Contact for Advertising

Contact for Advertising

Latest News

रविवार, 18 जून 2023

ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ।

 ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ।


ਹੁਸ਼ਿਆਰਪੁਰ  = ਦਲਜੀਤ ਅਜਨੋਹਾ


ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਅੱਜ ਤੋਂ ਸ਼ੁਰੂ ਹੋਈ ਪੰਜਾਬ ਰਾਜ ਕਰਾਟੇ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਰਾਟੇ ਖਿਡਾਰੀਆਂ ਨੇ 11 ਗੋਲਡ, ਇੱਕ ਸਿਲਵਰ ਅਤੇ ਇੱਕ ਬ੍ਰੋਨਜ਼ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਜਗਮੋਹਨਸ ਇੰਸਟੀਚਿਊਟ ਦੀ ਚੇਅਰਪਰਸਨ ਨੀਤੀ ਜਗਮੋਹਨ ਵਿੱਜ ਨੇ ਦੱਸਿਆ ਕਿ ਪੰਜਾਬ ਦੇ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਤੇ ਸੀਨੀਅਰ ਮੋਸਟ ਸਰਟੀਫਾਈਡ ਨੈਸ਼ਨਲ ਕਰਾਟੇ ਕੋਚ ਸੈਂਸਈ ਜਗਮੋਹਨ ਵਿਜ   ਤੋਂ ਸਿਖਲਾਈ ਲੇ ਰਹੇ ਇਹਨਾਂ ਕਰਾਟੇ ਖਿਡਾਰੀਆਂ ਨੇ     ਕਾਤਾ ਅਤੇ ਕੁਮਿਤੇ ਮੁਕਾਬਲਿਆਂ ਵਿੱਚ ਯਾਦਗਾਰੀ ਪ੍ਰਦਰਸ਼ਨ ਕਰਕੇ ਜਗਮੋਹਨਸ ਇੰਸਟੀਟਿਊਟ ਦਾ ਦਬਦਬਾ ਬਣਾਇਆ। ਟੀਮ ਵਿੱਚ ਸ਼ਾਮਲ ਉੱਭਰਦੇ ਕਰਾਟੇਕਾ ਅਦਬਪ੍ਰੀਤ ਸਿੰਘ ਅਤੇ ਧੈਰਿਆ ਕਾਲੀਆ ਨੇ ਕ੍ਰਮਵਾਰ 7 ਅਤੇ 8 ਸਾਲ ਦੀ ਉਮਰ ਦੇ ਸਬ-ਜੂਨੀਅਰ ਲੜਕਿਆਂ ਦੇ  ਕਾਟਾ ਅਤੇ ਕੁਮੀਤੇ ਮੁਕਾਬਲਿਆਂ ਵਿੱਚ ਜਿੱਤ 2-2 ਸੋਨ ਤਗਮੇ ਜਿੱਤਣ ਵਿਚ ਸਫਲਤਾ ਹਾਸਲ ਕੀਤੀ।


 ਇਸ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਤੋਂ ਰਿੱਧੀ ਸਹਿਗਲ ਅਤੇ ਅਕਸ਼ਿਤਾ ਸ਼ਰਮਾ ਨੇ ਸਬ-ਜੂਨੀਅਰ ਲੜਕੀਆਂ ਦੇ 10 ਅਤੇ 12 ਸਾਲ ਦੇ ਕਾਤਾ ਮੁਕਾਬਲਿਆਂ ਵਿੱਚ ਸੋਨ ਤਗਮੇ ਜਿੱਤੇ। ਇਸ ਦੇ ਨਾਲ ਹੀ ਜੂਨੀਅਰ ਲੜਕਿਆਂ ਦੇ ਵਰਗ ਵਿੱਚ ਅਰਪਿਤ ਸ਼ਰਮਾ, ਅੰਡਰ 21 ਲੜਕੀਆਂ ਦੇ ਵਰਗ ਵਿੱਚ ਆਰਤੀ ਕੁਮਾਰੀ ਨੇ ਵਿਅਕਤੀਗਤ ਕਾਤਾ ਮੁਕਾਬਲਿਆਂ ਵਿੱਚ ਸੋਨ ਤਗਮਾ ਜਿੱਤਿਆ। 

ਜਗਮੋਹਨਸ ਇੰਸਟੀਚਿਊਟ ਆਫ ਟ੍ਰੈਡੀਸ਼ਨਲ ਕਰਾਟੇ 'ਚ ਟ੍ਰੇਨਿੰਗ ਲੈ ਰਹੇ ਇਹ ਸਾਰੇ ਕਰਾਟੇ ਖਿਡਾਰੀ ਇੱਥੇ ਹੀ ਨਹੀਂ ਰੁਕੇ, ਸਵਾਮੀ ਸਰਬਾਨੰਦ ਗਿਰੀ ਰੀਜਨਲ ਸੈਂਟਰ 'ਚ ਬੀ਼.ਏ.ਐਲ.ਐਲ.ਬੀ. ਦੇ ਵਿਦਿਆਰਥੀ ਆਦਿੱਤਯ ਬਖ਼ਸ਼ੀ ਨੇ ਲੜਕਿਆਂ ਦੇ ਅੰਡਰ-21 ਅਤੇ ਸੀਨੀਅਰ ਲੜਕਿਆਂ ਦੇ ਦੋਵਾਂ ਵਰਗਾਂ ਦੇ ਵਿਅਕਤੀਗਤ ਕਾਤਾ ਮੁਕਾਬਲਿਆਂ ਵਿੱਚ ਸੋਨ ਤਗਮੇ ਜਿੱਤੇ। ਇਸ ਤੋਂ ਇਲਾਵਾ ਸਬ-ਜੂਨੀਅਰ ਲੜਕਿਆਂ ਦੇ 9 ਸਾਲ ਉਮਰ ਵਰਗ 'ਚ ਵਿਵੇਕ ਸ਼ਰਮਾ ਨੇ 25 ਕਿਲੋ ਤੋਂ ਘੱਟ ਭਾਰ ਵਰਗ 'ਚ ਸੋਨ ਤਗਮਾ ਅਤੇ 9 ਸਾਲ ਦੇ 30 ਕਿਲੋ ਭਾਰ ਵਰਗ 'ਚ ਆਯੂਸ਼ ਭਾਰਗਵ ਨੇ ਸੋਨ ਤਗਮਾ ਜਿੱਤਿਆ। ਇਸੇ ਤਰ੍ਹਾਂ  ਓਮ ਸਿਲ੍ਹੀ ਨੇ ਅੰਡਰ-21 ਲੜਕਿਆਂ ਦੇ ਕਾਤਾ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਦਾ ਮਾਣ ਹਾਸਲ ਕੀਤਾ ਜਦਕਿ ਮਨੀਸ਼ਾ ਕੁਮਾਰੀ ਨੇ ਲੜਕੀਆਂ ਦੇ ਅੰਡਰ-21 ਕਾਤਾ ਮੁਕਾਬਲਿਆਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ।

 ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ।
  • Title : ਪੰਜਾਬ ਸਟੇਟ ਕਰਾਟੇ ਚੈਂਪੀਅਨਸ਼ਿਪ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ।
  • Posted by :
  • Date : जून 18, 2023
  • Labels :
  • Blogger Comments
  • Facebook Comments

0 comments:

एक टिप्पणी भेजें

Top