Contact for Advertising

Contact for Advertising

Latest News

रविवार, 25 जून 2023

*ਪੀਲੇ ਕਾਰਡ ਕੱਟਣ ਦੇ ਮਾਮਲੇ 'ਤੇ 26 ਜੂਨ ਨੂੰ ਪੱਤਰਕਾਰਾਂ ਦਾ ਇੱਕ ਵਫਦ ਡੀ.ਪੀ.ਆਰ.ਓ ਬਰਨਾਲਾ ਨੂੰ ਮਿਲੇਗਾ

 *ਪੀਲੇ ਕਾਰਡ ਕੱਟਣ ਦੇ ਮਾਮਲੇ 'ਤੇ 26 ਜੂਨ ਨੂੰ ਪੱਤਰਕਾਰਾਂ ਦਾ ਇੱਕ ਵਫਦ ਡੀ.ਪੀ.ਆਰ.ਓ ਬਰਨਾਲਾ ਨੂੰ ਮਿਲੇਗਾ*



ਬਰਨਾਲ਼ਾ, 25 ਜੂਨ (  ਕੇਸ਼ਵ ਵਰਦਾਨ ਪੁੰਜ    ) : ਡੀ.ਪੀ.ਆਰ.ਓ ਬਰਨਾਲ਼ਾ ਵੱਲੋਂ ਪੱਤਰਕਾਰਾਂ ਦੇ ਸਰਕਾਰੀ ਸਨਾਖਤੀ ਕਾਰਡ (ਪੀਲੇ ਕਾਰਡ) ਬਣਾਉਣ ਵਿੱਚ ਕੀਤੀ ਜਾ ਰਹੀ ਮਨਮਾਨੀ ਦੇ ਖਿਲਾਫ ਇਕਜੁੱਟ ਹੋਏ ਪੱਤਰਕਾਰਾਂ ਵੱਲੋਂ ਫੈਸਲਾ ਕੀਤਾ ਕਿ ਇਸ ਮਾਮਲੇ 'ਤੇ ਜਥੇਬੰਦਕ ਰੂਪ ਵਿੱਚ ਪ੍ਰਸਾਸ਼ਨਿਕ ਅਤੇ ਅਦਾਲਤੀ ਲੜਾਈ ਲੜੀ ਜਾਵੇਗੀ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਨੇ ਦੱਸਿਆ ਕਿ ਸਥਾਨਿਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿੱਚ ਇਕ ਦਰਜਨ ਦੇ ਕਰੀਬ ਉਹਨਾਂ ਪੱਤਰਕਾਰਾਂ ਦੀ ਇਕੱਤਰਤਾ ਹੋਈ, ਜਿੰਨਾਂ ਦੇ ਲੋਕ ਸੰਪਰਕ ਵਿਭਾਗ ਬਰਨਾਲਾ ਦੇ ਦਫਤਰ ਵਿੱਚ ਸਾਰੇ ਲੋੜੀਂਦੇ ਡਾਕੂਮੈਂਟ ਦਿੱਤੇ ਜਾਣ ਦੇ ਬਾਵਜੂਦ ਵੀ ਪੀਲੇ ਕਾਰਡ ਨਹੀਂ ਬਣਾਏ ਗਏ। ਇਹਨਾਂ ਪੱਤਰਕਾਰਾਂ ਵੱਲੋਂ ਸਾਰੇ ਮਾਮਲੇ 'ਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਹਾਜਰ ਹੋਏ ਸਾਰੇ ਪੱਤਰਕਾਰਾਂ ਦੇ ਮੰਨਣਾ ਸੀ ਕਿ ਪੀਲਾ ਕਾਰਡ ਤਾਂ ਫੀਲਡ ਵਿੱਚ ਕੰਮ ਕਰਦੇ ਪੱਤਰਕਾਰਾਂ ਦਾ ਬੁਨਿਆਦੀ ਹੱਕ ਹੈ ਅਤੇ ਜੇਕਰ ਪੱਤਰਕਾਰ ਹਰ ਸਮੇਂ ਲੋਕਾਂ ਦੇ ਹੱਕਾਂ ਲਈ ਲੜਦੇ ਹਨ ਤਾਂ ਅੱਜ ਉਹ ਆਪਣੇ ਇਸ ਬੁਨਿਆਦੀ ਹੱਕ ਲਈ ਹਰ ਤਰਾਂ ਦੀ ਜੱਦੋ ਜਹਿਦ ਕਰਨ ਲਈ  ਪੂਰੀ ਤਰਾਂ ਤਿਆਰ ਹਨ। ਇਸ ਸਮੇਂ ਕੁੱਝ ਪੱਤਰਕਾਰਾਂ ਦਾ ਕਹਿਣਾ ਸੀ ਕਿ ਬਰਨਾਲਾ ਦੀ ਡੀ.ਪੀ.ਆਰ.ਓ ਮੇਘਾ ਮਾਨ ਵੱਲੋਂ ਪੱਤਰਕਾਰਾਂ ਦੇ ਇਕ ਖਾਸ ਗਰੁੱਪ ਅਤੇ ਕੁੱਝ ਅਖਬਾਰੀ ਅਦਾਰਿਆਂ ਨਾਲ ਜੁੜੇ ਪੱਤਰਕਾਰਾਂ ਦੇ ਜਾਣਬੁੱਝ ਕੇ ਕਾਰਡ ਕੱਟੇ ਗਏ ਹਨ, ਜਦਕਿ ਪਿਛਲੇ ਸਾਲਾਂ ਦੌਰਾਨ ਉਹਨਾਂ ਸੀਨੀਅਰ ਪੱਤਰਕਾਰਾਂ ਅਤੇ ਉਹਨਾਂ ਅਖਬਾਰੀ ਅਦਾਰਿਆਂ ਦੇ ਪੱਤਰਕਾਰਾਂ ਦੇ ਕਾਰਡ ਰੈਗੂਲਰ ਬਣਦੇ ਆ ਰਹੇ ਹਨ, ਤਾਂ ਫਿਰ ਸਵਾਲ ਇਹ ਉਠਦਾ ਹੈ ਕਿ ਇਸ ਸਾਲ ਸਰਕਾਰ ਦਾ ਕੇਹੜਾ ਨਵਾਂ ਫੁਰਮਾਨ ਆ ਗਿਆ ਹੈ, ਜਿਸ ਤਹਿਤ ਇਕ ਦਰਜਨ ਦੇ ਕਰੀਬ ਪੱਤਰਕਾਰਾਂ ਦੇ ਪੀਲੇ ਕਾਰਡ ਕੱਟੇ ਗਏ ਹਨ ? ਇਸ 'ਤੇ ਇਕੱਤਰ ਹੋਏ ਪੱਤਰਕਾਰਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਸਭ ਤੋਂ ਪਹਿਲਾਂ ਪੱਤਰਕਾਰਾਂ ਦੇ ਇਕ ਵਫਦ ਵੱਲੋਂ ਡੀ.ਪੀ.ਆਰ ਓ ਮੇਘਾ ਮਾਨ ਨੂੰ ਮਿਲ ਕੇ ਉਹਨਾਂ ਤੋਂ ਇਸ ਸਬੰਧੀ ਲਿਖਤੀ ਰੂਪ ਵਿੱਚ ਇਹ ਪੁਛਿਆ ਜਾਵੇ ਕਿ ਆਖਰ ਪੰਜਾਬ ਸਰਕਾਰ ਦੀ ਕਿਸ ਪਾਲਿਸੀ ਤਹਿਤ ਪੱਤਰਕਾਰਾਂ ਦੇ ਪਹਿਲਾਂ ਤੋਂ ਬਣਦੇ ਆ ਰਹੇ ਪੀਲੇ ਕਾਰਡ ਕੱਟੇ ਗਏ ਹਨ ਅਤੇ ਪੂਰੇ ਡਾਕੂਮੈੰਟ ਸਮੇਂ ਸਿਰ ਜਮਾਂ ਕਰਵਾਉਣ ਦੇ ਬਾਵਜੂਦ ਵੀ ਕੁੱਝ ਅਖਬਾਰੀ ਅਦਾਰਿਆਂ ਨਾਲ ਸਬੰਧਿਤ ਪੱਤਰਕਾਰਾਂ ਦੇ ਪੀਲੇ ਕਾਰਡ ਕਿਉਂ ਨਹੀਂ ਬਣਾਏ ਗਏ ? ਇਸ ਉਪਰੰਤ ਜਿਲਾ ਲੋਕ ਸੰਪਰਕ ਅਧਿਕਾਰੀ ਵੱਲੋਂ ਮਿਲੇ ਜਵਾਬ ਦੇ ਮੱਦੇਨਜਰ ਅਗਲੇ ਸੰਘਰਸ਼ ਦੀ ਕੋਈ ਰੂਪ ਰੇਖਾ ਤਿਆਰ ਕੀਤੀ ਜਾਵੇ। ਇਸ ਮੌਕੇ ਜਗਸੀਰ ਸਿੰਘ ਸੰਧੂ ਤੋਂ ਇਲਾਵਾ ਸੀਨੀਅਰ ਪੱਤਰਕਾਰ ਬਲਜਿੰਦਰ ਸਿੰਘ ਚੌਹਾਨ, ਅਵਤਾਰ ਸਿੰਘ ਫਰਵਾਹੀ, ਨੀਰਜ ਮੰਗਲਾ, ਸੁਖਵਿੰਦਰ ਸਿੰਘ ਭੰਡਾਰੀ, ਗੋਪਾਲ ਮਿੱਤਲ, ਵਿਨੋਦ ਗਰਗ, ਆਕੇਸ਼ ਕੁਮਾਰ, ਰਣਜੀਤ ਸਿੰਘ ਸੰਧੂ, ਨਰੇਸ ਗਰਗ, ਜਗਸੀਰ ਸਿੰਘ ਧਾਲੀਵਾਲ, ਸੰਦੀਪ ਸਿੰਘ ਬਾਜਵਾ, ਜਗਤਾਰ ਸਿੰਘ ਸੰਧੂ ਆਦਿ ਹਾਜਰ ਸਨ।

 *ਪੀਲੇ ਕਾਰਡ ਕੱਟਣ ਦੇ ਮਾਮਲੇ 'ਤੇ 26 ਜੂਨ ਨੂੰ ਪੱਤਰਕਾਰਾਂ ਦਾ ਇੱਕ ਵਫਦ ਡੀ.ਪੀ.ਆਰ.ਓ ਬਰਨਾਲਾ ਨੂੰ ਮਿਲੇਗਾ
  • Title : *ਪੀਲੇ ਕਾਰਡ ਕੱਟਣ ਦੇ ਮਾਮਲੇ 'ਤੇ 26 ਜੂਨ ਨੂੰ ਪੱਤਰਕਾਰਾਂ ਦਾ ਇੱਕ ਵਫਦ ਡੀ.ਪੀ.ਆਰ.ਓ ਬਰਨਾਲਾ ਨੂੰ ਮਿਲੇਗਾ
  • Posted by :
  • Date : जून 25, 2023
  • Labels :
  • Blogger Comments
  • Facebook Comments

0 comments:

एक टिप्पणी भेजें

Top