ਪਾਣੀ* ਦੀ ਕੀਤੀ ਜਾ ਬਰਬਾਦੀ ਦੇ ਸਿੱਟੇ ਗੰਭੀਰ ਹੋਣਗੇ -ਪਿਆਰਾ ਲਾਲ ਰਾਏਸਰੀਆ
ਰੋਜਾਨਾ ਕਿਸੇ ਨਾ ਕਿਸੇ ਵਾਰਡ ਚ ਪਾਣੀ ਦੀ ਮੋਟਰ ਦਾ ਸੜਨਾ ਧਰਤੀ ਹੇਠਲੇ ਪਾਣੀ ਦਾ ਪੱਧਰ ਡੂੰਘਾ ਹੋਣ ਦੇ ਸੰਦੇਸ਼
ਮਾਲਵੇ ਦੇ ਉੱਘੇ ਵਪਾਰੀ ,ਐੱਮ.ਡੀ ਬੈਸਟ ਸਿਟੀ ਕਲੋਨਾਈਜਰ ਸ਼੍ਰੀ ਪਿਆਰਾ ਲਾਲ ਰਾਏਸਰੀਆ ਨੇ ਮੀਡਿਆ ਦੇ ਸਨਮੁੱਖ ਹੁੰਦਿਆਂ ਹੋਇਆ
ਕੇਸ਼ਵ ਵਰਦਾਨ ਪੁੰਜ /ਡਾ ਰਾਕੇਸ਼ ਪੁੰਜ
ਬਰਨਾਲਾ
ਸ਼ਹਿਰਾਂ ਪਿੰਡਾਂ ਦੇ ਘਰਾਂ ਬਾਜ਼ਾਰਾਂ ਚ ਬੇ-ਲੋੜੇ ਡੁਲ੍ਹਦੇ ਪਾਣੀ ਸੰਬੰਧੀ ਚਿੰਤਾ ਪ੍ਰਗਟ ਕਰਦਿਆਂ ਸਮਾਜ ਚਿੰਤਕ ,ਦਾਨਵੀਰ ਵਜੋਂ ਜਾਣੇ ਜਾਂਦੇ ਮਾਲਵੇ ਦੇ ਉੱਘੇ ਵਪਾਰੀ ,ਐੱਮ.ਡੀ ਬੈਸਟ ਸਿਟੀ ਕਲੋਨਾਈਜਰ ਸ਼੍ਰੀ ਪਿਆਰਾ ਲਾਲ ਰਾਏਸਰੀਆ ਨੇ ਮੀਡਿਆ ਦੇ ਸਨਮੁੱਖ ਹੁੰਦਿਆਂ ਕਿਹਾ ਕਿ ਪਵਿੱਤਰ ਗੁਰਬਾਣੀ ਦੇ ਸ਼ਬਦ *ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ * ਦੇ ਫਲਸਫੇ ਨੂੰ ਭੁਲਾ ਕੇ ਧਰਤੀ ਮਾਂ ਦੇ ਅਨਮੋਲ ਖ਼ਜ਼ਾਨੇ ਪਾਣੀ ਦੀ ਕੀਤੀ ਜਾ ਬਰਬਾਦੀ ਦੇ ਗੰਭੀਰ ਸਮੇਂ ਨੂੰ ਅਸੀਂ ਖੁਦ ਸੱਦਾ ਦੇ ਰਹੇ ਹਾਂ ਪਾਣੀ ਦੀ ਬੇ ਲੋੜੀ ਤੇ ਨਾਇਜਾਇਜ ਵਰਤੋਂ ਕਰਦਿਆਂ ਜੇ ਅਸੀਂ ਆਪਣੀਆਂ ਆਦਤਾਂ ਨਾ ਬਦਲੀਆਂ ਤਾਂ ਭਵਿੱਖ ਚ ਪਾਣੀ ਦੀ ਘਾਟ ਵਸਿੰਦਿਆਂ ਲਈ ਘਾਤਕ ਸਿੱਧ ਹੋ ਸਕਦੀ ਹੈ! ਜਿਸ ਦਾ ਸਬੂਤ ਸਾਰਿਆਂ ਦੇ ਸ੍ਹਾਮਣੇ ਹੈ ਰੋਜਾਨਾ ਕਿਸੇ ਨਾ ਕਿਸੇ ਵਾਰਡ ਚ ਪਾਣੀ ਦੀ ਮੋਟਰ ਦਾ ਸੜਨਾ ਇਹ ਸਭ ਨਿਤ ਦਿਨ ਡੂੰਘੇ ਹੁੰਦੇ ਜਾ ਰਹੇ ਪਾਣੀ ਦੇ ਲੈਵਲ ਦੀ ਤਸਵੀਰ ਹੈ ! ਦੁਨੀਆ ਦਾ ਸਿਰਫ 2.7% ਪਾਣੀ ਪੀਣ ਯੋਗ ਹੈ। ਸਾਰੇ ਨੇੜਲੇ ਡੈਮਾਂ ਵਿੱਚ ਪਾਣੀ ਦਾ ਪੱਧਰ ਘਟਣ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਡੂੰਘਾ ਹੋ ਗਿਆ ਹੈ। ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਅਸੀਂ ਪਾਣੀ ਦੀ ਬਰਬਾਦੀ ਨੂੰ ਰੋਕ ਕੇ ਪਾਣੀ ਦੀ ਬੱਚਤ ਦਾ ਪ੍ਰਣ ਕਰੀਏ !
ਉਹਨਾਂ ਸੋਸਲ ਮੀਡਿਆ ਤੇ ਅੱਜ ਕੱਲ ਚਰਚਾ ਦਾ ਵਿਸ਼ਾ ਬਣੀ ਪੋਸਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੱਖਣੀ ਅਫਰੀਕਾ ਦੀ ਰਾਜਧਾਨੀ ਕੇਪ-ਟਾਊਨ ਨੂੰ ਦੁਨੀਆ ਦਾ ਪਹਿਲਾ ਪਾਣੀ ਰਹਿਤ ਸ਼ਹਿਰ ਘੋਸ਼ਿਤ ਕੀਤਾ ਗਿਆ ਹੈ ਕਿਉਂਕਿ ਇਸਦੀ ਸਰਕਾਰ ਨੇ 14 ਅਪ੍ਰੈਲ, 2023 ਤੋਂ ਬਾਅਦ ਪਾਣੀ ਦੀ ਸਪਲਾਈ ਕਰਨ ਵਿੱਚ ਹੱਥ ਖੜੇ ਕਰ ਦਿੱਤੇ ਹਨ।
ਉੱਥੇ ਨਹਾਉਣ ਦੀ ਮਨਾਹੀ ਹੈ।10 ਲੱਖ ਲੋਕਾਂ ਦੇ ਕੁਨੈਕਸ਼ਨ ਕੱਟਣ ਦੀ ਤਿਆਰੀ ਚੱਲ ਰਹੀ ਹੈ। ਜਿਸ ਤਰ੍ਹਾਂ ਭਾਰਤ 'ਚ ਪੈਟਰੋਲ ਪੰਪ 'ਤੇ ਜਾ ਕੇ ਪੈਟਰੋਲ ਖਰੀਦਿਆ ਜਾਂਦਾ ਹੈ, ਉਸੇ ਤਰ੍ਹਾਂ ਕੇਪਟਾਊਨ 'ਚ ਪਾਣੀ ਦੇ ਟੈਂਕਰ ਲੱਗਣਗੇ ਜਿੱਥੇ 25 ਲੀਟਰ ਪਾਣੀ ਮਿਲੇਗਾ, ਜ਼ਿਆਦਾ ਪਾਣੀ ਮੰਗਣ ਵਾਲਿਆਂ ਨਾਲ ਨਜਿੱਠਣ ਲਈ ਪੁਲਸ ਅਤੇ ਫੌਜ ਦੇ ਜਵਾਨ ਤਾਇਨਾਤ ਕੀਤੇ ਗਏ ਹਨ ਤਾਂ ਕੋਈ ਕੋਈ ਪਾਣੀ ਲੁੱਟ ਨਾ ਸਕੇ। ਉਹਨਾਂ ਚਿੰਤਾ ਵਿਅਕਤ ਕਰਦਿਆਂ ਕਿਹਾ ਕਿ ਪਾਣੀ ਦੀ ਸੰਜਮ ਨਾਲ ਵਰਤੋਂ ਕਰੋ,ਪਾਣੀ ਬਰਬਾਦ ਕਰਨਾ ਬੰਦ ਕਰੋ ਕਾਰ/ਬਾਈਕ ਨੂੰ ਹਰ ਰੋਜ਼ ਨਾ ਧੋਵੋ।ਰੋਜਾਨਾ ਘਰਾਂ ਚ ਵਿਹੜੇ / ਪੌੜੀਆਂ / ਫਰਸ਼ ਨੂੰ ਧੋਣ ਤੋਂ ਪਰਹੇਜ਼ ਕਰੋ ਥੋੜੇ ਪਾਣੀ ਰਾਹੀਂ ਪੋਚਾ ਲਾਇਆ ਜਾਵੇ ਲਗਾਤਾਰ ਟੂਟੀ ਨੂੰ ਚਾਲੂ ਨਾ ਰੱਖੋ,ਘਰ ਵਿੱਚ ਲੀਕ ਹੋਈ ਟੂਟੀ ਨੂੰ ਠੀਕ ਕਰਵਾਓ,ਗਲੀਆਂ ਸੜਕ 'ਤੇ ਰੋਜਾਨਾ ਬੇਲੋੜਾ ਪਾਣੀ ਦਾ ਛਿੜਕਾਅ ਨਾ ਕਰੋ ਪਾਣੀ ਦੀ ਬਚੱਤ ਕਰਨਾ ਹਰੇਕ ਸਹਿਰੀ ਪੇਂਡੂ ਦਾ ਫਰਜ਼ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਣ ਨਾਲ ਪਿਆਸੇ ਲੋਕਾਂ ਦੀ ਪਿਆਸ ਬੁਝ ਜਾਵੇਗੀ ਤੇ ਆਉਣ ਵਾਲੀ ਪੀੜੀ ਨੂੰ ਵੀ ਜਿਉਂਨ ਲਈ ਪਾਣੀ ਮਿਲ ਸਕੇਗਾ !
0 comments:
एक टिप्पणी भेजें