ਪ੍ਰਤਾਪ ਕਲੋਨੀ ਪਟਿਆਲਾ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਮੁਸਕਿਲਾਂ ਸਬੰਧੀ ਹੋਈ ਮਿਟਿੰਗ
ਕਮਲੇਸ਼ ਗੋਇਲ ਖਨੌਰੀ
ਪਟਿਆਲਾ 22 ਜੂਨ - ਆਮ ਆਦਮੀ ਪਟਿਆਲਾ ਦੇ ਆਗੂ ਸ੍ਰੀ ਲਛਮਣ ਸ਼ਰਮਾ ਜੀ ਦੀ ਅਗਵਾਈ ਵਿੱਚ ਪ੍ਰਤਾਪ ਕਲੋਨੀ ਵਿਖੇ ਕੁਝ ਮੁਹੱਲਾ ਵਾਸੀਆਂ ਦੀ ਇਕ ਮੀਟਿੰਗ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਲੈਕੇ ਹੋਈ।ਇਸ ਮੀਟਿੰਗ ਵਿੱਚ ਵਿਸਥਾਰ ਨਾਲ ਵਾਰਡ ਦੀ ਡਿਵੈਲਪਮੈਂਟ ਅਤੇ ਵਾਰਡ ਨਿਵਾਸੀਆਂ ਨੂੰ ਆ ਰਹੀਆਂ ਸਮੱਸਿਆਂਵਾਂ ਨੂੰ ਲੈਕੇ ਵਿਸਤਾਰ ਨਾਲ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਖਾਸ ਤੌਰ ਤੇ ਇਸ ਏਰੀਏ ਵਿੱਚ ਵੱਡੇ ਪੈਮਾਨੇ ਤੇ ਇਕੱਠੇ ਹੋ ਰਹੇ ਕੂੜੇ ਦੇ ਡੰਪ ਜਿਸਦੀ ਬਦਬੂ ਸਾਰੇ ਇਲਾਕੇ ਵਿਚ ਫੈਲ ਰਹੀ ਹੈ। ਵਾਰਡ ਵਿਚ ਪੈਂਦੇ ਸਾਰੇ ਪਾਰਕ ਦੀ ਡਿਵੈਲਪਮੈਂਟ ਅਤੇ ਮੈਂਟੈਨਾਂਸ, ਵਾਰਡ ਵਿਚ ਕੂੜੇ ਦੀ ਕਲੈਕਸ਼ਨ ਸੰਬੰਧੀ ਸਮੱਸਿਆਂਵਾਂ ਅਤੇ ਏਰੀਏ ਦੀਆਂ ਸਟਰੀਟ ਲਾਈਟਾਂ ਦੀ ਪ੍ਰਾਬਲਮ ਜਿਨ੍ਹਾਂ ਵਿਚ ਖਾਸ ਤੌਰ ਤੇ ਡਕਾਲਾ ਚੁੰਗੀ ਤੋਂ ਲੈਕੇ ਸਨੌਰੀ ਅੱਡੇ ਨੂੰ ਜਾਂਦੀ ਮੁੱਖ ਸੜਕ ਦੀ ਸਾਰੀ ਲਾਈਨ ਬੰਦ ਹੋਣ ਅਤੇ ਕੁਛ ਮੁਹੱਲਿਆਂ ਵਿਚ ਸਵੀਪਰਾ ਦੇ ਲਗਾਤਾਰ ਨਾ ਆਉਣ ਦੀਆਂ ਸਮੱਸਿਆਂਵਾਂ ਸਾਹਮਣੇ ਆਈਆਂ। ਜਿਨ੍ਹਾਂ ਉਤੇ ਵਿਚਾਰ -ਵਟਾਂਦਰੇ ਤੋਂ ਬਾਦ ਲਛਮਣ ਸ਼ਰਮਾ ਨੇ ਵਿਸ਼ਵਾਸ਼ ਦਵਾਇਆ ਕਿ ਵਾਰਡ ਦੇ ਸਾਰੇ ਕੰਮ ਸਾਡੇ ਮਾਨਯੋਗ ਐਮ.ਐਲ.ਏ ਅਜੀਤਪਾਲ ਸਿੰਘ ਕੋਹਲੀ ਜੀ ਦੀ ਅਗਵਾਹੀ ਵਿਚ ਬਹੁਤ ਜਲਦੀ ਕਰਵਾ ਲਏ ਜਾਣਗੇ ਜਿਨ੍ਹਾਂ ਵਿਚ ਓਹਨਾ ਨੇ ਦੱਸਿਆ ਕੇਸਰ ਬਾਗ਼ ਦੇ ਵਿੱਚ ਪਾਰਕ ਦਾ ਸਾਰਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਮੁੱਖ ਸੜਕ ਦੀਆਂ ਸਾਰੀਆਂ ਲਾਈਟਾਂ ਵੀ ਜਲਦੀ ਲਗ ਜਾਣਗੀਆਂ। ਡੰਪ ਦੀ ਸਮੱਸਿਆਂ ਲਈ ਜਲਦੀ ਹੀ ਇਕ ਵਫਦ ਓਹਨਾ ਦੀ ਅਗਵਾਈ ਵਿੱਚ ਐਮ.ਐਲ.ਏ ਸਾਹਿਬ ਨੂੰ ਮਿਲੇਗਾ, ਅਤੇ ਓਹਨਾ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਉਹ ਵਾਰਡ ਦੇ ਕੰਮ ਲਈ ਹਮੇਸ਼ਾ ਲੋਕਾਂ ਨਾਲ ਖੜੇ ਰਹਣਗੇ। ਇਸ ਮੀਟਿੰਗ ਵਿੱਚ ਸਰਦਾਰ ਜਸਪਾਲ ਮਦਾਨ, ਓਮ ਪ੍ਰਕਾਸ਼ ਗੁਪਤਾ, ਡਾ. ਅਮਨਦੀਪ ਸਿੰਘ ,ਬੌਬੀ ਭੁੱਲਰ, ਕ੍ਰਿਸ਼ਨ ਚੰਦ, ਜਤਿੰਦਰ ਸਿੰਘ ਮਾਟਾ ਜੀ, ਗਰਗ ਜੀ ,ਆਦਿ ਮੌਜੂਦ ਰਹੇ।
0 comments:
एक टिप्पणी भेजें