ਕੈਪਟਨ ਅਮਰਿੰਦਰ ਦੇ ਪੀ.ਐੱਸ.ਓ.ਨਾਲ 3 ਲੱਖ 80 ਹਜਾਰ ਦੀ ਠੱਗੀ
ਹੁਸ਼ਿਆਰਪੁਰ= ਦਲਜੀਤ ਅਜਨੋਹਾ
ਸਾਇਬਰ ਠੱਗੀ ਦਾ ਸ਼ਿਕਾਰ ਆਮ ਲੋਕ ਹੀ ਨਹੀਂ ਬਲਕਿ ਖਾਸ ਲੋਕ ਵੀ ਹੋ ਰਹੇ ਹਨ ਤੇ ਇਸ ਵਾਰ ਠੱਗੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤੈਨਾਤ ਪੀ.ਐੱਸ.ਓ. ਕਮਲ ਪੁੱਤਰ ਗਿਆਨ ਦੇਵ ਵਾਸੀ ਅਜਨੋਹਾ ਨਾਲ ਹੋਈ ਹੈ। ਥਾਣਾ ਮੇਹਟੀਆਣਾ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਮਲ ਨੇ ਦੱਸਿਆ ਕਿ ਮਾਰਚ ਮਹੀਨੇ ਉਸਦੇ ਫੋਨ ਨੰਬਰ ਉੱਪਰ ( ਪਲਸ-9091659850) ਨੰਬਰ ਤੋਂ ਵੱਟਸਐਪ ਕਾਲ ਆਈ, ਕਮਲ ਨੇ ਦੱਸਿਆ ਕਿ ਫੋਨ ਕਾਲ ਕਰਨ ਵਾਲੇ ਵਿਅਕਤੀ ਨੇ ਮੈਨੂੰ ਕਿਹਾ ਕਿ ਮੈਂ ਤੁਹਾਡਾ ਭਾਣਜਾ ਕੈਨੇਡਾ ਤੋਂ ਬੋਲ ਰਿਹਾ ਹਾਂ ਤੇ ਇਸ ਕਾਲ ਵਿੱਚ ਉਸਨੇ ਕਾਫੀ ਜਾਣਕਾਰੀ ਇਸ ਤਰ੍ਹਾਂ ਦੀ ਸਾਂਝੀ ਕੀਤੀ ਜੋ ਕਿ ਪਰਿਵਾਰ ਜਾਂ ਰਿਸ਼ਤੇਦਾਰ ਨੂੰ ਹੀ ਹੁੰਦੀ ਹੈ, ਕਮਲ ਨੇ ਦੱਸਿਆ ਕਿ ਆਪਣੇ ਆਪ ਨੂੰ ਮੇਰਾ ਭਾਣਜਾ ਦੱਸਣ ਵਾਲੇ ਵਿਅਕਤੀ ਨੇ ਕਿਹਾ ਕਿ ਮੈਨੂੰ ਕੈਨੇਡਾ ਵਿੱਚ ਪੈਸਿਆਂ ਦੀ ਬਹੁਤ ਜਰੂਰਤ ਹੈ ਜੋ ਜਲਦ ਵਾਪਿਸ ਕਰ ਦਿਆਂਗਾ ਇਸ ਲਈ ਤੁਸੀਂ ਮੈਨੂੰ ਪੈਸੇ ਭੇਜ ਦਿਓ। ਕਮਲ ਨੇ ਦੱਸਿਆ ਕਿ ਮੇਰੇ ਵੱਲੋਂ 3 ਲੱਖ 80 ਹਜਾਰ ਰੁਪਏ ਉਸ ਵਿਅਕਤੀ ਵੱਲੋਂ ਦੱਸੇ ਅਕਾਂਊਟ ਵਿੱਚ ਟਰਾਂਸਫਰ ਕਰ ਦਿੱਤੇ ਗਏ ਪਰ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਮੇਰੇ ਨਾਲ ਫਰਾਂਡ ਹੋ ਚੁੱਕਾ ਹੈ। ਇਸ ਮਾਮਲੇ ਵਿੱਚ ਸਾਇਬਰ ਕਰਾਇਮ ਇੰਚਾਰਜ ਰੰਜਨਾ ਦੇਵੀ ਵੱਲੋਂ ਕੀਤੀ ਗਈ ਜਾਂਚ ਉਪਰੰਤ ਥਾਣਾ ਮੇਹਟੀਆਣਾ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਲੇਕਿਨ ਹਾਲੇ ਤੱਕ ਪੁਲਿਸ ਨੂੰ ਇਹ ਪਤਾ ਨਹੀਂ ਲੱਗਾ ਕਿ ਫਰਾਂਡ ਕੀਤਾ ਕਿਸ ਨੇ ਹੈ।
0 comments:
एक टिप्पणी भेजें