Contact for Advertising

Contact for Advertising

Latest News

गुरुवार, 1 जून 2023

ਪੁਲਿਸ ਟ੍ਰੇਨਿੰਗ ਸੈਂਟਰ ਵਿਖੇ ਪੁਲਿਸ ਜਵਾਨਾਂ ਨੂੰ ਪੰਜਾਬ ਦੇ ਗੌਰਵਸ਼ਾਲੀ ਵਿਰਸੇ ਬਾਰੇ ਜਾਣਕਾਰੀ ਦਿੱਤੀ ਗਈ

 ਪੁਲਿਸ ਟ੍ਰੇਨਿੰਗ ਸੈਂਟਰ ਵਿਖੇ ਪੁਲਿਸ ਜਵਾਨਾਂ ਨੂੰ ਪੰਜਾਬ ਦੇ ਗੌਰਵਸ਼ਾਲੀ ਵਿਰਸੇ ਬਾਰੇ ਜਾਣਕਾਰੀ ਦਿੱਤੀ ਗਈ

 

ਹੁਸ਼ਿਆਰਪੁਰ = ਦਲਜੀਤ ਅਜਨੋਹਾ 

ਪੁਲਿਸ ਵਿਭਾਗ ਵਿੱਚ  ਨਵੇਂ ਭਰਤੀ ਹੋਏ ਲਗਭਗ 1500 ਮਹਿਲਾ ਤੇ ਪੁਰਸ਼ ਜਵਾਨਾਂ ਨੂੰ ਪੁਲਿਸ ਟ੍ਰੇਨਿੰਗ ਸੈਂਟਰ ਜਹਾਨ ਖੇਲਾਂ , ਹੁਸ਼ਿਆਰਪੁਰ ਵਿਖੇ ਵੱਖ ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ । ਇਸੇ ਲੜੀ ਤਹਿਤ ਅੱਜ ਪੰਜਾਬ ਦੇ  ਵਿਰਸੇ ਤੇ ਇਤਿਹਾਸ ਬਾਰੇ ਲੈਕਚਰਾਰ ਗੁਰਿੰਦਰ ਸਿੰਘ ਵਲੋਂ ਖੋਜ ਭਰਪੂਰ ਤੱਥ ਪੇਸ਼ ਕੀਤੇ ਗਏ । ਓਹਨਾਂ ਦੱਸਿਆ ਕੀ 1962 ਦੀ ਭਾਰਤ ਚੀਨ ਜੰਗ ਵੇਲੇ ਫੌਜ ਦੀ ਬੇਹਤਰੀ ਲਈ ਸਹਾਇਤਾ ਫੰਡ ਵਜੋਂ ਭਾਰਤ  ਦੇ ਸਾਰੇ ਸੂਬਿਆਂ ਦੇ ਲੋਕਾਂ ਤੋ ਲਗਭਗ ਸਵਾ 5 ਕਿੱਲੋ ਸੋਨਾ  ਦਾਨ ਦੇ ਤੌਰ ਤੇ ਪ੍ਰਾਪਤ ਹੋਇਆ ਤੇ ਦੂਜੇ ਪਾਸੇ ਇਕੱਲੇ ਪੰਜਾਬ ਵਾਸੀਆਂ ਨੇ 252 ਕਿੱਲੋ ਸੋਨਾ ਦਾਨ ਕਰਕੇ ਆਪਣੀ ਦੇਸ਼ ਭਗਤੀ ਦਾ ਪ੍ਰਗਟਾਵਾ ਕੀਤਾ ਸੀ। ਭਾਰਤ ਦੀ  ਅਜਾਦੀ ਵਿਚ 80 ਪ੍ਰਤੀਸ਼ਤ  ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ ।  ਪੰਜਾਬ ਦਾ ਵਿਰਸਾ ਸ਼ਹਾਦਤ, ਸੇਵਾ, ਸਹਿਯੋਗ ਤੇ ਨਿਮਰਤਾ ਦਾ ਪ੍ਰਤੀਕ ਹੈ । ਓਹਨਾਂ ਦੱਸਿਆ ਕਿ ਪੰਜਾਬ ਦੀ ਅਸਲ ਖੁਰਾਕ ਮੋਟਾ ਅਨਾਜ ਜਿਵੇਂ ਮੱਕੀ, ਬਾਜਰਾ, ਕੋਧਰਾ, ਕੰਗਣੀ, ਛੋਲੇ ਆਦਿ ਦੀ ਰੋਟੀ ਹੈ । ਪੰਜਾਬ ਦੀ ਖੁਰਾਕ ਵਿਚ ਦੁੱਧ, ਦਹੀਂ, ਮੱਖਣ, ਘਿਉ, ਦਾਲਾਂ, ਸਬਜੀਆਂ, ਚੂਰੀ, ਪੰਜੀਰੀ, ਬੋਹਲੀ, ਸੇਵੀਆਂ, ਦਲੀਆ, ਖਿਚੜੀ, ਮਾਲ ਪੂੜੇ, ਬੱਕਲੀਆਂ ਖੀਰ, ਸੱਤੂ, ਲੱਸੀ, ਆਦਿ ਸ਼ਾਮਿਲ ਹਨ । ਪਰ ਅਜੋਕੀ ਜਵਾਨੀ ਪੀਜੇ, ਬਰਗਰ, ਨੂਡਲਜ਼, ਮੋਮੋਜ ਆਦਿ ਦੇ ਚੱਕਰ ਵਿਚ ਫਸ ਕੇ ਪੰਜਾਬ ਦੀ ਦੇਸੀ ਤਾਕਤਵਾਰ ਖੁਰਾਕ ਤੋ ਦੂਰ ਹੋਈ ਹੈ । ਮਿੱਟੀ , ਲੋਹੇ, ਕੈਹੇਂ ਤੇ ਤਾਂਬੇ ਦੇ ਭਾਂਡੇ ਵਰਤਣ ਵਾਲੀ ਕੌਮ ਐਲਮੀਨੀਅਮ ਤੇ ਪਲਾਸਟਿਕ ਦੇ ਭਾਂਡਿਆਂ ਵਿਚ ਫਸ ਗਈ ਹੈ । ਕੈਮੀਕਲ ਤੇ ਖਾਦਾਂ ਦੀ ਵਰਤੋਂ ਨੇ ਕੈਂਸਰ ਵਰਗੇ ਰੋਗ ਪੰਜਾਬ ਵਿੱਚ ਵਾੜ ਦਿੱਤੇ । ਇਸ ਮੌਕੇ ਟ੍ਰੇਨਿੰਗ ਸੈਂਟਰ ਦੇ ਅਫਸਰ ਸਾਹਿਬਾਨ ਡੀ ਐਸ ਪੀ ਮਲਕੀਤ ਸਿੰਘ , ਇੰਸਪੈਕਟਰ ਕਮਲਜੀਤ ਰਾਏ , ਕਾਨੂੰਨ ਸਿੱਖਿਅਕ ਮਨਿੰਦਰ ਸਿੰਘ ਭੱਟੀ ਤੇ ਸੈਂਟਰ ਦੇ ਪ੍ਰਬੰਧਕੀ ਅਧਿਕਾਰੀ ਹਾਜ਼ਰ ਸਨ ।

ਪੁਲਿਸ ਟ੍ਰੇਨਿੰਗ ਸੈਂਟਰ ਵਿਖੇ ਪੁਲਿਸ ਜਵਾਨਾਂ ਨੂੰ ਪੰਜਾਬ ਦੇ ਗੌਰਵਸ਼ਾਲੀ ਵਿਰਸੇ ਬਾਰੇ ਜਾਣਕਾਰੀ ਦਿੱਤੀ ਗਈ
  • Title : ਪੁਲਿਸ ਟ੍ਰੇਨਿੰਗ ਸੈਂਟਰ ਵਿਖੇ ਪੁਲਿਸ ਜਵਾਨਾਂ ਨੂੰ ਪੰਜਾਬ ਦੇ ਗੌਰਵਸ਼ਾਲੀ ਵਿਰਸੇ ਬਾਰੇ ਜਾਣਕਾਰੀ ਦਿੱਤੀ ਗਈ
  • Posted by :
  • Date : जून 01, 2023
  • Labels :
  • Blogger Comments
  • Facebook Comments

0 comments:

एक टिप्पणी भेजें

Top