ਨਵੇਂ ਆਏ ਐਸ ਐਚ ਓ .ਆਈ .ਪੀ. ਐਸ .ਮੈਡਮ ਅਕਾਰਸ਼ੀ ਜੈਨ ਨੇ ਪੁਲੀਸ ਥਾਣਾ ਮੇਹਟੀਆਣਾ ਦਾ ਚਾਰਜ ਸੰਭਾਲਿਆ
ਹੁਸ਼ਿਆਰਪੁਰ=ਦਲਜੀਤ ਅਜਨੋਹਾ ਪੁਲੀਸ ਥਾਣਾ ਮੇਹਟੀਆਣਾ ਦੇ ਨਵੇਂ ਆਏ ਐਸ ਐਚ ਓ ਆਈ .ਪੀ. ਐਸ .ਮੈਡਮ ਅਕਾਰਸ਼ੀ ਜੈਨ ਨੇ ਪੁਲੀਸ ਥਾਣਾ ਮੇਹਟੀਆਣੇ ਦਾ ਕਾਰਜਭਾਗ ਸੰਭਾਲਦਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਨਾਂ ਦਾ ਪਹਿਲਾ ਕੰਮ ਇਲਾਕੇ ਵਿਚੋਂ ਨਸ਼ੇ ਦੇ ਸੁਦਾਗਰਾਂ ਨੂੰ ਨੱਥ ਪਾਉਣਾ ਹੋਵੇਗਾ ।ਨਸ਼ੇ ਦੇ ਸੁਦਾਗਰਾਂ, ਨੂੰ ਵਾਰਨਿੰਗ ਦਿੰਦਿਆ ਕਿਹਾ ਕਿ ਉਹ ਉਹਨਾਂ ਨੂੰ ਕਿਸੇ ਵੀ ਹਾਲਤ ਵਿੱਚ ਇਲਾਕੇ ਚ, ਨਜਾਇਜ ਨਸ਼ਾ ਨਹੀ ਵੇਚਣ ਦੇਣਗੇ ਅਤੇ ਲੁੱਟ ਖੋਹ ਕਰਨ ਵਾਲੇ ਅਨਸਰਾਂ ਨੂੰ ਵੀ ਤਾੜਨਾ ਕੀਤੀ ਕਿ ਉਹ ਗਲਤ ਕੰਮਾਂ ਤੋਂ ਗੁਰੇਜ ਕਰਨ ਨਹੀ ਤਾਂ ਉਹਨਾਂ ਤੇ ਸਖ਼ਤ ਕਾਨੂੰਨੀ ਕਾਰਵਾਈ ਕਰਕੇ ਸਲਾਖਾਂ ਵਿੱਚ ਬੰਦ ਕੀਤਾ ਜਾਵੇਗਾ ।ਉਹ ਉਨਾਂ ਨੂੰ ਕਿਸੇ ਵੀ ਹਾਲਤ ਸਿਰ ਨਹੀਂ ਚੁੱਕਣ ਦੇਣਗੇ । ਉਨਾਂ ਇਲਾਕਾ ਨਿਵਾਸੀ ਨੌਜਵਾਨਾ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਸੜਕ ਤੇ ਆਪਣੇ ਮੋਟਰ ਸਾਇਕਲ ਚਲਾਉਂਦੇ ਸਮੇਂ ਪਟਾਕੇ ਮਰਵਾ ਕੇ ਦਹਿਸ਼ਤ ਦਾ ਮਹੌਲ ਨਾ ਪੈਦਾ ਕਰਨ ਅਤੇ ਨਾ ਹੀ ਟ੍ਰੈਕਟਰ ਲੈ ਕੇ ਸੜਕ ਤੇ ਚਲਦੇ ਸਮੇਂ ਉੱਚੀ ਅਵਾਜ ਵਿੱਚ ਡੈੱਕ ਆਦਿ ਵਜਾਉਣ, ਜੋ ਹਾਦਸਿਆਂ ਨੂੰ ਸੱਦਾ ਦੇਣ ਹੈ। ਇਹੋ ਜਿਹੇ ਵਹੀਕਲ ਫੜ ਕੇ ਥਾਣੇ ਬੰਦ ਕੀਤੇ ਜਾਣਗੇ। ਇਸ ਮੌਕੇ ਉਨਾਂ ਇਲਾਕਾ ਇਲਾਕਾ ਨਿਵਾਸੀਆ ਨੂੰ ਪ੍ਰੈਸ ਰਾਹੀ ਅਪੀਲ ਕਰਦਿਆ ਕਿਹਾ ਕਿ ਉਹ ਨਸ਼ਿਆਂ ਤੋ ਛੁੱਟਕਾਰਾ ਪਾਉਣ ਲਈ ਜੇਕਰ ਕੋਈ ਨਜਾਇਜ ਨਸ਼ਾ ਵੇਚਦਾ ਹੈ ਤਾਂ ਤੁਰੰਤ ਥਾਣੇ ਸੂਚਿਤ ਕਰਨ, ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਛੋਟੀ ਉਮਰ ਦੇ ਬੱਚਿਆ ਨੂੰ ਸਕੂਟਰ ,ਮੋਟਰ ਸਾਇਕਲ ਦੇਕੇ ਸੜਕਾਂ ਤੇ ਨਾ ਭੇਜਿਆ ਜਾਵੇ । ਉਹਨਾ ਇਹ ਵੀ ਕਿਹਾ ਕਿ ਅਮਨ ਸ਼ਾਂਤੀ ਬਣਾਈ ਰੱਖਣ ਲਈ ਪਬਲਿਕ ਅਤੇ ਪ੍ਰੈਸ ਪੁਲਿਸ ਦਾ ਸਹਿਯੋਗ ਕਰਨ ਤੇ ,ਪੁਲਿਸ ਤੁਹਾਡੀ ਸੇਵਾ ਵਿੱਚ ਹਰ ਸਮੇਂ ਹਾਜਰ ਹੈ ਜੀ ।
0 comments:
एक टिप्पणी भेजें