Contact for Advertising

Contact for Advertising

Latest News

शनिवार, 3 जून 2023

*💥ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ, ਬਰਨਾਲਾ ਵਿਖੇ ਕਾਮਰਸ ਗਰੁੱਪ ਵਿੱਚ ਦਾਖਲਾ ਸ਼ੁਰੂ💥

 *💥ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ, ਬਰਨਾਲਾ ਵਿਖੇ ਕਾਮਰਸ ਗਰੁੱਪ ਵਿੱਚ ਦਾਖਲਾ ਸ਼ੁਰੂ💥

*ਬਰਨਾਲਾ, 03 ਮਈ (ਸੁਖਵਿੰਦਰ ਸਿੰਘ ਭੰਡਾਰੀ) ਮਾਣਯੋਗ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) . ਸਰਬਜੀਤ ਸਿੰਘ ਤੂਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ  ਦੀ ਯੋਗ ਰਹਿਨੁਮਾਈ ਤੇ ਪ੍ਰਿੰਸੀਪਲ  ਹਰੀਸ਼ ਬਾਂਸਲ ਦੀ ਸੁਚੱਜੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ ਹਰ ਦਿਨ ਨਵੀਆਂ ਪੁਲਾਘਾਂ ਪੁੱਟ ਰਿਹਾ ਹੈ।. ਜਗਤਾਰ ਸਿੰਘ ਜੀ (ਲੈਕਚਰਾਰ ਕਾਮਰਸ)* ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ, ਬਰਨਾਲਾ ਵਿਖੇ ਸਕੂਲ ਸਿੱਖਿਆ ਵਿਭਾਗ, ਪੰਜਾਬ ਦੁਆਰਾ ਕੀਤੀਆਂ ਆਮ ਬਦਲੀਆਂ ਰਾਹੀਂ  ਹਾਜ਼ਰ ਹੋਏ ਹਨ । ਉਹ ਬਹੁਤ ਮਿਹਨਤੀ, ਤਜਰਬੇਕਾਰ, ਜੁਝਾਰੂ ਤੇ ਪ੍ਗਤੀਸ਼ੀਲ ਅਧਿਆਪਕ ਹਨ। ਉਹਨਾਂ ਦੇ ਸਕੂਲ ਵਿੱਚ ਜੁਆਇਨ ਕਰਨ ਨਾਲ ਕਾਮਰਸ ਗਰੁੱਪ ਵਿੱਚ ਦਾਖਲੇ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਦੀ ਆਮਦ ਨਾਲ ਸਕੂਲ ਦੇ ਵਿਦਿਆਰਥੀਆਂ  ਵਿਁਚ ਖੁਸ਼ੀ ਦੀ ਲਹਿਰ ਹੈ।

* ਰਿਤੂ ਰਾਣੀ (ਸਮਾਜਿਕ ਸਿੱਖਿਆ ਮਿਸਟੈ੍ਁਸ)* ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ, ਬਰਨਾਲਾ ਵਿਖੇ ਸਕੂਲ ਸਿੱਖਿਆ ਵਿਭਾਗ , ਪੰਜਾਬ  ਦੁਆਰਾ ਕੀਤੀਆਂ ਆਮ ਬਦਲੀਆਂ  ਰਾਹੀਂ ਹਾਜ਼ਰ ਹੋਏ ਹਨ । ਉਹ ਬਹੁਤ ਮਿਹਨਤੀ ਤੇ ਕਰਮਸ਼ੀਲ ਅਧਿਆਪਕਾ ਹਨ। ਆਮ ਬਦਲੀਆਂ ਅਧੀਨ ਜੁਆਇਨ ਕੀਤੇ ਨਵੇਂ ਅਧਿਆਪਕ ਸਾਥੀਆਂ ਨੂੰ ਉਹਨਾਂ ਦੀ ਆਮਦ 'ਤੇ ਪ੍ਰਿੰਸੀਪਲ  ਹਰੀਸ਼ ਬਾਂਸਲ , ਸਮੂਹ ਸਟਾਫ , ਸਕੂਲ ਮਨੇਜਮੈਂਟ ਕਮੇਟੀ ਦੇ ਚੈਅਰਮੈਨ . ਜਸਪਾਲ ਸਿੰਘ  ਅਤੇ  ਸਮੂਹ ਕਮੇਟੀ  ਮੈਂਬਰਾਂ ਨੇ ਦਿਲੀ ਮੁਬਾਰਕਬਾਦ ਦਿੱਤੀ ਅਤੇ ਵਿਦਿਆਰਥੀਆਂ ਦੇ  ਉਜਵਲ  ਭਵਿੱਖ ਦੀ ਕਾਮਨਾ ਕੀਤੀ। ਇਹ ਗੱਲ ਵਿਸ਼ੇਸ਼ ਜ਼ਿਕਰਯੋਗ ਹੈ ਕਿ ਸਕੂਲ ਆਫ ਐਮੀਨੈਂਸ  ਸਕੀਮ ਤਹਿਤ ਸਾਇੰਸ ਗਰੁੱਪ ਵਿੱਚ ਦਾਖਲਾ ਪਹਿਲਾਂ ਹੀ ਸ਼ੁਰੂ ਕਰ  ਦਿੱਤਾ  ਗਿਆ ਹੈ ਅਤੇ  ਇਸ ਸਕੀਮ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਇੱਕ ਕਰਕੇ ਮਿਹਨਤ  ਕਰਨ ਵਾਲੇ ਪ੍ਰਿੰਸੀਪਲ  ਹਰੀਸ਼ ਬਾਂਸਲ ਆਪ ਸਾਇੰਸ ਸਟ੍ਰੀਮ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ ।

 *💥ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ, ਬਰਨਾਲਾ ਵਿਖੇ ਕਾਮਰਸ ਗਰੁੱਪ ਵਿੱਚ ਦਾਖਲਾ ਸ਼ੁਰੂ💥
  • Title : *💥ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ, ਬਰਨਾਲਾ ਵਿਖੇ ਕਾਮਰਸ ਗਰੁੱਪ ਵਿੱਚ ਦਾਖਲਾ ਸ਼ੁਰੂ💥
  • Posted by :
  • Date : जून 03, 2023
  • Labels :
  • Blogger Comments
  • Facebook Comments

0 comments:

एक टिप्पणी भेजें

Top