Contact for Advertising

Contact for Advertising

Latest News

गुरुवार, 22 जून 2023

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜਥੇਦਾਰ ਰਾਮਪੁਰਾ ਨੇ ਪਿੰਡ-ਪਿੰਡ ਜਾ ਕੇ ਸੁਣੀਆਂ ਮੁਸ਼ਕਿਲਾਂ

 ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜਥੇਦਾਰ ਰਾਮਪੁਰਾ ਨੇ ਪਿੰਡ-ਪਿੰਡ ਜਾ ਕੇ ਸੁਣੀਆਂ ਮੁਸ਼ਕਿਲਾਂ


     ਕਮਲੇਸ਼ ਗੋਇਲ ਖਨੌਰੀ 

ਸੰਗਰੂਰ, 23 ਜੂਨ : ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਦੇ ਆਦੇਸ਼ਾਨੁਸਾਰ ਪਾਰਟੀ ਦੇ ਜਥੇਬੰਦਕ ਸਕੱਤਰ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਨੇ ਅੱਜ ਆਪਣੀ ਟੀਮ ਦੇ ਨਾਲ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਜਾਣਨ ਅਤੇ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪੁੱਜਦਾ ਕਰਨ ਦੇ ਉਦੇਸ਼ ਨਾਲ ਭਿੰਡਰਾਂ, ਭਗਵਾਨਪੁਰਾ, ਲੱਡੀ, ਬਾਲੀਆਂ, ਰੂਪਾਹੇੜੀ ਤੇ ਨਾਨਕਪੁਰਾ ਵਿਖੇ ਲੋਕ ਮਿਲਣੀਆਂ ਕੀਤੀਆਂ | ਇਸ ਦੌਰਾਨ ਜਿੱਥੇ ਲੋਕਾਂ ਦੀਆਂ ਐਮ.ਪੀ. ਸੰਗਰੂਰ ਨਾਲ ਸਬੰਧਤ ਮੰਗਾਂ, ਲੋਕਾਂ ਨੂੰ  ਪੇਸ਼ ਆਉਣ ਵਾਲੀਆਂ ਮਸ਼ਕਿਲਾਂ ਤੇ ਅਧੂਰੇ ਰਹਿੰਦੇ ਵਿਕਾਸ ਕਾਰਜਾਂ ਸੰਬੰਧੀ ਜਾਇਜਾ ਲਿਆ ਗਿਆ | ਉੱਥੇ ਹੀ ਲੋਕਾਂ ਨੂੰ  ਵੱਖ-ਵੱਖ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਸਦੇ ਫਾਰਮ ਉਪਲੱਬਧ ਕਰਵਾਏ ਗਏ, ਤਾਂ ਜੋ ਕੋਈ ਵੀ ਲੋੜਵੰਦ ਪਰਿਵਾਰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਤੋਂ ਵਾਂਝਾ ਨਾ ਰਹੇ |

ਵੱਖ-ਵੱਖ ਪਿੰਡਾਂ ਵਿੱਚ ਹੋਈਆਂ ਮੀਟਿੰਗਾਂ ਨੂੰ  ਸੰਬੋਧਨ ਕਰਦਿਆਂ ਜਥੇਦਾਰ ਰਾਮਪੁਰਾ ਨੇ ਕਿਹਾ ਕਿ ਐਮ.ਪੀ. ਸ. ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਪੂਰੀ ਤਰ੍ਹਾਂ ਲੋਕ ਸੇਵਾ ਨੂੰ  ਸਮਰਪਿਤ ਹੈ, ਜਿਸਦਾ ਉਦੇਸ਼ ਸਿਰਫ ਅਤੇ ਸਿਰਫ ਪੰਜਾਬ ਦੀ ਖੁਸ਼ਹਾਲੀ ਹੈ | ਜਥੇਦਾਰ ਰਾਮਪੁਰਾ ਨੇ ਕਿਹਾ ਕਿ ਹਲਕੇ ਦੀ ਤਰੱਕੀ ਲਈ ਐਮ.ਪੀ. ਸ. ਮਾਨ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਦੇ ਯਤਨਾਂ ਸਦਕਾ ਹੀ ਕਰੋੜਾਂ ਰੁਪਏ ਦੀ ਲਾਗਤ ਨਾਲ ਪੂਰੇ ਹਲਕੇ ਦਾ ਬਿਜਲੀ ਨਵੀਨੀਕਰਨ ਹੋਣ ਜਾ ਰਿਹਾ ਹੈ, ਜਿਸਤੋਂ ਬਾਅਦ ਬਿਜਲੀ ਨਾਲ ਸਬੰਧਥ ਸਾਰੇ ਮਸਲੇ ਹੱਲ ਹੋ ਜਾਣਗੇ | ਪਿੰਡਾਂ ਵਿਚ ਟੋਭਿਆ ਦੀ ਨੁਹਾਰ ਬਦਲੀ ਜਾ ਰਹੀ ਹੈ | ਲੋਕਾਂ ਦੀ ਸਿਹਤ ਨੂੰ  ਮੁੱਖ ਰੱਖਦਿਆਂ ਓਪਨ ਜਿੰਮ ਲਗਵਾਏ ਜਾ ਰਹੇ ਹਨ ਅਤੇ ਹਰ ਵਰਗ ਦੇ ਲੋਕਾਂ ਨਾਲ ਸਬੰਧਤ ਵਿਕਾਸ ਕਾਰਜਾਂ ਲਈ ਬਿਨ੍ਹਾਂ ਪੱਖਪਾਤ ਤੋਂ ਗ੍ਰਾਂਟਾ ਵੰਡੀਆਂ ਜਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਵਿੱਚ ਸ. ਸਿਮਰਨਜੀਤ ਸਿੰਘ ਮਾਨ ਹੀ ਇੱਕ ਅਜਿਹੇ ਆਗੂ ਹਨ, ਜੋ ਪੰਜਾਬ ਨੂੰ  ਖੁਸ਼ਹਾਲ ਬਣਾਉਣ ਲਈ ਯੋਗ ਅਗਵਾਈ ਕਰ ਸਕਦੇ ਹਨ | ਉਨ੍ਹਾਂ ਹਾਜਰ ਨੌਜਵਾਨਾਂ ਨੂੰ  ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਨਾਲ ਜੁੜ ਕੇ ਸ. ਸਿਮਰਨਜੀਤ ਸਿੰਘ ਮਾਨ ਦੇ ਹੱਥ ਮਜਬੂਤ ਕਰਨ ਦੀ ਅਪੀਲ ਵੀ ਕੀਤੀ |

ਇਸ ਮੌਕੇ ਉਨ੍ਹਾਂ ਦੇ ਨਾਲ ਬੀਬੀ ਹਰਪਾਲ ਕੌਰ, ਯੂਥ ਆਗੂ ਹਰਸ਼ਦੀਪ ਸਿੰਘ ਚਹਿਲ, ਜਸਪ੍ਰੀਤ ਸਿੰਘ ਬਾਲੀਆਂ ਮੀਡੀਆ ਸਕੱਤਰ, ਕਿਸਾਨ ਵਿੰਗ ਆਗੂ ਹਰਬੰਸ ਸਿੰਘ ਭਿੰਡਰਾਂ, ਜਥੇਦਾਰ ਨਿਰਭੈ ਸਿੰਘ ਭਿੰਡਰਾਂ, ਭਗਵਾਨ ਸਿੰਘ ਸਰਪੰਚ, ਕੁਲਵੰਤ ਸਿੰਘ ਲੱਡੀ, ਰਵਿੰਦਰ ਸਿੰਘ ਰੂਪਾਹੇੜੀ, ਮਨਜੀਤ ਸਿੰਘ ਅਕਾਲੀ ਸਾਰੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ ਹਾਜਰ ਸਨ |

 ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜਥੇਦਾਰ ਰਾਮਪੁਰਾ ਨੇ ਪਿੰਡ-ਪਿੰਡ ਜਾ ਕੇ ਸੁਣੀਆਂ ਮੁਸ਼ਕਿਲਾਂ
  • Title : ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਜਥੇਦਾਰ ਰਾਮਪੁਰਾ ਨੇ ਪਿੰਡ-ਪਿੰਡ ਜਾ ਕੇ ਸੁਣੀਆਂ ਮੁਸ਼ਕਿਲਾਂ
  • Posted by :
  • Date : जून 22, 2023
  • Labels :
  • Blogger Comments
  • Facebook Comments

0 comments:

एक टिप्पणी भेजें

Top