ਅਨਦਾਣਾ ਦੀ ਖਿਡਾਰਨ ਪ੍ਰੀਤ ਕੌਰ ਨੇ ਜਿਤਿਆ ਮੈਦਾਨ
ਕਮਲੇਸ਼ ਗੋਇਲ ਖਨੌਰੀ
ਖਨੌਰੀ 17 ਜੂਨ - ਆਈ ਪੀ ਐੱਫ ਝਾਰਖੰਡ ਸਟੇਟ ਪਾਵਰ ਲਿਫਟਿੰਗ ਐਸੋਸੀਏਸ਼ਨ ਵੱਲੋਂ ਰਾਂਚੀ ਝਾਰਖੰਡ ਵਿਖੇ ਨੈਸ਼ਨਲ ਸਬ-ਜੂਨੀਅਰ ਅਤੇ ਜੂਨੀਅਰ ਕਲਾਸੀਕਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ 6 ਜੂਨ ਤੋਂ 11 ਜੂਨ 2023 ਤੱਕ ਕਰਵਾਈ ਗਈ ਜਿਸ ਵਿੱਚ ਪੂਰੇ ਭਾਰਤ ਵਿੱਚੋਂ ਕੁੱਲ 700 ਖਿਡਾਰੀਆਂ ਨੇ ਭਾਗ ਲਿਆ ਅਤੇ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਹਾਈ ਸਕੂਲ ਅਨਦਾਣਾ ਦੀ ਖਿਡਾਰਨ ਪ੍ਰੀਤ ਕੌਰ ਨੇ ਆਪਣੀ ਉਮਰ ਗਰੁੱਪ ਅਨੁਸਾਰ ਸਕੈਟ ਵਿਚ ਚੌਥਾ,ਬੈਂਚ ਫਰੈਸ ਵਿੱਚ ਪੰਜਵਾਂ, ਅਤੇ ਡੈਡ ਵਿੱਚ ਪਹਿਲਾ ਆਲਓਵਰ ਪੰਜਵਾਂ ਸਥਾਨ ਪ੍ਰਾਪਤ ਕੀਤਾ ਜਿਸ ਨੂੰ ਕੋਚਿੰਗ ਐਨ ਆਈ ਐੱਸ ਕੋਚ ਜਗਪਾਲ (ਜੱਗੀ) ਵਲੋਂ ਦਿੱਤੀ ਗਈ ਹੈ ਅਤੇ ਇਸ ਦੀ ਟ੍ਰੇਨਿੰਗ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਹਾਈ ਸਕੂਲ ਅਨਦਾਣਾ ਵਲੋਂ ਫ੍ਰੀ ਕਰਵਾਈ ਜਾਂਦੀ ਹੈ l ਸਕੂਲ ਦੇ ਚੇਅਰਮੈਨ ਸ੍ਰੀ ਵੇਦ ਪ੍ਰਕਾਸ਼ ਦਾ ਕਹਿਣਾ ਹੈ ਅਸੀਂ ਇਥੇ ਹੋਰ ਵੀ ਕਈ ਖੇਡਾਂ ਦੀ ਟ੍ਰੇਨਿੰਗ ਫ੍ਰੀ ਦੇ ਰਹੇ ਹਾਂ ਜਿਵੇਂ - ਸਕਐਟਇੰਗ, ਕੁਸ਼ਤੀ, ਕ੍ਰਿਕੇਟ, ਐਥਲੈਟਿਕ, ਲੌਂਗ ਜੰਪ, ਹਾਈ ਜੰਪ, ਅਤੇ ਬੱਚਾ ਕਿਸੇ ਵੀ ਸਕੂਲ ਦਾ ਹੋਵੇ ਟ੍ਰੇਨਿੰਗ ਫ੍ਰੀ ਦਿੱਤੀ ਜਾਂਦੀ ਹੈ l
0 comments:
एक टिप्पणी भेजें