ਜੇ ਲੋਕ ਸੇਵਾ ਘਪਲਾ ਹੈ ਤਾਂ ਮੈਂ ਅਜਿਹੇ ਘਪਲੇ ਕਰਦਾ ਰਹਾਂਗਾ - ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ
ਹੁਸ਼ਿਆਰਪੁਰ=ਦਲਜੀਤ ਅਜਨੋਹਾ
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਵਾਲੇ ਦਿਨ ਤੋਂ ਹੀ ਵਿਰੋਧੀ ਪਾਰਟੀਆਂ ਆਪਣੇ ਅੰਦਰਲੇ ਵਿਰੋਧ ਦੀ ਅੱਗ ਨੂੰ ਅੱਗ ਉੱਤੇ ਮਲੈਟ ਕੇ ਆਏ ਦਿਨ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।ਪਿਛਲੇ ਦਿਨੀਂ ਪਰੈੱਸ ਦੀ ਸੁਤੰਤਰਤਾ ਦੀ ਆੜ ਹੇਠ ਸਾਰੇ ਰਾਜਨੀਤਕ ਦਲਾਂ ਦੇ ਨੇਤਾ ਇੱਕ ਅਖਬਾਰੀ ਪਲੇਟ ਫਾਰਮ ਉਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਿੱਜੀ ਜ਼ਿੰਦਗੀ ਉਤੇ ਊਲ ਜ਼ਲੂਲ ਇਲਜ਼ਾਮ ਲਗਾ ਕੇ ਆਪੋ ਆਪਣੀ ਹਾਊਮੇ ਨੂੰ ਪੱਠੇ ਪਾਉਂਦੇ ਦੇਖੇ ਗਏ ਸਨ।ਉਪਰਲੇ ਲੀਡਰਾਂ ਦੀ ਦੇਖੋ ਦੇਖੀ ਹਲਕਾ ਗੜ੍ਹਸ਼ੰਕਰ ਦੀ ਇਕ ਭਾਜਪਾ ਨੇਤਰੀ ਨਿਮੀਸ਼ਾ ਮਹਿਤਾ ਨੇ ਆਪਣਾ ਹਲਕਾ ਤੇ ਜ਼ਿਲਾ ਛੱਡਕੇ ਹੋਰ ਜ਼ਿਲੇ ਵਿੱਚ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਹਲਕਾ ਗੜ੍ਹਸ਼ੰਕਰ ਤੋਂ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਆਪਣੇ ਅਖਤਿਆਰੀ ਕੋਟੇ ਚੋਂ ਵੰਡੀ ਗ੍ਰਾਂਟ ਉੱਤੇ ਵੱਡੇ ਇਲਜ਼ਾਮ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।ਇਸ ਪ੍ਰੈਸ ਕਾਨਫਰੰਸ ਵਿੱਚ ਭਾਜਪਾ ਨੇਤਰੀ ਵਲੋਂ ਲਗਾਏ ਇਲਜ਼ਾਮਾ ਸਬੰਧੀ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਤੱਥ ਵਿਅਕਤੀ ਤੇ ਵੇਰਵੇ ਪੇਸ਼ ਕਰਕੇ ਜੈ ਕ੍ਰਿਸ਼ਨ ਸਿੰਘ ਰੌੜੀ ਹੁਰਾਂ ਕਿਹਾ ਕਿ ਭਾਜਪਾ ਨੇਤਰੀ ਸਿਰਫ ਵਿਰੋਧ ਕਾਰਨ ਹੀ ਵਿਰੋਧ ਕਰ ਰਹੀ ਹੈ।ਭਾਜਪਾ ਨੇਤਰੀ ਨੂੰ ਜਲੰਧਰ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਪੇਸ਼ ਕੀਤੇ ਵੇਰਵਿਆਂ ਦੇ ਤੱਥਾਂ ਦੀ ਪੁਣਛਾਣ ਕਰ ਲੈਣੀ ਚਾਹੀਦੀ ਸੀ।ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਹੁਰਾਂ ਪਿੰਡ ਹਵੇਲੀ ਦੀ ਲੜਕੀ ਜਸਪ੍ਰੀਤ ਕੌਰ ਦੇ ਘਰ ਜਾ ਕੇ ਲੜਕੀ ਨੂੰ ਪੰਜਾਬ ਵਾਸੀਆਂ ਦੇ ਰੂ-ਬ-ਰੂ ਕਰਦਿਆਂ ਕਿਹਾ ਕਿ ਭਾਜਪਾ ਨੇਤਰੀ ਦੇ ਇਲਜ਼ਾਮ ਕਿ ਲੜਕੀ ਆਸਟਰੇਲੀਆ ਵਿੱਚ ਪੜ ਰਹੀ ਹੈ ਨੂੰ ਝੂਠਾ ਬੇ-ਬੁਨਿਆਦ ਤੇ ਰਾਜਸੀ ਰੰਜ਼ਿਸ਼ ਪ੍ਰੇਰਤ ਸਿੱਧ ਕਰਦਿਆਂ ਕਿਹਾ ਕਿ ਇਹ ਲੜਕੀ ਆਪਣੇ ਪਿੰਡ ਹਵੇਲੀ ਹੀ ਰਹਿੰਦੀ ਹੈ ਜਿਸਦੀ ਦੀਆਂ ਕਿਡਨੀਆਂ ਖਰਾਬ ਸਨ ਤੇ ਉਸਦੀ ਤੰਦਰੁਸਤੀ ਲਈ ਉਸਦੀ ਮਾਤਾ ਨੇ ਆਪਣੀ ਇੱਕ ਕਿਡਨੀ ਲੜਕੀ ਨੂੰ ਦੇ ਕੇ ਇਲਾਜ ਕਰਵਾਇਆ ਹੈ ਤੇ ਇਲਾਜ ਦੋਰਾਨ ਹੀ ਲੜਕੀ ਆਪਣੇ ਸਮੈਸਟਰ ਦੇ ਪੇਪਰ ਪਾਉਣ ਲਈ ਹਸਪਤਾਲ ਤੋਂ ਆਉਂਦੀ ਰਹੀ ਹੈ।ਉਹਨਾਂ ਤੱਥ ਸਮੇਤ ਸਪੱਸ਼ਟ ਕਰਦਿਆਂ ਕਿਹਾ ਕਿ ਉਨਾਂ ਨੇ ਆਪਣੇ ਅਖਤਿਆਰੀ ਕੋਟੇ ਚੋਂ ਲੋੜਵੰਦ ਪਰਿਵਾਰਾਂ ਦੀ ਪੂਰੀ ਜਾਂਚ ਪੜਤਾਲ ਕਰਕੇ ਹੀ ਗ੍ਰਾਂਟਾਂ ਦੀ ਵੰਡ ਕੀਤੀ ਹੈ। ਇਸੇ ਤਰਾਂ ਪਿੰਡ ਕਿਤਣਾ ਚ ਗਿਆਨ ਚੰਦ ਪੁੱਤਰ ਤੁਲਸੀ ਰਾਮ ਜੋ ਨੇਤਰਹੀਣ ਹੈ ਜਿਸ ਦੇ ਅੱਖਾਂ ਦੇ ਇਲਾਜ ਲਈ ਤੇ ਘਰ ਦੀ ਮੁਰੰਮਤ ਲਈ ਗਰਾਂਟ ਦਿੱਤੀ ਗਈ। ਜਿਸ ਦੇ ਤਿੰਨ ਲੜਕੀਆਂ ਤੇ ਦੋ ਪੁੱਤਰ ਹਨ ਜਿਨ੍ਹਾਂ ਚ ਇਕ ਮਜਦੂਰੀ ਕਰਦਾ ਤੇ ਦੂਜਾ ਇਕ ਟਰੈਕਟਰ ਏਜੇਂਸੀ ਚ ਸੇਲਜ਼ਮੈਨ ਦੀ ਨੌਕਰੀ ਕਰਦਾ ਹੈ। ਪਿੰਡ ਇਬਰਾਹੀਮ ਪੁਰ ਦੀ ਵਿਧਵਾ ਸੁਰਿੰਦਰ ਕੌਰ ਜਿਸ ਨੂੰ ਮਕਾਨ ਦੀ ਛੱਤ ਲਈ ਗਰਾਂਟ ਦਿੱਤੀ ਗਈ। ਪਿੰਡ ਵਾਸੀਆਂ ਵਲੋਂ ਵੀ ਪੈਸੇ ਇਕੱਠੇ ਕਰਕੇ ਉਸ ਦੀ ਮੱਦਦ ਕੀਤੀ ਗਈ। ਗੁਰਭਾਗ ਸਿੰਘ ਨੂੰ ਪਸ਼ੂਆਂ ਦੀ ਸ਼ੇਡ ਲਈ ਗਰਾਂਟ ਦਿੱਤੀ ਗਈ ਜੋ ਕੇ ਬੇਰੁਜਗਾਰ ਹੈ। ਗੁਲਜਿੰਦਰ ਸਿੰਘ ਝੋਨੋਵਾਲ ਨੂੰ ਵੀ ਮਕਾਨ ਰਿਪੇਅਰ ਲਈ ਗਰਾਂਟ ਦਿਤੀ ਗਈ ਜਿਸ ਦੇ ਘਰ ਦੀ ਹਾਲਤ ਬਹੁਤ ਖਸਤਾ ਸੀ। ਸ਼੍ਰੀ ਰੋੜੀ ਨੇ ਕਿਹਾ ਕਿ ਜੇਕਰ ਮਜਲੂਮਾਂ, ਗਰੀਬਾਂ , ਨੇਤਰਹੀਣਾਂ, ਬਿਮਾਰ ਲੋਕਾਂ ਦੀ ਮੱਦਦ ਕਰਨਾਂ ਜੇਕਰ ਘਪਲਾ ਹੈ ਤਾਂ ਮੈਂ ਅਜਿਹੇ ਘਪਲੇ ਕਰਦਾ ਰਹਾਂਗਾ।
0 comments:
एक टिप्पणी भेजें