Contact for Advertising

Contact for Advertising

Latest News

शनिवार, 3 जून 2023

ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਮਰ ਸਪੋਰਟਸ ਕੈਂਪ ਦੀ ਕੀਤੀ ਗਈ ਸੁਰੂਆਤ

 ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਮਰ ਸਪੋਰਟਸ ਕੈਂਪ ਦੀ ਕੀਤੀ ਗਈ ਸੁਰੂਆਤ

ਹੰਡਿਆਇਆ 3 ਜੂਨ (ਸੁਖਵਿੰਦਰ ਸਿੰਘ ਭੰਡਾਰੀ) ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਡਿਆਇਆ ਅਤੇ ਸੇਰੇ ਪੰਜਾਬ ਬਾਸਕਿਟਬਾਲ ਕਲੱਬ ਹੰਡਿਆਇਆ ਵੱਲੋ ਸਮਰ ਸਪੋਰਟਸ ਕੈਂਪ ਦਾ ਪ੍ਰਬੰਧ ਕੀਤਾ ਗਿਆ ਹੈ। ਇਹ ਕੈਂਪ 1 ਜੂਨ ਤੋਂ ਸ਼ੁਰੂ ਹੋ ਕੇ 30 ਤੱਕ ਚੱਲੇਗਾ ਅਤੇ ਕੈਂਪ ਵਿੱਚ ਲਗਭਗ 80 ਬੱਚੇ ਭਾਗ ਲੈ ਰਹੇ ਹਨ। ਕੈਂਪ ਵਿੱਚ ਨੈੱਟਬਾਲ ਤੇ ਬਾਸਕਿਟਬਾਲ ਦੀ ਤਿਆਰੀ ਕਰਵਾਈ ਜਾ ਰਹੀ ਹੈ। ਇਸ ਕੈਂਪ ਨੂੰ ਸਫਲ ਬਣਾਉਣ ਲਈ ਸਕੂਲ ਦੇ ਫਿਜੀਕਲ ਅਧਿਆਪਕਾ ਮੈਡਮ ਜਸਪਿੰਦਰ ਕੌਰ ਅਤੇ ਅਧਿਆਪਕ ਗੁਰਜੀਤ ਸਿੰਘ ਸਵਾਮੀ ਬਾਸਕਿਟਬਾਲ ਕੋਚ ਪੂਰੀ ਤਨਦੇਹੀ ਨਾਲ ਮਿਹਨਤ ਕਰ ਰਹੇ ਹਨ । ਸਕੂਲ ਇੰਚਾਰਜ ਮੈਡਮ ਸਵਾਤੀ ਜੀ ਨੇ ਦੱਸਿਆ ਕਿ ਬੱਚੇ ਬਹੁਤ ਉਤਸ਼ਾਹ ਅਤੇ ਮਿਹਨਤ ਨਾਲ ਕੈਂਪ ਵਿੱਚ ਭਾਗ ਲੈ ਰਹੇ ਹਨ। ਮੈਡਮ ਸਵਾਤੀ ਜੀ ਅਤੇ ਸਮੁਚੇ ਸਕੂਲ ਸਟਾਫ਼ ਵਲੋਂ ਸੇਰੇ ਪੰਜਾਬ ਬਾਸਕਿਟਬਾਲ ਕਲੱਬ ਦੇ ਮੈਂਬਰ ਐਸ ਐਚ ਓ ਸਰਦਾਰ ਗੁਰਮੇਲ ਸਿੰਘ ਜੀ ਥਾਣਾ ਸਿਟੀ 2 ਬਰਨਾਲਾ , ਸਰਦਾਰ ਬਲਵਿੰਦਰ ਸਿੰਘ ਸਿੱਧੂ ਏ ਐਸ ਆਈ ,ਸਰਦਾਰ ਮਨਜਿੰਦਰ ਸਿੰਘ ਹੌਲਦਾਰ, ਮਾਸਟਰ ਅਰਵਿੰਦ ਸ਼ਰਮਾ ਜੀ, ਗੁਰਲਾਲ ਰਿਸ਼ੀ,ਅਤੇ ਇੰਦਰਜੀਤ ਸਿੰਘ ਕੋਚ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

 ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਮਰ ਸਪੋਰਟਸ ਕੈਂਪ ਦੀ ਕੀਤੀ ਗਈ ਸੁਰੂਆਤ
  • Title : ਖੇਡਾਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਮਰ ਸਪੋਰਟਸ ਕੈਂਪ ਦੀ ਕੀਤੀ ਗਈ ਸੁਰੂਆਤ
  • Posted by :
  • Date : जून 03, 2023
  • Labels :
  • Blogger Comments
  • Facebook Comments

0 comments:

एक टिप्पणी भेजें

Top