ਨਿੱਕੀਆਂ ਕਰੂੰਬਲਾਂ ਵਰਕਸ਼ਾਪ ਦੇ ਭਾਗੀਦਾਰਾਂ ਨੂੰ ਸਰਟੀਫਿਕੇਟ ਐਸ ਅਸ਼ੋਕ ਭੌਰਾ ਤਕਸੀਮ ਕਰਨਗੇ
ਹੁਸ਼ਿਆਰਪੁਰ=ਦਲਜੀਤ ਅਜਨੋਹਾ
ਨਿੱਕੀਆਂ ਕਰੂੰਬਲਾਂ ਬਾਲ ਕਲਾ ਵਰਕਸ਼ਾਪ ਦੇ ਭਾਗੀਦਾਰਾਂ ਨੂੰ ਕੌਮਾਂਤਰੀ ਪੱਤਰਕਾਰ ਤੇ ਲੇਖਕ ਐਸ ਅਸ਼ੋਕ ਭੌਰਾ ਸਰਟੀਫਿਕੇਟ ਤਕਸੀਮ ਕਰਨਗੇ। ਇਹ ਜਾਣਕਾਰੀ ਦਿੰਦਿਆਂ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਕਾਰਜਸ਼ਾਲਾ ਵਿੱਚ ਵੱਖ-ਵੱਖ ਸਕੂਲਾਂ ਦੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ਾਬਾਸ਼ ਦੇਣ ਲਈ ਅਮਰੀਕਾ ਤੋਂ ਉਚੇਚੇ ਤੌਰ ਤੇ ਕੌਮਾਂਤਰੀ ਸਾਹਿਤਕਾਰ ਅਤੇ ਪੱਤਰਕਾਰ ਐਸ ਅਸ਼ੋਕ ਭੌਰਾ ਪਹੁੰਚ ਰਹੇ ਹਨ।ਕਰੂੰਬਲਾ ਭਵਨ ਵਿੱਚ ਸਮਾਪਤੀ ਸਮਾਰੋਹ ਮੌਕੇ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਜਾਵੇਗਾ। ਇਨ੍ਹਾਂ ਵਿਦਿਆਰਥੀਆਂ ਨੇ ਸਾਹਿਤ ਸਿਰਜਣਾ, ਅਦਾਕਾਰੀ, ਚਿੱਤਰਕਾਰੀ ਅਤੇ ਭਾਸ਼ਣ ਆਦਿ ਕਲਾਮਾਂ ਨੂੰ ਵਿਕਸਤ ਕੀਤਾ।ਐਕਟਰ ਡਾਇਰੈਕਟਰ ਅਸ਼ੋਕ ਪੁਰੀ, ਬੱਗਾ ਸਿੰਘ ਆਰਟਿਸਟ ਤੋਂ ਬਾਅਦ ਸਾਹਿਤਕਾਰ ਰਘਬੀਰ ਸਿੰਘ ਕਲਅ ਨੇ ਕਲਾਵਾਂ ਨੂੰ ਵਿਕਸਤ ਕਰਨ ਦੇ ਤੌਰ-ਤਰੀਕੇ ਦੱਸੇ । ਇਸ ਮੌਕੇ ਪ੍ਰਬੰਧਕਾਂ ਵਿੱਚ ਸੁਖਮਨ ਸਿੰਘ, ਪ੍ਰਿੰ. ਮਨਜੀਤ ਕੌਰ, ਹਰਵੀਰ ਮਾਨ ਅਤੇ ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।
0 comments:
एक टिप्पणी भेजें