ਖਾਲਸਾ ਕਾਲਜ ਮਾਹਿਲਪੁਰ ਵਿੱਚ ਫੁੱਟਬਾਲ ਅਤੇ ਅਥਲੈਟਿਕਸ ਦੀ
ਸਿਖਲਾਈ ਸਬੰਧੀ ਸਮਰ ਕੈਂਪ ਦਾ ਆਗਾਜ਼
ਹੁਸ਼ਿਆਰਪੁਰ=ਦਲਜੀਤ ਅਜਨੋਹਾ
ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ
ਵਿੱਚ ਵੱਖ ਵੱਖ ਉਮਰ ਵਰਗ ਦੇ ਖਿਡਾਰੀ ਵਿਦਿਆਰਥੀਆਂ ਨੂੰ
ਫੁੱਟਬਾਲ ਅਤੇ ਅਥਲੈਟਿਕਸ ਦੀ ਸਿਖਲਾਈ ਸਬੰਧੀ 7 ਜੂਨ ਤੋਂ 21
ਜੂਨ ਤੱਕ ਲਗਾਏ ਜਾ ਰਹੇ ਸਮਰ ਕੈਂਪ ਦਾ ਅੱਜ ਆਗਾਜ਼ ਹੋ ਗਿਆ
ਜਿਸ ਵਿੱਚ ਵੱਖ ਵੱਖ ਉਮਰ ਵਰਗ ਦੇ ਖਿਡਾਰੀ ਵਿਦਿਆਰਥੀਆਂ ਨੇ
ਉਤਸ਼ਾਹ ਨਾਲ ਹਿੱਸਾ ਲਿਆ। ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ
ਸਿੰਘ ਨੇ ਕੈਂਪ ਦੇ ਪਹਿਲੇ ਦਿਨ ਪੁੱਜੇ ਵਿਦਿਆਰਥੀਆਂ ਦਾ ਸਵਾਗਤ
ਕੀਤਾ ਅਤੇ ਉਨ੍ਹਾਂ ਨੂੰ ਮਿਹਨਤ, ਲਗਨ ਅਤੇ ਖੇਡ ਭਾਵਨਾ ਨਾਲ ਖੇਡਣ ਦੀ
ਪ੍ਰੇਰਨਾ ਦਿੱਤੀ। ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ
ਡਾ ਰਾਜ ਕੁਮਾਰ, ਫੁੱਟਬਾਲ ਕੋਚ ਜਸਵੀਰ ਸਿੰਘ ਭਾਰਟਾ ਅਤੇ ਫੁੱਟਬਾਲ
ਕੋਚ ਹਰਿੰਦਰ ਸਨੀ ਨੇ ਦੱਸਿਆ ਕਿ ਇਸ ਸਮਰ ਕੈਂਪ ਵਿੱਚ ਅੰਡਰ-
10, ਅੰਡਰ-14 ਅਤੇ ਅੰਡਰ-17 ਉਮਰ ਵਰਗ ਦੇ ਖਿਡਾਰੀ
ਵਿਦਿਆਰਥੀਆਂ ਨੂੰ ਫੁੱਟਬਾਲ ਅਤੇ ਅਥਲੈਟਿਸ ਦੇ ਮੁਕਾਬਲਿਆਂ ਦੀ
ਸਿਖਲਾਈ ਦਿੱਤੀ ਜਾਵੇਗੀ ਅਤੇ ਇਹ ਕੈਂਪ 21 ਜੂਨ ਨੂੰ ਸਮਾਪਤ
ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਸਮਰ ਕੈਂਪ ਵਿੱਚ ਦਾਖ਼ਿਲੇ ਲਈ
ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਵਿਦਿਆਰਥੀਆਂ
ਦੀ ਰਜਿਸਟਰੇਸ਼ਨ ਜਾਰੀ ਹੈ। ਇਸ ਮੌਕੇ ਸਰੀਰਕ ਸਿੱਖਿਆ ਵਿਭਾਗ
ਤੋਂ ਪ੍ਰੋ ਪ੍ਰੀਆ ਅਤੇ ਪ੍ਰੋ ਅਨੂ ਦੀਪ ਸਮੇਤ ਕੈਂਪ ਦੇ ਵਿਦਿਆਰਥੀ
ਹਾਜ਼ਰ ਸਨ।
0 comments:
एक टिप्पणी भेजें