ਮਾਹਿਲਪੁਰ ਦੀ ਹਰਮਿਲਨ ਕੌਰ ਬੈਂਸ 1500 ਮੀਟਰ ਦੌੜ ਲਈ ਏਸ਼ੀਅਨ ਖੇਡਾਂ ਵਿੱਚ ਜਾਵੇਗੀ
ਹੁਸ਼ਿਆਰਪੁਰ=ਦਲਜੀਤ ਅਜਨੋਹਾ
ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿਚ ਇੰਟਰ ਸਟੇਟ ਚੈਂਪੀਅਨਸ਼ਿਪ ਦੌਰਾਨ ਮਾਹਿਲਪੁਰ ਦੀ ਹਰਮਿਲਨ ਬੈਂਸ ਨੇ ਰਿਕਾਰਡ ਸਮਾਂ ਕੱਢ ਕੇ ਚੀਨ ਵਿਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਵਿੱਚ ਜਾਣ ਲਈ ਆਪਣੀ ਥਾਂ ਪੱਕੀ ਕਰ ਲਈ। ਕੁਝ ਸਮਾਂ ਪਹਿਲਾਂ ਉਸ ਦੇ ਗੋਡੇ ਦੀ ਸਰਜਰੀ ਹੋਈ ਸੀ। ਇਸਦੇ ਬਾਵਜੂਦ ਉਸ ਨੇ ਮਿਹਨਤ ਨਾਲ ਇਹ ਥਾਂ ਪ੍ਰਾਪਤ ਕੀਤੀ ਹੈ।ਮਾਨਚੈਸਟਰ ਵਿੱਚ ਡਾਕਟਰਾਂ ਅਤੇ ਕੋਚਾਂ ਦੀ ਅਗਵਾਈ ਹੇਠ ਅਭਿਆਸ ਕਰਦਿਆਂ ਉਹ ਅੱਗੇ ਤੋਂ ਅਗੇਰੇ ਵਧੀ।ਉਸ ਨੇ ਪੰਦਰਾਂ ਸੌ ਮੀਟਰ ਦੌੜ ਵਿਚ ਚਾਰ ਮਿੰਟ 08.50 ਸਕਿੰਟ ਦਾ ਸਮਾਂ ਲਿਆ। ਇਸ ਚੈਂਪੀਅਨਸ਼ਿਪ ਵਿੱਚ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਉਹ ਪਹਿਲੀ ਪੰਜਾਬਣ ਬਣ ਗਈ ਹੈ ਜੋ ਏਸੀਅਨ ਖੇਡਾਂ ਲਈ ਚੁਣੀ ਗਈ ਹੈ।ਉਹ ਅੰਤਰ ਰਾਸ਼ਟਰੀ ਐਥਲੀਟ ਸੁਨੀਤਾ ਦਾ ਰਿਕਾਰਡ ਅਤੇ ਕੌਮੀ ਰਿਕਾਰਡ ਤੋੜ ਚੁੱਕੀ ਹੈ। ਉਸ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਆਪਣੇ ਨਿਸ਼ਾਨੇ ਵੱਲ ਹੀ ਧਿਆਨ ਰੱਖਦੀ ਹੈ। ਗੋਡੇ ਦੇ ਦਰਦ ਨੇ ਉਸ ਨੂੰ ਕੁਝ ਸਮਾਂ ਅਗੇ ਵਧਣ ਤੋਂ ਰੋਕਿਆ ਹੈ। ਉਸਦੀ ਮਾਤਾ ਮਾਧੁਰੀ ਇ ਸਿੰਘ ਅਰਜਨ ਐਵਾਰਡੀ , ਬਿਜਲੀ ਬੋਰਡ ਵਿਚ ਸੰਯੁਕਤ ਸਕੱਤਰ ਹੈ ਤੇ ਪਿਤਾ ਅਮਨਦੀਪ ਸਿੰਘ ਅੰਤਰਰਾਸ਼ਟਰੀ ਐਥਲੀਟ ਰਹੇ ਹਨ। ਦਾਦੀ ਗੁਰਮੀਤ ਕੌਰ ਬੈਂਸ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਹਨ।ਉਹਨਾਂ ਸੱਭ ਦੀ ਪ੍ਰੇਰਣਾ ਅਤੇ ਹੌਸਲਾ ਅਫ਼ਜ਼ਾਈ ਸਦਕਾ ਉਹ ਅੱਗੇ ਤੋਂ ਅਗੇਰੇ ਵਧੀ ਜਾ ਰਹੀ ਹੈ।ਇਸ ਪ੍ਰਾਪਤੀ ਵਾਸਤੇ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਵਿੱਚ ਕੁਲਵੰਤ ਸਿੰਘ ਸੰਘਾ ਪ੍ਰਧਾਨ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ, ਬਲਜਿੰਦਰ ਮਾਨ ਸੰਪਾਦਕ ਨਿੱਕੀਆਂ ਕਰੂੰਬਲਾਂ, ਕ੍ਰਿਸ਼ਨਜੀਤ ਰਾਓ ਕੈਂਡੋਵਾਲ ਜ਼ਿਲਾ ਪ੍ਰਧਾਨ , ਬੱਗਾ ਸਿੰਘ ਆਰਟਿਸਟ,ਤਲਵਿੰਦਰ ਸਿੰਘ ਹੀਰ,ਪ੍ਰਿੰਸੀਪਲ ਜਸਪਾਲ ਸਿੰਘ,ਪ੍ਰੋਫੈਸਰ ਅਪਿੰਦਰ ਸਿੰਘ ਜਨਰਲ ਸਕੱਤਰ ਸਿੱਖ ਵਿਦਿਅਕ ਕੌਂਸਲ ਸਮੇਤ ਖੇਡ ਪ੍ਰਮੋਟਰ ਅਤੇ ਖੇਡ ਪ੍ਰੇਮੀ ਸ਼ਾਮਲ ਹਨ।
0 comments:
एक टिप्पणी भेजें