Contact for Advertising

Contact for Advertising

Latest News

शनिवार, 3 जून 2023

ਸੰਤ ਕਬੀਰ ਜੀ ਦੇ 625 ਵੇਂ ਪ੍ਰਗਟ ਦਿਵਸ ਮੌਕੇ ਸੋਭਾ ਯਾਤਰਾ ਨੂੰ ਝੰਡੀ ਦੇ ਕੇ ਕੀਤਾ ਰਵਾਨਾ

 ਸੰਤ ਕਬੀਰ ਜੀ ਦੇ 625 ਵੇਂ ਪ੍ਰਗਟ ਦਿਵਸ ਮੌਕੇ ਸੋਭਾ ਯਾਤਰਾ ਨੂੰ ਝੰਡੀ ਦੇ ਕੇ ਕੀਤਾ ਰਵਾਨਾ

। 

ਬਰਨਾਲਾ, 3 ਜੂਨ (ਸੁਖਵਿੰਦਰ ਸਿੰਘ ਭੰਡਾਰੀ) ਧਾਨਕ ਸਮਾਜ ਬਰਨਾਲਾ ਦੀ ਪ੍ਰਬੰਧਕ ਕਮੇਟੀ  ਵੱਲੋਂ ਭਗਤ ਕਬੀਰ ਜੀ ਦੇ 625 ਵੇਂ ਪ੍ਰਗਟ ਉਤਸਵ ਮੌਕੇ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਭਾਜਪਾ ਐਸ ਸੀ ਵਿੰਗ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਅਤੇ ਨਗਰ ਕੌਂਸਲਰ ਧਰਮ ਸਿੰਘ ਫ਼ੌਜੀ ਨੇ ਸ਼ੋਭਾ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਬੋਲਦਿਆਂ ਧਰਮ ਸਿੰਘ ਫ਼ੌਜੀ ਨੇ ਕਿਹਾ ਕਿ ਭਗਤ ਕਬੀਰ ਜੀ ਨੇ ਉਸ ਵੇਲੇ ਅਵਤਾਰ ਧਾਰਿਆ ਜਦੋਂ ਸਮਾਜ ਅੰਦਰ ਅਗਿਆਨਤਾ ਦਾ ਹਨੇਰਾ ਫ਼ੈਲਿਆ ਹੋਇਆ ਸੀ। ਸਮਾਜ ਉੱਚੇ ਨੀਵੇਂ ਲੋਕਾਂ ਚ ਵੰਡਿਆ ਹੋਇਆ ਸੀ। ਭਗਤ ਕਬੀਰ ਜੀ ਨੇ ਜਾਤੀਵਾਦ ਦਾ ਵਿਰੋਧ ਕਰਦਿਆਂ ਸਮਾਜ ਅੰਦਰ ਸਮਰਸਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਇਸ ਮੌਕੇ ਧਰਮ ਸਿੰਘ ਫ਼ੌਜੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਭਗਤ ਕਬੀਰ ਜੀ ਦੇ ਪ੍ਰਗਟ ਉਤਸਵ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ  ਧਾਰਮਿਕ ਉਤਸਵ ਮਨਾਉਣੇ ਚਾਹੀਦੇ ਹਨ। ਇਸ ਮੌਕੇ ਅਮਨ ਬਮਨੀਆ,ਗਗਨ ਬਮਨੀਆ,ਬਿੱਲੂ ਰਾਮ,ਸੁਭਾਸ਼ ਨਾਗਰ,ਪਵਨ ਕੁਮਾਰ,ਰਾਜੇਸ ਕਿਰੜ, ਰਾਜੇਸ ਕਾਇਤ, ਪ੍ਰਦੀਪ ਬੁਮਰਾ,ਨੀਰਜ,ਪੱਪੂ ਲਡਵਾਲ,ਅਨਿਲ,ਧਰਮਿੰਦਰ,ਵੇਦ ਪ੍ਰਕਾਸ਼ ,ਜੱਸੀ ਨੰਗਲ ,ਲਖਵੀਰ ਸੋਹੀ,ਹਰਕੀਰਤ ਸ਼ੈਲੀ ਹਾਜ਼ਰ ਸਨ।

 ਸੰਤ ਕਬੀਰ ਜੀ ਦੇ 625 ਵੇਂ ਪ੍ਰਗਟ ਦਿਵਸ ਮੌਕੇ ਸੋਭਾ ਯਾਤਰਾ ਨੂੰ ਝੰਡੀ ਦੇ ਕੇ ਕੀਤਾ ਰਵਾਨਾ
  • Title : ਸੰਤ ਕਬੀਰ ਜੀ ਦੇ 625 ਵੇਂ ਪ੍ਰਗਟ ਦਿਵਸ ਮੌਕੇ ਸੋਭਾ ਯਾਤਰਾ ਨੂੰ ਝੰਡੀ ਦੇ ਕੇ ਕੀਤਾ ਰਵਾਨਾ
  • Posted by :
  • Date : जून 03, 2023
  • Labels :
  • Blogger Comments
  • Facebook Comments

0 comments:

एक टिप्पणी भेजें

Top