ਕੋਚ ਅਲੀ ਹਸਨ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਮੁੱਗੋਵਾਲ ਨੇ ਜਿੱਤਿਆ
ਹੁਸ਼ਿਆਰਪੁਰ=ਦਲਜੀਤ ਅਜਨੋਹਾ
ਕੋਚ ਅਲੀ ਹਸਨ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਮੁੱਗੋਵਾਲ ਦੀ ਤੇਜ਼-ਤਰਾਰ ਟੀਮ ਨੇ ਪਿੰਡ ਪਿੰਡ ਗੋਹਗੜ ਆਗੂ ਦੀ ਟੀਮ ਨੂੰ ਹਰਾ ਕੇ ਜਿੱਤ ਲਿਆ । ਅਲੀ ਹਸਨ ਦੇ ਸਪੁੱਤਰ ਆਸਿਮ, ਆਦਿਲ ਹਸਨ ਅਤੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਏ ਇਸ ਟੂਰਨਾਮੈਂਟ ਵਿਚ ਚੋਣਵੀਆਂ 16 ਪੇਂਡੂ ਫੁੱਟਬਾਲ ਕਲੱਬਾਂ ਨੇ ਭਾਗ ਲਿਆ। ਅਲੀ ਹਸਨ ਯਾਦਗਾਰੀ ਟੂਰਨਾਮੈਂਟ ਕਮੇਟੀ ਵੱਲੋਂ ਉਨ੍ਹਾਂ ਦੇ ਸ਼ਗਿਰਦਾਂ ਅਤੇ ਪਰਿਵਾਰਕ ਮੈਂਬਰਾਂ ਦੇ ਸਹਿਯੋਗ ਨਾਲ ਆਯੋਜਤ ਇਹ ਟੂਰਨਾਮੈਂਟ ਸੈਵਨ ਇਹ ਸਾਈਡ ਨਾਈਟ ਫੁਟਬਾਲ ਟੂਰਨਾਮੈਂਟ ਆਯੋਜਨ ਕੀਤਾ। ਇਕ ਹਫ਼ਤਾ ਚੱਲੇ ਇਸ ਟੂਰਨਾਮੈਂਟ ਵਿਚ ਫੁੱਟਬਾਲ ਪ੍ਰੇਮੀਆਂ ਦੀਆਂ ਰੌਣਕਾਂ ਲਗੀਆਂ। ਬੜੇ ਫਸਵੇਂ ਮੁਕਾਬਲਿਆਂ ਵਿੱਚੋਂ ਸੈਮੀ ਫਾਈਨਲ ਵਿੱਚ ਪੁੱਜੀ ਟੀਮ ਮੁੱਗੋਵਾਲ ਅਤੇ ਮਾਹਿਲਪੁਰ ਦਾ ਮੁਕਾਬਲਾ ਹੋਇਆ। ਮੁੱਗੋਵਾਲ ਦੀ ਅੰਤਰ ਰਾਸ਼ਟਰੀ ਖਿਡਾਰਨ ਮਨੀਸ਼ਾ ਕਲਿਆਣ ਨੇ ਆਪਣੇ ਪਿੰਡ ਦੀ ਟੀਮ ਵਾਸਤੇ ਹੋਰ ਉੱਤਮ ਦਰਜੇ ਦੀ ਖੇਡ ਖੇਡਦਿਆਂ 2 ਗੋਲ ਕੀਤੇ । ਦੂਸਰੇ ਸੈਮੀਫਾਈਨਲ ਮੁਕਾਬਲੇ ਵਿੱਚ ਗਹਗੜ ਦੀ ਟੀਮ ਨੇ ਰਾਮਪੁਰ ਨੂੰ ਦੋ ਇੱਕ ਨਾਲ ਪਛਾੜ ਦਿੱਤਾ। ਇਨ੍ਹਾਂ ਮੁਕਾਬਲਿਆਂ ਦੀ ਪ੍ਰਧਾਨਗੀ ਕਰਨ ਲਈ ਇੰਗਲੈਂਡ ਤੋਂ ਐਨਆਰਆਈ ਕਮਿਸ਼ਨ ਦੇ ਮੈਂਬਰ ਦਲਜੀਤ ਸਿੰਘ ਸਹੋਤਾ, ਸ਼ਿਵਇੰਦਰ ਜੀਤ ਸਿੰਘ ਬੈਂਸ ਐਸ ਪੀ, ਗੁਰਦੇਵ ਸਿੰਘ ਗਿੱਲ ਅਰਜਨ ਅਵਾਰਡੀ ਅਤੇ ਰੌਸ਼ਨ ਜੀਤ ਸਿੰਘ ਉਚੇਚੇ ਤੌਰ ਤੇ ਸ਼ਾਮਲ ਹੋਏ। ਇਨ੍ਹਾਂ ਦਿਨਾਂ ਵਿਚ ਇਲਾਕੇ ਦੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਦੇ ਰਹੇ। ਫਾਈਨਲ ਮੁਕਾਬਲਾ ਮੁੱਗੋਵਾਲ ਦੀ ਟੀਮ ਨੇ ਗਹਗੜ ਤੋਂ ਇੱਕ ਜੀਰੋ ਦੇ ਫਰਕ ਨਾਲ ਜਿੱਤ ਲਿਆ। ਜੇਤੂਆਂ ਨੂੰ ਇਨਾਮ ਤਕਸੀਮ ਕਰਨ ਲਈ ਜੈ ਕ੍ਰਿਸ਼ਨ ਸਿੰਘ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਹਾਜਰ ਹੋਏ। ਉਨ੍ਹਾਂ ਖਿਡਾਰੀਆਂ ਨੂੰ ਸ਼ਾਬਾਸ਼ ਦਿੰਦਿਆਂ ਪ੍ਰਬੰਧਕ ਕਮੇਟੀ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਗਾਇਕ ਸਿੰਗਾ ਮਾਹਿਲਪੁਰ,ਮਾਸਟਰ ਅਰਵਿੰਦਰ ਸਿੰਘ, ਐੱਨ ਡੀ ਏ ਕੈਡਟ ਅਰਸ਼ਦੀਪ ਸਿੰਘ ,ਗੁਰਵਿੰਦਰ ਸਿੰਘ,ਕ੍ਰਿਸ਼ਨਜੀਤ ਰਾਓ ਕੈਂਡੋਵਾਲ ਜ਼ਿਲ੍ਹਾ ਪ੍ਰਧਾਨ ਬੁੱਧੀਜੀਵੀ ਸੈਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਕਿਹਾ ਕਿ ਫੁੱਟਬਾਲ ਕੋਚ ਅਲੀ ਹਸਨ ਕੁਝ ਨੇ ਆਪਣੇ ਜੀਵਨ ਵਿੱਚ ਸੈਂਕੜੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਫ਼ੁਟਬਾਲਰ ਪੈਦਾ ਕੀਤੇ । ਮੁਹੰਮਦ ਅਕਬਰ, ਡਾਕਟਰ ਸੈਫ਼ੀ, ਕਾਰਨ ਮਹਿਤਾ,ਸ਼ਰਾਜ ਹਸਨ, ਸ਼ਹਿਨਾਜ਼ ਹਸਨ,ਹਰਮਨਜੋਤ ਸਿੰਘ ਖਾਬੜਾ,ਮਾਸਟਰ ਬਨਿੰਦਰ ਸਿੰਘ,ਤਰਲੋਚਨ ਸਿੰਘ ਸੰਧੂ, ਬੰਦਨਾ ਸਿੰਘ,ਹਰਨੰਦਨ ਸਿੰਘ ਖਾਬੜਾ,ਸਨੀ ਠਕਰ,ਬਲਦੇਵ ਸਿੰਘ, ਕੁਲਦੀਪ ਸਿੰਘ,ਤਰਸੇਮ ਭਾਅ,ਪ੍ਰਿੰਸੀਪਲ ਧਰਮਿੰਦਰ ਸ਼ਰਮਾ ,ਮੈਡਮ ਮਮਤਾ ਸ਼ਰਮਾ,ਸਮੇਤ ਫੁੱਟਬਾਲ ਨੂੰ ਪਿਆਰ ਅਤੇ ਸਤਿਕਾਰ ਕਾਰਨ ਵਾਲੇ ਹਾਜ਼ਰ ਹੋਏ। ਫਾਈਨਲ ਮੁਕਾਬਲਾ ਦੇਖਣ ਵਾਲਿਆਂ ਨਾਲ ਗੁਰੂ ਨਾਨਕ ਸਟੇਡੀਅਮ ਖਚਾਖਚ ਭਰਿਆ ਹੋਇਆ ਸੀ। ਮੰਚ ਸੰਚਾਲਨ ਦਾ ਕਾਰਜ ਪ੍ਰਿੰਸੀਪਲ ਸੁਖਿੰਦਰ ਸਿੰਘ ਮਿਨਹਾਸ ਨੇ ਬਾਖੂਬੀ ਕੀਤਾ। ਅੰਤ ਵਿੱਚ ਸਭ ਦਾ ਧੰਨਵਾਦ ਕਰਦਿਆਂ ਆਸਮ ਹਸਨ ਨੇ ਕਿਹਾ ਕਿ ਇਹ ਗਤੀਵਿਧੀ ਆਉਣ ਵਾਲੇ ਸਾਲਾਂ ਵਿਚ ਹੋਰ ਵੀ ਉੱਤਮ ਦਰਜੇ ਦੀ ਹੋਵੇਗੀ।ਕੋਚ ਸਾਹਿਬ ਦੇ ਸ਼ਗਿਰਦ ਅਤੇ ਪ੍ਰੇਮੀ ਇਸ ਟੂਰਨਾਮੈਂਟ ਨਾਲ ਦਿਲੋਂ ਜੁੜੇ ਹੋਏ ਹਨ।
0 comments:
एक टिप्पणी भेजें