Contact for Advertising

Contact for Advertising

Latest News

गुरुवार, 22 जून 2023

ਪੰਜਾਬ ਦੇ ਪੈਨਸਰਾਂ ਦੀ ਪੈਨਸ਼ਨ ਵਿੱਚੋਂ 200 ਰੂਪਏ ਪ੍ਰਤੀ ਮਹੀਨਾ ਕਟਣ ਤੇ ਹੋਵੇਗਾ ਸੰਘਰਸ਼ - ਪ੍ਰੋ ਅਮਨਦੀਪ ਸਿੰਘ ਖਨੌਰੀ

 ਪੰਜਾਬ ਦੇ ਪੈਨਸਰਾਂ ਦੀ ਪੈਨਸ਼ਨ ਵਿੱਚੋਂ 200 ਰੂਪਏ ਪ੍ਰਤੀ ਮਹੀਨਾ ਕਟਣ ਤੇ ਹੋਵੇਗਾ ਸੰਘਰਸ਼ - ਪ੍ਰੋ ਅਮਨਦੀਪ ਸਿੰਘ ਖਨੌਰੀ 

  ਕਮਲੇਸ਼ ਗੋਇਲ ਖਨੌਰੀ 

  ਖਨੌਰੀ :- 22 ਜੂਨ ਪ੍ਰੋਫੈਸਰ ਐਸੋਸੀਏਸਨ ਆਫ ਪੰਜਾਬ ( ਅਜ਼ਾਦ) ਦੇ ਕਾਰਜਕਾਰੀ ਪ੍ਰਧਾਨ ਪ੍ਰੋਫੈਸਰ ਅਮਨਦੀਪ ਸਿੰਘ ਖਨੌਰੀ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਪੰਜਾਬ ਪੰਜਾਬ ਸਰਕਾਰ ਦੇ ਵਿੱਤ ਵਿਭਾਗ (ਵਿੱਤ ਖਰਚਾ-5 ਸ਼ਾਖਾ) ਵੱਲੋਂ ਪੱਤਰ ਜਾਰੀ ਕਰ ਪੈਨਸ਼ਨਰਾਂ/ਰਿਟਾਇਰ ਮੁਲਾਜ਼ਮਾਂ  ਦਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਕੱਟਣ ਦੀ ਤਜਵੀਜ਼ ਨੂੰ ਵਿਚਾਰਨ ਉਪਰੰਤ ਆਪਣੀ ਪ੍ਰਵਾਨਗੀ ਦਿੱਤੀ ਗਈ ਹੈ। ਹੁਣ ਪੰਜਾਬ ਦੇ ਸਮੂਹ ਪੈਨਸ਼ਨਰਾਂ/ਰਿਟਾਇਰਡ ਸਰਕਾਰੀ ਮੁਲਾਜ਼ਮਾਂ ਦੀ ਪੈਨਸ਼ਨ ਵਿੱਚੋਂ 200 ਰੁਪਏ ਪ੍ਰਤੀ ਮਹੀਨਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਕੱਟਿਆ ਜਾਵੇਗਾ। ਯਾਦ ਰਹੇ ਪੰਜਾਬ ਸਰਕਾਰ ਦੇ ਮੁਲਾਜ਼ਮ ਪਹਿਲਾਂ ਹੀ ਇਸ ਟੈਕਸ ਦਾ ਭੁਗਤਾਨ ਕਰ ਰਹੇ ਹਨ।ਜੋ ਕਿ ਸਮੂਹ ਮੁਲਾਜ਼ਮ ਵਰਗ ਨਾਲ ਬਹੁਤ ਵੱਡਾ ਧੱਕਾ ਹੈ। ਸੇਵਾ-ਮੁਕਤ ਕਰਮਚਾਰੀ ਪਹਿਲਾ ਹੀ ਨਿਗੂਣੀਆਂ ਪੈਨਸ਼ਨਾਂ ਨਾਲ ਮਸਾਂ ਗੁਜ਼ਾਰਾ ਕਰ ਰਹੇ ਹਨ। ਅਜਿਹੇ ਵਿੱਚ ਇਹ ਟੈਕਸ ਉਹਨਾਂ ਲਈ ਬਹੁਤ ਮਾਰੂ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰ ਮੁਲਾਜ਼ਮਾਂ/ ਸੇਵਾਮੁਕਤ ਮੁਲਾਜ਼ਮਾਂ ਦਾ ਕਰੋੜਾਂ ਰੁਪਏ ਬਕਾਇਆ ਪਹਿਲਾਂ ਹੀ ਦੱਬੀ ਬੈਠੀ ਹੈ। ਵਿੱਤ ਵਿਭਾਗ ਵੱਲੋਂ ਤਨਖ਼ਾਹ ਕਮਿਸ਼ਨ ਦੇ ਵਿੱਤੀ ਲਾਭ ਹਾਲੇ ਤੱਕ ਵੀ ਮੁਲਾਜ਼ਮਾਂ ਨੂੰ ਨਹੀਂ ਦਿੱਤੇ ਗਏ। ਆਪ ਸਰਕਾਰ ਵੱਲੋਂ ਮੁਲਾਜ਼ਮ ਵਰਗ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ। ਪਰ ਅਫ਼ਸੋਸ ਵਾਅਦੇ ਵਫ਼ਾ ਨਹੀਂ ਹੋਏ । ਉਲਟਾ 35 ਤਰਾਂ ਦੇ ਭੱਤਿਆਂ ਤੇ ਕੱਟ ਬਰਕਰਾਰ ਹੈ। ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸਨ ਹੋਣ ਤੋਂ ਬਾਅਦ ਵੀ ਇਸ ਨੂੰ ਅਮਲੀ ਰੂਪ ਵਿੱਚ ਲਾਗੂ ਕਰਨ ਤੋਂ ਸਰਕਾਰ ਭੱਜ ਰਹੀ ਹੈ ਸਰਕਾਰ ਦਾ ਮੁਲਾਜ਼ਮ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮੁਲਾਜਮ ਵਰਗ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਅਤੇ ਮੁਲਾਜ਼ਮ ਵਿਰੋਧੀ ਫੈਸਲੇ ਵਾਪਸ ਨਾ ਲਏ ਤਾਂ ਸਮੂਹ ਮੁਲਾਜ਼ਮ ਵਰਗ ਸੜਕਾਂ ਤੇ ਨਿਕਲਣ ਲਈ ਮਜਬੂਰ ਹੋਵੇਗਾ। ਉਨ੍ਹਾਂ ਮੁਲਾਜਮ ਵਰਗ ਨੂੰ ਸੰਘਰਸ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।ਇਸ ਸਮੇਂ ਉਹਨਾਂ ਨਾਲ ਐਸੋਸੀਏਸਨ ਦੇ ਸੂਬਾ ਆਗੂ ਪ੍ਰੋਫੈਸਰ ਰਣ ਸਿੰਘ ਸਿੱਧੂ, ਪ੍ਰੋਫੈਸਰ ਹਰਪ੍ਰੀਤ ਸਿੰਘ, ਪ੍ਰੋਫੈਸਰ ਗੁਰਮੀਤ ਸਿੰਘ ਰੰਧਾਵਾ , ਪ੍ਰੋਫੈਸਰ ਸੰਦੀਪ ਸ਼ਰਮਾਂ, ਪ੍ਰੋਫੈਸਰ ਜੈਸਮੀਨ ਹਾਜਿਰ ਸਨ।

ਪੰਜਾਬ ਦੇ ਪੈਨਸਰਾਂ ਦੀ ਪੈਨਸ਼ਨ ਵਿੱਚੋਂ 200 ਰੂਪਏ ਪ੍ਰਤੀ ਮਹੀਨਾ ਕਟਣ ਤੇ ਹੋਵੇਗਾ ਸੰਘਰਸ਼ - ਪ੍ਰੋ ਅਮਨਦੀਪ ਸਿੰਘ ਖਨੌਰੀ
  • Title : ਪੰਜਾਬ ਦੇ ਪੈਨਸਰਾਂ ਦੀ ਪੈਨਸ਼ਨ ਵਿੱਚੋਂ 200 ਰੂਪਏ ਪ੍ਰਤੀ ਮਹੀਨਾ ਕਟਣ ਤੇ ਹੋਵੇਗਾ ਸੰਘਰਸ਼ - ਪ੍ਰੋ ਅਮਨਦੀਪ ਸਿੰਘ ਖਨੌਰੀ
  • Posted by :
  • Date : जून 22, 2023
  • Labels :
  • Blogger Comments
  • Facebook Comments

0 comments:

एक टिप्पणी भेजें

Top