ਕਿੰਗ ਐਡਵਰਡ ਪਬਲਿਕ ਸਕੂਲ ਟੂਟੋਮਜਾਰਾ ਦੇ ਹੋਣਹਾਰ ਸਕੂਲੀ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਅਤੇ ਮੋਮੈਂਟੋ ਦੇ ਕਿ ਸਨਮਾਨਿਤ ਕੀਤਾ ਗਿਆ
ਹੁਸ਼ਿਆਰਪੁਰ= ਦਲਜੀਤ ਅਜਨੋਹਾ
ਕਿੰਗ ਐਡਵਰਡ ਪਬਲਿਕ ਸਕੂਲ ਟੂਟੋਮਜਾਰਾ ਦੇ ਹੋਣਹਾਰ ਵਿਦਿਆਰਥੀ ਨੂੰ ਸਕੂਲ ਦੇ ਚੇਅਰਮੈਨ ਮਹਿੰਦਰ ਸਿੰਘ ਜਸਵਾਲ, ਪ੍ਰਿੰਸੀਪਲ ਆਸ਼ਾ ਸ਼ਰਮਾ, ਵਾਈਸ ਪ੍ਰਿੰਸੀਪਲ ਨਰਿੰਦਰ ਕੁਮਾਰ ਵਲੋਂ ਸਕੂਲ ਦੀ 12ਵੀਂ ਜਮਾਤ ਦੇ ਸੀ.ਬੀ.ਐਸ.ਈ ਪੈਟਰਨ ਵਿੱਚੋਂ ਵਧੀਆ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਸਾਇਰਾ, ਜਪਿੰਦਰਜੀਤ ਕੌਰ, ਅਮਨਪ੍ਰੀਤ ਕੌਰ, ਜਸਲੀਨ ਕੌਰ, ਰਾਜੂ ਨੂੰ ਨਕਦ ਰਾਸ਼ੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੇ ਚਾਰੇ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।
ਸਕੂਲ ਦੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਹੋਰ ਬੱਚੇ ਜੈਸਮੀਨ ਸੈਣੀ, ਜੈਸਮੀਨ ਕੌਰ, ਈਸ਼ਾ ਗਿੱਲ, ਪ੍ਰਥਮ ਗਰੋਵਰ, ਕੀਆ, ਬਲਜੀਤ ਕੌਰ ਪਰਮਾਰ, ਹਰਦੀਪ ਕੌਰ ਸ਼ੇਰਗਿੱਲ, ਸਿਮਰਨਜੀਤ ਕੌਰ, ਅਦਿੱਤਿਆ ਪਾਠਕ, ਸੁਰਪ੍ਰੀਤ ਭੱਟੀ, ਗੁਰਕੀਰਤ ਸਿੰਘ, ਪਰਮਵੀਰ ਸਿੰਘ, ਈਸ਼ਾਨ ਦੀਪ ਕੌਰ, ਹਰਮਨਦੀਪ ਕੌਰ, ਅਰਸ਼ਦੀਪ ਸਿੰਘ ਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੀ ਪ੍ਰਿੰਸੀਪਲ ਮੈਡਮ ਆਸ਼ਾ ਸ਼ਰਮਾ ਨੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਮੈਡਮ ਸੁਨੀਤਾ, ਵਿਕਾਸ ਅਗਨੀਹੋਤਰੀ ਨੀਲਕਮਲ, ਮੈਡਮ ਅਨੁਰਾਧਾ, ਰਵੀ, ਕਮਲ, ਸਨਮ, ਮੋਨਿਕਾ, ਪਿੰਕੀ, ਸੁਨੀਤਾ, ਮਨੀਸ਼ ਕੁਮਾਰ, ਕੰਚਨ ਦੇਵੀ, ਸਤਵਿੰਦਰ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਸੀ |
0 comments:
एक टिप्पणी भेजें