ਦਰਬਾਰ ਬਾਬਾ ਜਹਿਰਾ ਪੀਰ ਜੀ ਦਾਰਾ ਪੁਰ ਵਾਲਿਆਂ ਦਾ ਸਲਾਨਾ ਜੋੜ ਮੇਲਾ 22 ਜੂਨ ਕਰਵਾਇਆ ਜਾ ਰਿਹਾ ਹੈ=ਬਾਬਾ ਬਲਵੰਤ ਸ਼ਾਹ
ਹੁਸ਼ਿਆਰਪੁਰ=ਦਲਜੀਤ ਅਜਨੋਹਾ
ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਦਾਰਾਪੁਰ ਦੇ ਦਰਬਾਰ ਬਾਬਾ ਜਾਹਿਰਾ ਪੀਰ ਜੀ ਵਿਖੇ ਸਾਲਾਨਾ ਜੋੜ ਮੇਲਾ ਮਜੂਦਾ ਗੱਦੀ ਨਸ਼ੀਨ ਬਾਬਾ ਬਲਵੰਤ ਸ਼ਾਹ ਜੀ ਦੀ ਅਗਵਾਈ ਵਿੱਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ 22 ਜੂਨ ਨੂੰ ਬਹੁਤ ਹੀ ਪ੍ਰੇਮ ਤੇ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਂ ਬਲਵੰਤ ਸ਼ਾਹ ਜੀ ਨੇ ਦੱਸਿਆ ਕੇ ਇਸ ਸਲਾਨਾ ਮੇਲੇ ਨੂੰ ਸਮਰਪਿਤ 21 ਜੂਨ ਨੂੰ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ ਤੇ ਸ਼ਾਮ ਨੂੰ ਚਿਰਾਗ਼ ਰੌਸ਼ਨ ਕੀਤੇ ਜਾਣਗੇ ਤੇ 22 ਜੂਨ ਨੂੰ ਪ੍ਰਮੁੱਖ ਕਲਾਕਾਰ ਸੰਗਤਾਂ ਨੂੰ ਕਵਾਲ, ਨਕਾਲ ਤੇ ਕਲਾਕਾਰ ਆਪਣੇ ਗੀਤਾ,ਕਵਾਲੀਆਂ,ਤੇ ਨਕਲਾਂ ਨਾਲ ਨਿਹਾਲ ਕਰਨਗੇ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ ਜਿਨਾ ਵਿੱਚ ਮਲਕੀਤ ਬੁਲਾ,ਪ੍ਰਿੰਸ ਸਿਸਟਰਜ,ਅਜਮੇਰ ਐਂਡ ਪਾਰਟੀ,ਕਮਲ ਸੱਤਾ ਐਂਡ ਪਾਰਟੀ ਤੇ ਰਾਜਨ ਐਂਡ ਪਾਰਟੀ ਸ਼ਾਮਿਲ ਹੋਣਗੇ ਇਸ ਮੌਕੇ ਹਾਜਰ ਸੰਗਤਾਂ ਵਿਚ ਸਰਪੰਚ ਬਲਵਿੰਦਰ ਸਿੰਘ,ਸੰਦੀਪ,ਕਸ਼ਮੀਰ ਸਿੰਘ,ਭਗਵਾਨ ਦਾਸ, ਬਿਦੋ,ਨਰੇਸ਼,ਮਲਕੀਤ,ਹਰਪ੍ਰੀਤ,ਭਗਵੰਤ,ਕੁਨਾਲ,ਰਾਜਾ,ਕਰਨਵੀਰ ਸਿੰਘ,ਜਸ਼ਨਦੀਪ ਸਿੰਘ,ਬਚਨ,ਅਮਰਜੀਤ,ਨਰੇਸ਼,ਦਿਲਬਾਗ ਸਿੰਘ,ਗੁਰਮੀਤ ਕੌਰ,ਸੁਰਿੰਦਰ ਕੌਰ,ਪ੍ਰੀਤਮ ਕੌਰ, ਸ਼ਮਾ,ਬਿਮਲਾ ਦੇਵੀ, ਅਮਰਜੀਤ ਕੌਰ,ਰਾਣੋ,ਬਬਲੀ ਆਦਿ ਸਨ
0 comments:
एक टिप्पणी भेजें