ਪੰਡਿਤ ਜਗਤ ਰਾਮ ਮੈਮੋਰੀਅਲ ਫੋਰਸ ਟਰੱਸਟ ਨੇ ਮਨਾਇਆ ਵਿਸ਼ਵ ਵਾਤਾਵਰਨ ਦਿਵਸ
ਹੁਸ਼ਿਆਰਪੁਰ= ਦਲਜੀਤ ਅਜਨੋਹਾ
ਜਲ ਸ਼ਕਤੀ ਅਭਿਆਨ ਨਾਲ ਜੁੜੇ ਪੰਡਿਤ ਜਗਤ ਰਾਮ ਮੈਮੋਰੀਅਲ ਫੋਰਸ ਟਰੱਸਟ ਵੱਲੋਂ ਲੁਧਿਆਣਾ ਬੇਵਰੇਜਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਪਿੰਡ ਸਿੰਘਪੁਰ ਹੁਸ਼ਿਆਰਪੁਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਫੋਰੈਸਟ ਬਲਾਕ ਅਫਸਰ ਜਸਬੀਰ ਸਿੰਘ, ਫੋਰੈਸਟ ਬਲਾਕ ਅਫਸਰ ਅਰਸ਼ਿਕਾ ਵਰਮਾ, ਫੋਰੈਸਟ ਗਾਰਡ ਕਰਮਜੀਤ ਸਿੰਘ ਅਤੇ ਸਹਾਇਕ ਮੈਨੇਜਰ ਲੁਧਿਆਣਾ ਬੇਵਰੇਜਜ਼ ਪ੍ਰਾਈਵੇਟ ਲਿਮਿਟੇਡ ਗੁਰਮੀਤ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਇਸ ਮੌਕੇ ਜਸਬੀਰ ਪਾਲ ਨੇ ਸਮਾਗਮ ਵਿੱਚ ਹਾਜ਼ਰ ਭਾਗੀਦਾਰਾਂ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਨੂੰ ਪੌਦੇ ਲਗਾਉਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਅਤੇ ਹਰੇਕ ਭਾਗੀਦਾਰ ਨੂੰ ਇੱਕ ਰੁੱਖ ਲਗਾਉਣ ਦੀ ਬੇਨਤੀ ਕੀਤੀ। ਸਮਾਗਮ ਤੋਂ ਬਾਅਦ ਪਿੰਡ ਵਿੱਚ ਰੁੱਖ ਲਗਾਏ ਗਏ। ਹਰਪ੍ਰੀਤ ਸਿੰਘ, ਪ੍ਰੋਜੈਕਟ ਐਗਜ਼ੀਕਿਊਟਿਵ ਸ਼ੇਖਰ ਲਾਂਬਾ, ਜਲ ਸ਼ਕਤੀ ਕੇਂਦਰ ਅਤੇ ਹੋਰ ਟੀਮ ਦੇ ਮੈਂਬਰਾਂ ਨੇ ਸਮਾਗਮ ਦੀ ਸਫ਼ਲਤਾ ਲਈ ਵਿਸ਼ੇਸ਼ ਯੋਗਦਾਨ ਦਿੱਤਾ।
0 comments:
एक टिप्पणी भेजें