ਤਿੰਨ ਮੋਟਰਸਾਇਕਲ ਸਵਾਰ ਸਰੇਆਮ ਨੌਜਵਾਨ ਨੂੰ ਗੋਲੀਆਂ ਮਾਰ ਕੇ ਹੋਏ ਫਰਾਰ
ਕਮਲੇਸ਼ ਗੋਇਲ ਖਨੌਰੀ
ਖਨੌਰੀ 9 ਜੂਨ - ਤਿੰਨ ਮੋਟਰਸਾਇਕਲ ਸਵਾਰ ਵਿਆਕਤੀ ਸਰੇਆਮ ਨੌਜਵਾਨ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ l ਘਟਨਾ ਇਸ ਪ੍ਰਕਾਰ ਦਸੀ ਜਾ ਰਹੀ ਹੈ ਕਿ ਹਿਮਾਸ਼ੂ ਸਿੰਗਲਾ 24 ਸਾਲਾ ਚੰਡੀਗੜ੍ਹ ਤੋਂ ਆਪਣੇ ਘਰ ਖਨੌਰੀ ਆ ਰਿਹਾ ਸੀ l ਜਦੋਂ ਉਹ ਆਪਣੇ ਘਰ ਕੋਲ ਨੈਸ਼ਨਲ ਹਾਈ ਵੇ ਤੇ ਆਪਣੀ ਕਾਰ ਰੋਕੀ ਤਿੰਨ ਨੌਜਵਾਨ ਵਿਅਕਤੀਆਂ ਨੇ ਕਾਰ ਦੀ ਚਾਬੀ ਮੰਗੀ l ਉਸ ਨੇ ਚਾਬੀ ਦੇਣ ਤੋਂ ਮਨਾਂ ਕਰ ਦਿੱਤਾ ਫੇਰ ਬਦਮਾਸਾਂ ਨੇ ਬੈਗ ਖੋਹਨ ਦੀ ਕੋਸਿਸ਼ ਕੀਤੀ , ਹਿਮਾਸੂ ਭੱਜ ਕੇ ਇਕ ਦੂਕਾਨ ਵੱਲ ਦੋੜ ਗਿਆ, ਬਦਮਾਸ਼ਾਂ ਨੇ ਉਸ ਨੂੰ ਗੋਲੀ ਮਾਰ ਦਿਤੀ ਜੋ ਕਿ ਹਿਮਾਸੂ ਦੀ ਲੱਤ ਚ ਲਗੀ , ਹਿਮਾਸੂ ਸਿੰਗਲਾ ਡਿੱਗ ਪਿਆ ਤੇ ਖੂਨ ਨਾਲ ਲੱਥਪੱਥ ਹੋ ਗਿਆ , ਬਦਮਾਸ਼ ਮੋਟਰਸਾਇਕਲ ਤੇ ਦੋੜ ਗਏ , ਐੱਸ ਐੱਚ ਓ ਸੌਰਵ ਸਭਰਵਾਲ ਪੂਲੀਸ ਪਾਰਟੀ ਨਾਲ ਮੌਕੇ ਤੇ ਪਹੁਚ ਗਏ , ਹਿਮਾਸੂ ਨੂੰ ਮੁਢਲੀ ਸਹਇਤਾ ਦੇ ਕੇ ਪਟਿਆਲਾ ਲੈ ਗਏ l
0 comments:
एक टिप्पणी भेजें