Contact for Advertising

Contact for Advertising

Latest News

रविवार, 25 जून 2023

ਮਾਮਲਾ ਭਾਖੜਾ 'ਚ ਡੁੱਬੀਆਂ 2 ਮਜ਼ਦੂਰ ਔਰਤਾਂ ਤੇ 1 ਲੜਕੀ ਦੀਆਂ ਲਾਸ਼ਾਂ ਨਾ ਮਿਲਣ ਦਾ

 ਮਾਮਲਾ ਭਾਖੜਾ 'ਚ ਡੁੱਬੀਆਂ 2 ਮਜ਼ਦੂਰ ਔਰਤਾਂ ਤੇ 1 ਲੜਕੀ ਦੀਆਂ ਲਾਸ਼ਾਂ ਨਾ ਮਿਲਣ ਦਾ


ਵਿਧਾਇਕ ਗੋਇਲ ਨੇ ਪੀੜਤ ਪਰਿਵਾਰਾਂ ਨਾਲ ਕੀਤੀ ਮੁਲਾਕਾਤ , ਭਾਖੜਾ ਤੇ ਪਹੁੰਚ ਸਥਿਤੀ ਦਾ ਲਿਆ ਜਾਇਜ਼ਾ, (ਐਨ ਡੀ ਆਰ ਐਫ਼ ਦੀ ਟੀਮ ਲਾਸ਼ਾਂ ਦੀ ਭਾਲ ਵਿਚ ਜੁੱਟੀ

   ਕਮਲੇਸ਼ ਗੋਇਲ ਖਨੌਰੀ    

ਖਨੌਰੀ 24 ਜੂਨ :-- ਬੀਤੇ ਦਿਨੀ ਹਲਕਾ ਲਹਿਰਾ ਦੇ ਕਸਬਾ ਖਨੌਰੀ ਵਿੱਚੋਂ ਗੁਜ਼ਰਦੀ ਭਾਖੜਾ ਨਹਿਰ ਵਿਚ ਇਕ ਟਰੈਕਟਰ-ਦੇ ਪਿੱਛੇ ਪਾਇਆ ਹਾਲ  ਦੇ ਡਿੱਗਣ ਦੇ ਕਾਰਨ ਪਾਣੀ ਦੇ ਤੇਜ਼ ਬਹਾਅ ਦੇ ਚਲਦੇ ਭਾਖੜਾ ਵਿੱਚ ਰੁੜੀਆਂ ਬਾਰਾਂ ਔਰਤਾਂ ਵਿੱਚੋਂ 9 ਨੂੰ ਬਚਾਅ ਲਿਆ ਸੀ ਦੋ ਮਜ਼ਦੂਰ ਔਰਤਾਂ ਅਤੇ ਇਕ ਲੜਕੀ ਦੀਆਂ ਲਾਸ਼ਾਂ ਨਾ ਮਿਲਣ ਤੋਂ ਬਾਅਦ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਅੱਜ ਜਿਥੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਉਥੇ ਹੀ ਭਾਖੜਾ ਦੇ ਘਟਨਾ ਸਥਾਨ ਤੇ ਪਹੁੰਚ ਕੇ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਕੋਲੋਂ ਲਾਸ਼ਾਂ ਲੱਭਣ ਸਬੰਧੀ ਚੱਲ ਰਹੇ ਕਾਰਜਾਂ ਦੀ ਜਾਣਕਾਰੀ ਲਈ। ਇਸ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਵਿਧਾਇਕ ਗੋਇਲ ਨੇ ਘਟਨਾ ਨੂੰ ਅਤੀ ਦੁਖਦਾਈ ਅਤੇ ਮੰਦਭਾਗੀ ਘਟਨਾ ਦੱਸਦਿਆਂ ਕਿਹਾ ਕਿ ਲਾਸ਼ਾਂ ਨੂੰ ਲੱਭਣ ਲਈ ਐਨ ਡੀ ਆਰ ਐਫ਼ ਦੀ ਟੀਮ ਤੈਨਾਤ ਕਰ ਦਿੱਤੀ ਗਈ ਹੈ ,ਲਾਸ਼ਾਂ ਨੂੰ ਲੱਭਣ ਲਈ ਜੰਗੀ ਪੱਧਰ ਤੇ ਕੰਮ ਜਾਰੀ ਹੈ, ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਨਾਲ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮੌਕੇ ਤੇ ਰਹਿਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਤਾਂ ਜੋ ਪੀੜਤ ਪਰਿਵਾਰਾਂ ਤੇ ਮੌਕੇ ਤੇ ਖੜ੍ਹੇ ਲੋਕ ਆਪਣੇ ਆਪ ਨੂੰ ਲਵਾਰਿਸ ਜਾ ਇੱਕਲਾ ਮਹਿਸੂਸ ਨਾ ਕਰਨ ,ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਉਹ ਖੁਦ ਅਤੇ ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਦੌਰੇ ਦੌਰਾਨ ਮੌਕੇ ਤੇ ਉਪ ਮੰਡਲ ਮਜਿਸਟਰੇਟ ਸੂਬਾ ਸਿੰਘ, ਡੀਐਸਪੀ ਮਨੋਜ ਗੋਰਸੀ, ਤਹਿਸੀਲਦਾਰ ਪ੍ਰਵੀਨ ਸਿੰਗਲਾ, ਤੋਂ ਇਲਾਵਾ ਹੋਰ ਅਧਿਕਾਰੀ ਹਾਜਰ ਸਨ।

 ਕੀਮਤੀ ਜਾਨਾਂ ਬਚਾਉਣ ਵਾਲੇ ਬਹਾਦਰ  ਵਿਅਕਤੀਆਂ ਦਾ ਹੋਵੇਗਾ ਸਨਮਾਨ, ਦਸਤਾਰ ਨੇ ਵੀ ਬਚਾਈ ਦੋ ਦੀ ਜਾਨ)

ਇਸ ਦੌਰਾਨ ਵਿਧਾਇਕ ਗੋਇਲ ਨੇ ਐਲਾਨ ਕੀਤਾ ਹਾਦਸਾ ਹੋਣ ਉਪਰੰਤ ਭਾਖੜਾ ਨਹਿਰ ਵਿੱਚੋਂ ਆਪਣੀ ਜਾਨ ਤਲੀ ਤੇ ਧਰਕੇ ਕਈ ਕੀਮਤੀ ਜਾਨਾਂ ਬਚਾਉਣ ਵਾਲੇ ਵਿਅਕਤੀਆਂ ਦਾ ਉਨ੍ਹਾਂ ਅਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ, ਹਾਦਸੇ ਵਿੱਚ ਜਾਨ ਗੁਆਉਣ ਵਾਲੀ ਇਕ ਔਰਤ ਜਾਂਦੀ ਜਾਂਦੀ ਦੋ ਔਰਤਾਂ ਨੂੰ ਬਚਾ ਗਈ ਅਤੇ ਤੀਜੀ ਔਰਤ ਨੂੰ ਬਚਾਉਣ ਦੇ ਚੱਕਰ ਵਿਚ ਆਪਣੀ ਜਾਨ ਦੇ ਗਈ। ਉਥੇ ਹੀ ਇੱਕ ਗੁਰਸਿੱਖ ਵਿਅਕਤੀ ਨੇ ਆਪਣੀ ਦਸਤਾਰ ਦੇ ਸਹਾਰੇ ਦੋ ਕੀਮਤੀ ਜਾਨਾਂ ਬਚਾ ਲਈਆਂ, ਕਿਉਂਕਿ ਉਸਦੀ ਦਸਤਾਰ ਵੱਡੀ ਹੋਣ ਦੇ ਚਲਦੇ ਦੋ ਔਰਤਾਂ ਦੀ ਜ਼ਿੰਦਗੀ ਬਚਾਈ ਗਈ।

 ਮਾਮਲਾ ਭਾਖੜਾ 'ਚ ਡੁੱਬੀਆਂ 2 ਮਜ਼ਦੂਰ ਔਰਤਾਂ ਤੇ 1 ਲੜਕੀ ਦੀਆਂ ਲਾਸ਼ਾਂ ਨਾ ਮਿਲਣ ਦਾ
  • Title : ਮਾਮਲਾ ਭਾਖੜਾ 'ਚ ਡੁੱਬੀਆਂ 2 ਮਜ਼ਦੂਰ ਔਰਤਾਂ ਤੇ 1 ਲੜਕੀ ਦੀਆਂ ਲਾਸ਼ਾਂ ਨਾ ਮਿਲਣ ਦਾ
  • Posted by :
  • Date : जून 25, 2023
  • Labels :
  • Blogger Comments
  • Facebook Comments

0 comments:

एक टिप्पणी भेजें

Top