26 ਜੂਨ ਤੋਂ 1 ਜੁਲਾਈ ਤੱਕ ਲਗਾਏ ਜਾਣਗੇ ਵਿਸ਼ੇਸ਼ ਟੀਕਾਕਰਣ ਕੈਂਪ : ਡਾ. ਸੀਮਾ ਗਰਗ
ਹੁਸ਼ਿਆਰਪੁਰ = ਦਲਜੀਤ ਅਜਨੋਹਾ ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਣ ਅਫਸਰ ਡਾ.ਸੀਮਾ ਗਰਗ ਵਲੋਂ ਅਰਬਨ ਹੁਸ਼ਿਆਰਪੁਰ ਦੇ ਮੈਡੀਕਲ ਅਫਸਰ, ਏਐਨਐਮ ਅਤੇ ਆਸ਼ਾ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਸੀਮਾ ਗਰਗ ਨੇ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਹਾਈ ਰਿਸਕ ਏਰੀਆ ਜਿਵੇਂ ਕਿ ਭੱਠੇ, ਝੁੱਗੀਆਂ, ਉਸਾਰੀ ਅਧੀਨ ਇਮਾਰਤਾਂ ਅਤੇ ਪ੍ਰਵਾਸੀ ਅਬਾਦੀ ਵਾਲੇ ਇਲਾਕਿਆਂ ਵਿਚ ਹੈਡ ਕਾਊਂਟ ਸਰਵੇ ਕੀਤਾ ਜਾਵੇ, ਜਿਸ ਵਿਚ ਡਰਾਪ ਆਊਟ ਤੇ ਲੈਫਟ ਆਊਟ ਬੱਚੇ ਅਤੇ ਗਰਭਵਤੀ ਔਰਤਾਂ ਦੀ ਸੂਚੀ ਬਣਾ ਕੇ ਮਾਈਕਰੋ ਪਲਾਨ ਤਿਆਰ ਕਰਕੇ ਇਸ ਦਫਤਰ ਨੂੰ ਭੇਜੀ ਜਾਵੇ। 26 ਜੂਨ ਤੋਂ 1 ਜੁਲਾਈ (ਬੁੱਧਵਾਰ ਨੂੰ ਛੱਡ ਕੇ) ਤੱਕ ਵਿਸ਼ੇਸ਼ ਟੀਕਾਕਰਣ ਕੈਂਪ ਲਗਾ ਕੇ ਇਹਨਾਂ ਬੱਚਿਆਂ ਦਾ ਟੀਕਾਕਰਣ ਕੀਤਾ ਜਾਵੇ।ਇਹਨਾਂ ਵਿਸ਼ੇਸ਼ ਕੈਂਪਾਂ ਅਤੇ ਰੂਟੀਨ ਇਮੁਨਾਈਜੇਸ਼ਨ ਵਿਚ ਐਮਆਰ 1 ਤੇ ਐਮਆਰ 2 ਦੀ ਕਵਰੇਜ 100% ਯਕੀਨੀ ਬਣਾਈ ਜਾਵੇ ਤਾਂ ਜੋ ਦਸੰਬਰ 2023 ਤੱਕ ਮੀਜ਼ਲ ਅਤੇ ਰੁਬੇਲਾ ਦੇ ਖਾਤਮੇ ਦਾ ਟੀਚਾ ਪ੍ਰਾਪਤ ਕੀਤਾ ਜਾ ਸਕੇ। ਇਸ ਮੌਕੇ ਪ੍ਰੋਜੈਕਟ ਅਫਸਰ ਡਾ ਮੀਤ ਸੋਢੀ ਅਤੇ ਵੀਸੀਸੀਐਮ ਸ਼੍ਰੀ ਉਪਕਾਰ ਸਿੰਘ ਨੇ ਯੂਵਿਨ ਐਪ ਤੇ ਡਾਟਾ ਅਪਲੋਡ ਕਰਨ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਤੇ ਵੀ ਚਰਚਾ ਕੀਤੀ ਅਤੇ ਉਹਨਾਂ ਦਾ ਹੱਲ ਵੀ ਕੀਤਾ।
0 comments:
एक टिप्पणी भेजें