Contact for Advertising

Contact for Advertising

Latest News

गुरुवार, 22 जून 2023

*ਸਿਹਤ ਬਲਾਕ ਮੂਨਕ ਵਿੱਚ 20 ਤੋਂ 26 ਜੁਲਾਈ 2023 ਤੱਕ ਵਿਸ਼ਵ ਯੋਗ ਦਿਵਸ ਦੀ ਲੜੀ ਤਹਿਤ ਮਨਾਇਆ ਜਾ ਰਿਹਾ ਯੋਗ ਸਪਤਾਹ

 *ਸਿਹਤ ਬਲਾਕ ਮੂਨਕ ਵਿੱਚ 20 ਤੋਂ 26 ਜੁਲਾਈ 2023 ਤੱਕ ਵਿਸ਼ਵ ਯੋਗ ਦਿਵਸ ਦੀ ਲੜੀ ਤਹਿਤ ਮਨਾਇਆ ਜਾ ਰਿਹਾ ਯੋਗ ਸਪਤਾਹ

**ਸਰੀਰਕ ਅਤੇ ਮਾਨਸਿਕ ਤੰਦਰੁਤੀ ਲਈ ਰੋਜ਼ਾਨਾ ਯੋਗ ਅਭਿਆਸ ਜਰੂਰੀ। 


   ਕਮਲੇਸ਼ ਗੋਇਲ ਖਨੌਰੀ 

ਲਹਿਰਾਗਾਗਾ, 21 ਜੂਨ 

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ, ਸਿਹਤ ਮੰਤਰੀ ਪੰਜਾਬ ਡਾ. ਬਲਵੀਰ ਸਿੰਘ ਸੈਨੀ ਅਤੇ ਸਿਵਲ ਸਰਜਨ ਸੰਗਰੂਰ ਡਾ. ਪਰਮਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਵਿੰਦਰ ਸਿੰਘ ਭੱਟੀ ਦੀ ਯੋਗ ਅਗੁਵਾਈ ਹੇਠ ਸਿਹਤ ਬਲਾਕ ਮੂਨਕ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਵਿਸ਼ਵ ਯੋਗ ਦਿਵਸ ਦੀ ਲੜੀ ਤਹਿਤ 20-06-2023 ਤੋਂ 26-06-2023 ਤੱਕ ਯੋਗ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਈ.ਈ-ਕਮ-ਆਈ.ਈ.ਸੀ. ਨੋਡਲ ਅਫ਼ਸਰ ਹਰਦੀਪ ਜਿੰਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੀ.ਐੱਮ. ਦੀ ਯੋਗਸ਼ਾਲਾ (ਸੀ.ਐਮ.ਡੀ.ਵਾਈ)  ਸ਼ੁਰੂ ਕੀਤੀ ਗਈ ਹੈ। ਇਸ ਦਾ ਉਦੇਸ਼ ਨਾਗਰਿਕਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਲਈ ਧਿਆਨ ਅਤੇ ਯੋਗ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ ਤਾਂ ਜੋ ਨਾਗਰਿਕਾਂ ਤੱਕ ਯੋਗ ਦੀ ਪਹੁੰਚ ਨੂੰ ਆਸਾਨ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਯੋਗ ਅਤੇ ਧਿਆਨ ਇੱਕ ਮਹੱਤਵਪੂਰਨ ਰੋਜ਼ਾਨਾ ਅਭਿਆਸ ਹੈ ਜਿਸ ਨਾਲ ਸਾਡੇ ਜੀਵਨ ਵਿੱਚ ਬਹੁਤ ਸਾਰੇ ਸਰੀਰਕ ਅਤੇ ਮਾਨਸਿਕ ਸਿਹਤ ਦੇ ਫ਼ਇਦੇ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਸਮੂਹ ਵਿੱਚ ਆਂਢ-ਗੁਆਂਢ ਤੋਂ ਘੱਟੋ-ਘੱਟ 25 ਯੋਗ ਸਿੱਖਣ ਲਈ ਇਛੁੱਕ ਮੈਂਬਰ ਹੋਣੇ ਚਾਹੀਂਦੇ ਹਨ, ਪੰਜਾਬ ਸਰਕਾਰ ਵੱਲੋ ਸਾਰੇ ਨਾਗਰਿਕਾਂ ਲਈ ਪ੍ਰਮਾਣਿਤ ਇੰਸਟ੍ਰਕਟਰ ਉਪਲੱਬਧ ਕਰਵਾਏ ਜਾਣਗੇ। ਇੰਸਟ੍ਰਕਟਰ ਕਲਾਸਾਂ ਦਾ ਆਯੋਜਨ ਕਰਨ ਲਈ ਹਰੇਕ ਸਮੂਹ ਦੇ ਇੱਕ ਮੈਂਬਰ ਨਾਲ ਤਾਲਮੇਲ ਕਰਨਗੇ ਜਿਸ ਨੂੰ ਗਰੁੱਪ ਕੋਆਰਡੀਨੇਟਰ ਕਿਹਾ ਜਾਵੇਗਾ। ਗਰੁੱਪ ਕੋਆਰਡੀਨੇਟਰ ਨੂੰ ਇੰਸਟ੍ਰਕਟਰ ਨਾਲ ਤਾਲਮੇਲ ਕਰਨਾ ਚਾਹੀਂਦਾ ਹੈ ਅਤੇ ਯੋਗਾ ਕਲਾਸਾਂ ਲਈ ਸਮਾਂ ਅਤੇ ਸਥਾਨ ਨਿਸਚਤ ਕਰਨਾ ਚਾਹੀਂਦਾ ਹੈ ਜੋ ਸਾਰੇ ਭਾਗੀਦਾਰਾਂ ਵੱਲੋਂ ਉਚਿੱਤ ਸਮਝਿਆ ਜਾਂਦਾ ਹੈ। ਇੱਕ ਇੱਛੁਕ ਵਿਆਕਤੀ ਵੀ ਆਪਣੇ ਆਪ ਨੂੰ ਰਜਿਸਟਰ ਕਰ ਸਕਦਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋ ਜਾਰੀ ਵੈੱਬਸਾਈਟ  ਹੈਲਪਲਾਈਨ ਨੰਬਰ 7669400500 ਤੇ ਸੰਪਰਕ ਕੀਤਾ ਜਾ ਸਕਦਾ ਹੈ।

*ਸਿਹਤ ਬਲਾਕ ਮੂਨਕ ਵਿੱਚ 20 ਤੋਂ 26 ਜੁਲਾਈ 2023 ਤੱਕ ਵਿਸ਼ਵ ਯੋਗ ਦਿਵਸ ਦੀ ਲੜੀ ਤਹਿਤ ਮਨਾਇਆ ਜਾ ਰਿਹਾ ਯੋਗ ਸਪਤਾਹ
  • Title : *ਸਿਹਤ ਬਲਾਕ ਮੂਨਕ ਵਿੱਚ 20 ਤੋਂ 26 ਜੁਲਾਈ 2023 ਤੱਕ ਵਿਸ਼ਵ ਯੋਗ ਦਿਵਸ ਦੀ ਲੜੀ ਤਹਿਤ ਮਨਾਇਆ ਜਾ ਰਿਹਾ ਯੋਗ ਸਪਤਾਹ
  • Posted by :
  • Date : जून 22, 2023
  • Labels :
  • Blogger Comments
  • Facebook Comments

0 comments:

एक टिप्पणी भेजें

Top