Contact for Advertising

Contact for Advertising

Latest News

शनिवार, 3 जून 2023

ਪੀਰ ਬਾਬਾ ਰਹਿਮਤ ਸ਼ਾਹ ਜੀ ਦਰਬਾਰ ਪੱਟੀ ਵਿਖੇ 2 ਦਿਨਾਂ ਸਲਾਨਾ ਮੇਲਾ ਸੰਪਨ ਹੋਇਆ

 ਪੀਰ ਬਾਬਾ ਰਹਿਮਤ ਸ਼ਾਹ ਜੀ ਦਰਬਾਰ ਪੱਟੀ ਵਿਖੇ 2 ਦਿਨਾਂ  ਸਲਾਨਾ ਮੇਲਾ  ਸੰਪਨ ਹੋਇਆ


ਹੁਸ਼ਿਆਰਪੁਰ =ਦਲਜੀਤ ਅਜਨੋਹਾ 

ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਪੱਟੀ ਵਿਖੇ ਦਰਬਾਰ ਪੀਰ ਬਾਬਾ ਰਹਿਮਤ ਸ਼ਾਹ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ 2 ਦਿਨਾਂ ਮੇਲਾ ਮਜੂਦਾ ਗੱਦੀ ਨਸ਼ੀਨ ਬਾਬਾ ਰਤਨ ਸਿੰਘ ਧਨੋਤਾ ਦੀ ਅਗਵਾਈ ਵਿੱਚ ਸਮੂਹ ਗ੍ਰਾਮ ਪੰਚਾਇਤ ਨਗਰ ਨਿਵਾਸੀ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਕਰਵਾਇਆ ਗਿਆ 

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਰਤਨ ਸਿੰਘ ਧਨੋਤਾ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਪਹਿਲੇ ਦਿਨ ਚਿਰਾਗ਼ ਰੌਸ਼ਨ ਕੀਤੇ ਗਏ

 ਤੇ  ਰਾਜ ਕੁਮਾਰ ਪੰਡੋਰੀ ਬੀਬੀ ਨਕਾਲ ਵਲੋਂ ਨਕਲਾਂ ਪੇਸ਼ ਕੀਤੀਆਂ ਗਈਆ  ਤੇ ਪ੍ਰਮੁੱਖ ਕਵਾਲਾਂ ਵਲੋਂ  ਕਵਾਲੀਆਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਪੀਰ ਬਾਬਾ ਰਹਿਮਤ ਸ਼ਾਹ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਦੂਸਰੇ ਦੇ  ਝੰਡਾ ਚੜਾਉਣ ਤੇ ਚਾਦਰ ਦੀ ਰਸਮ ਅਦਾ ਕੀਤੀ ਗਈ  ਉਪਰੰਤ ਪ੍ਰਮੁੱਖ ਕਲਾਕਾਰਾਂ ਵਲੋਂ ਆਪਣੇ ਆਪਣੇ ਫ਼ਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ  ਉਥੇ ਹੀ ਮਹਾਂਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ  ਜਿਨ੍ਹਾਂ ਵਿੱਚ ਦਲਵਿੰਦਰ ਦਿਆਲਪੁਰੀ,ਪਾਲੀ ਦੇਤਵਾਲੀਆ ਤੇ ਸਿਮਰਨ ਸਿੰਮੀ,ਅਟਵਾਲ ਸਿਸਟਰਜ,ਕੇ ਐਸ ਸੰਧੂ ਤੇ ਹੋਰ ਕਲਾਕਾਰ ਸ਼ਾਮਿਲ ਸਨ ਤੇ  ਕਵਾਲਾ ਵਿੱਚ  ਰਾਜੇਸ਼ ਚਾਦਲਾਂ,ਕੁਲਦੀਪ ਕਾਦਰ, ਮੁਹੰਮਦ ਅਨੀਸ਼ ਮਾਲੇਰਕੋਟਲਾ ਵਲੋਂ ਵੀ ਕਵਾਲੀਆਂ ਰਾਹੀ ਨਿਹਾਲ ਕੀਤਾ ਗਿਆ  ਇਸ ਮੌਕੇ ਰਾਤ ਨੂੰ ਗਿਰਧਾਰੀ ਲਾਲ ਐਂਡ ਪਾਰਟੀ ਵਲੋਂ ਨਕਲਾਂ ਪੇਸ਼ ਕੀਤੀਆਂ ਗਈਆਂ ਇਸ ਮੌਕੇ ਵਿਸ਼ੇਸ਼ ਤੌਰ ਵਿਧਾਇਕ ਡਾਕਟਰ ਰਾਜ ਕੁਮਾਰ ਚੱਬੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਇਸ ਮੌਕੇ ਬਾਬਾ ਜੀ ਦਾ ਭੰਡਾਰਾ ਸੰਗਤਾਂ ਨੂੰ ਅਟੁੱਟ ਵਰਤਾਇਆ ਗਿਆ ਤੇ ਬਾਬਾ ਜੀ ਵਲੋਂ ਮੇਲੇ ਵਿੱਚ ਪਹੁੰਚੇ ਸੰਤ ਮਹਾਪੁਰਸ਼ਾਂ ਦਾ ਵੀ ਸਤਿਕਾਰ ਕੀਤਾ ਗਿਆ ਇਸ ਮੌਕੇ ਪ੍ਰਭਦੀਪ ਸਿੰਘ ਬਾਜਵਾ,ਬਲਦੇਵ ਸਿੰਘ,ਇਸ਼ਵਿੰਦਰ ਸਿੰਘ,ਚਮਨ ਪਰਵਾਨਾ,ਭੁਪਿੰਦਰ ਸਿੰਘ,ਮਨਜਿੰਦਰ ਸਿੰਘ,ਬਲਜਿੰਦਰ ਸਿੰਘ,ਪ੍ਰਕਾਸ਼ ਦੀਪ ਸਿੰਘ ਗੋਰਾ, ਬੀਬੀ ਸਤਿਆ ਦੇਵੀ,ਭੁਪਿੰਦਰ ਕੌਰ, ਸ਼ੰਕਰ ਸਿੰਘ,ਸਰਪੰਚ ਸ਼ਿੰਦਰ ਪਾਲ ਆਦਿ ਹਾਜਰ ਸਨ

 ਪੀਰ ਬਾਬਾ ਰਹਿਮਤ ਸ਼ਾਹ ਜੀ ਦਰਬਾਰ ਪੱਟੀ ਵਿਖੇ 2 ਦਿਨਾਂ  ਸਲਾਨਾ ਮੇਲਾ  ਸੰਪਨ ਹੋਇਆ
  • Title : ਪੀਰ ਬਾਬਾ ਰਹਿਮਤ ਸ਼ਾਹ ਜੀ ਦਰਬਾਰ ਪੱਟੀ ਵਿਖੇ 2 ਦਿਨਾਂ ਸਲਾਨਾ ਮੇਲਾ ਸੰਪਨ ਹੋਇਆ
  • Posted by :
  • Date : जून 03, 2023
  • Labels :
  • Blogger Comments
  • Facebook Comments

0 comments:

एक टिप्पणी भेजें

Top