਵੀ ਮੂਲ ਸਿੱਖਿਆ ਨੂੰ ਪ੍ਰੈਕਟੀਕਲੀ ਹਾਂਸਲ ਨਹੀਂ ਕਰ ਸਕਿਆ।ਸਰਕਾਰਾਂ ਗੱਪਾਂ ਅਤੇ ਝੂੱਠ ਦੇ ਸਹਾਰੇ ਦੇਸ਼ ਨੂੰ ਖੋਖਲਾ ਕਰ ਰਹੀਆਂ ਹਨ।ਧੀਮਾਨ ਨੇ ਦਸਿਆ ਕਿ ਲੇਬਰ ਪਾਰਟੀ ਜਲਦੀ ਹੀ ਸਿੱਖਿਆ ਬਚਾਓ ਅੰਦੋਲਨ ਸ਼ੁਰੂ ਕਰੇਗੀ ਤੇ ਟੀਚਰ ਲੈਸ ਅਤੇ ਸਿੰਗਲ ਟੀਚਰਾਂ ਵਾਲੇ ਸਕੂਲਾਂ ਅੱਗੇ ਮੋਮਬੱਤੀਆਂ ਜਗਾਉਣ ਤੇ ਲੋਕਾਂ ਨਾਲ ਉਨ੍ਹਾਂ ਪਿੰਡਾਂ ਵਿਚ ਮੀਟਿੰਗਾ ਕਰਕੇ ਸਰਕਾਰ ਦੀ ਪੋਲ ਖੋਲੇਗੀ ਅਤੇ ਜਲਦੀ ਹੀ ਮਾਨਯੌਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਜਨਹਿੱਤ ਪਟੀਸ਼ਨ ਪਾਈ ਜਾਵੇਗੀ।ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਸਰਕਾਰਾਂ ਵਲੋਂ ਕੀਤਾ ਜਾਂਦਾ ਸੋਸ਼ਨ ਹਰ ਹਾਲਤ ਵਿਚ ਰੋਕਿਆ ਜਾਵੇਗਾ।

 ਹੁਸਿ਼ਆਰ ਪੁਰ ਜਿ਼ਲੇ ਚ’ ਕੁਲ 1223 ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚੋਂ 83 ਟੀਚਰ ਲੈਸ ਤੇ 267 ਸਿੰਗਲ ਟੀਚਰ ਅਤੇ 127 ਸਕੂਲਾਂ ਚ’ ਸਰਪਲਸ ਅਧਿਆਪਕ,ਧੀਮਾਨ ਨੇ ਆਰਟੀਆਈ ਤਹਿਤ ਸਰਕਾਰੀ ਗੱਪਸਥਾਨ ਦਾ ਕੀਤਾ ਖੁਲਾਸਾ।
  • Title : ਹੁਸਿ਼ਆਰ ਪੁਰ ਜਿ਼ਲੇ ਚ’ ਕੁਲ 1223 ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚੋਂ 83 ਟੀਚਰ ਲੈਸ ਤੇ 267 ਸਿੰਗਲ ਟੀਚਰ ਅਤੇ 127 ਸਕੂਲਾਂ ਚ’ ਸਰਪਲਸ ਅਧਿਆਪਕ,ਧੀਮਾਨ ਨੇ ਆਰਟੀਆਈ ਤਹਿਤ ਸਰਕਾਰੀ ਗੱਪਸਥਾਨ ਦਾ ਕੀਤਾ ਖੁਲਾਸਾ।
  • Posted by :
  • Date : जून 01, 2023
  • Labels :
  • Blogger Comments
  • Facebook Comments

0 comments:

एक टिप्पणी भेजें

Top