ਸੋਨੂੰ ਬੋਪਰੀਏ ਨੇ 55 ਹਜ਼ਾਰ ਰੂਪਏ ਨਾਲ ਭਰਿਆ ਪਰਸ ਮਾਲਿਕ ਨੂੰ ਸੌਪ ਕੇ ਕੀਤੀ ਇੱਕ ਹੋਰ ਮਿਸਾਲ ਕਾਇਮ
ਕਮਲੇਸ਼ ਗੋਇਲ ਖਨੌਰੀ
ਖਨੌਰੀ 11ਜੂਨ - ਅੱਜ ਦੇ ਜਮਾਨੇ ਵਿੱਚ ਇੱਕ ਇਮਾਨਦਾਰ ਵਿਅਕਤੀ ਮਿਲਣਾ ਬਹੁਤ ਮੁਸ਼ਕਿਲ ਹੈ l ਪਰ ਸੋਨੂੰ ਨਾਮ ਦਾ ਇੱਕ ਵਿਅਕਤੀ ਇੱਕ ਵਾਰ ਨਹੀਂ ਬਲਕੇ ਕਈ ਵਾਰ ਆਪਣੇ ਇਮਾਨਦਾਰੀ ਦੀ ਮਿਸ਼ਾਲ ਪੇਸ਼ ਕਰ ਚੁਕਿਆ ਹੈ l ਸੋਨੂੰ ਨਾਮ ਦਾ ਲੜਕਾ ਨੇੜਲੇ ਪਿੰਡ ਬੋਪਰ ਦਾ ਰਹਿਣ ਵਾਲਾ ਹੈ ਅਤੇ ਪੰਜਾਬ ਰੋਡਵੇਜ਼ ਵਿੱਚ ਕੰਡਕਟਰ ਦੀ ਡਿਉਟੀ ਕਰਦਾ ਹੈ l ਅੱਜ ਉਸ ਨੂੰ ਬਸ ਵਿੱਚੋਂ ਇੱਕ ਪਰਸ ਮਿਲਿਆ ਜਿਸ ਵਿੱਚ 55 ਹਜ਼ਾਰ ਰੂਪਏ ਦੀ ਸੀ l ਸੋਨੂ ਨੇ ਆਪਣੀ ਇਮਾਨਦਾਰੀ ਵਿਖਾਉਂਦੇ ਹੋਏ ਅਸਲੀ ਮਾਲਕ ਨੂੰ ਵਾਪਿਸ ਕਰ ਦਿੱਤੇ l ਜਿਸ ਕਾਰਣ ਸੋਨੂੰ ਦੀ ਇਮਾਨਦਾਰੀ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ l ਇਹ ਪਰਸ ਭਾਰਤ ਸਿੰਘ ਗਿੰਨੀ ਨੈਨੀਤਾਲ ਦਾ ਸੀ l ਉਸ ਨੇ ਸੋਨੂੰ ਦਾ ਤਹਿਦਿਲੋਂ ਧੰਨਵਾਦ ਕੀਤਾ l
0 comments:
एक टिप्पणी भेजें