ਖਨੌਰੀ ਦੀ ਦੋਹਤੀ ਬਣੀ ਐੱਚ ਸੀ ਐੱਸ ਕਰਕੇ ਜ਼ਿਲਾ ਫੂਡ ਐਂਡ ਸਪਲਾਈ ਕੰਟਰੋਲਰ
ਕਮਲੇਸ਼ ਗੋਇਲ ਖਨੌਰੀ
ਖਨੌਰੀ 11 ਜੂਨ - ਕਲ੍ਹ ਮਿਤੀ 10.06.2023 ਨੂੰ ਨੀਤੂ ਪੁੱਤਰੀ ਰਾਮਨਿਵਾਸ ਜਾਂਗੜਾ ਊਚਾਨਾ (ਜੀਂਦ) ਵੱਲੋਂ Haryana Civil Services (HCS) ਦੀ ਪ੍ਰੀਖਿਆ ਪਾਸ ਕਰਕੇ District Food & Supply Controller (DFSC) ਦੀ ਪੋਸਟ ਹਾਸਲ ਕਰਨ ਦੀ ਖੁਸ਼ੀ ਵਿੱਚ ਨੀਤੂ ਦੇ ਨਾਨਕੇ ਧਾਰੀਵਾਲ ਪਰੀਵਾਰ ਖਨੌਰੀ ਮੰਡੀ ਵੱਲੋਂ ਵਿਸਵਕਰਮਾਂ ਮੰਦਿਰ ਖਨੌਰੀ ਮੰਡੀ ਵਿਖੇ ਨੀਤੂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਸ ਮੌਕੇ ਸਾਰੇ ਧਾਰੀਵਾਲ ਪਰਿਵਾਰ ਨੇ ਆਪਣੀ ਖੁਸ਼ੀ ਜਾਹਰ ਕੀਤੀ। ਇਸ ਮੌਕੇ ਡਾ. ਸੁਭਾਸ਼ ਧਾਰੀਵਾਲ, ਮੁਖਤਿਆਰ ਸਿੰਘ, ਨਫੇ ਸਿੰਘ, ਮੇਵਾ ਰਾਮ, ਰਾਸਕਿਸ਼ਨ, ਬਲਦੇਵ ਸਿੰਘ, ਜੋਰਾ ਰਾਮ, ਇੰਦਰ ਸਿੰਘ, ਤਾਰਾ ਚੰਦ ਬਨਾਰਸੀ, ਕੁਲਦੀਪ ਸਰਮਾ ਬਨਾਰਸੀ, ਡਾ. ਬਲਵੀਰ ਸਿੰਘ ਕੱਚੀ ਖਨੌਰੀ, ਰਤਨ ਸਿੰਘ ਕਰੋਦਾ, ਇਸਵਰ ਸਿੰਘ ਐਕਸ ਐਸ.ਡੀ.ਓ. ਰੇਲਵੇ ਵਿਭਾਗ, ਸਾਰੇ ਧਾਰੀਵਾਲ ਪਰਿਵਾਰ ਦੇ ਮੈਂਬਰ, ਆਲੇ-ਦੁਆਲੇ ਪਿੰਡ ਅਤੇ ਖਨੌਰੀ ਸਹਿਰ ਦੇ ਨਿਵਾਸੀ ਮੌਜੂਦ ਸਨ। ਪਰਿਵਾਰ ਦੇ ਮੈਂਬਰ ਵਿੱਚੋਂ ਤਰਸ਼ੇਮ ਜਾਂਗੜਾ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਗਿਆ ਕਿ ਨੀਤੂ ਦੇ ਮਾਤਾ ਅਤੇ ਪਿਤਾ ਦੀ ਕੁੱਝ ਸਮੇਂ ਪਹਿਲਾ ਹੀ ਮੌਤ ਹੋ ਚੁੱਕੀ ਸੀ। ਇਹ ਇੱਕ ਮਿਸਾਲ ਹੈ ਕਿ ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਵੀ ਨੀਤੂ ਨੇ ਆਪਣਾ ਹੋਸਲਾ ਨਹੀਂ ਛੱਡਿਆ ਅਤੇ ਨੀਤੂ ਵੱਲੋਂ ਆਪਣੀ ਪੜ੍ਹਾਈ ਨੂੰ ਜਾਰੀ ਰੱਖਿਆ ਗਿਆ ਅਤੇ ਅੱਜ ਉਸ ਵੱਲੋਂ District Food & Supply Controller ਦੀ ਪੋਸਟ ਹਾਸਲ ਕੀਤੀ ਗਈ। ਜਿਥੇ ਅੱਜ ਕੱਲ ਦੇ ਸਮਾਜ ਵਿੱਚ ਬੱਚੇ ਬੁਰੀਆਂ ਆਦਤਾਂ ਵੱਲ ਪੈ ਰਹੇ ਹਨ। ਅਸੀ ਮਾਣ ਨਾਲ ਆਖਦੇ ਹਾਂ ਕਿ ਸਾਨੂੰ ਆਪਣੀ ਧੀ ਤੇ ਮਾਣ ਹੈ। ਜਿਸ ਕਾਰਨ ਸਾਡਾ ਸਮਾਜ ਵਿੱਚ ਸਿਰ ਉੱਚਾ ਹੋਇਆ ਹੈ ਅਤੇ ਨਵੀਂ ਪੀੜੀ ਨੂੰ ਇਹ ਸੰਦੇਸ਼ ਹੈ ਕਿ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਔਕੜਾਂ ਤੋਂ ਨਿਡਰ ਹੋ ਕੇ ਅੱਗੇ ਵੱਧਣਾ ਚਾਹੀਦਾ ਹੈ।
0 comments:
एक टिप्पणी भेजें