Contact for Advertising

Contact for Advertising

Latest News

रविवार, 25 जून 2023

*ਤਰਕਸ਼ੀਲ ਸੁਸਾਇਟੀ ਜ਼ੋਨ ਪਟਿਆਲਾ ਵੱਲੋੰ ਖਨੌਰੀ ਇਲਾਕੇ ਵਿੱਚ ਪੰਜਵੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਦੇ ਭਰਪੂਰ ਯਤਨ

 *ਤਰਕਸ਼ੀਲ ਸੁਸਾਇਟੀ ਜ਼ੋਨ ਪਟਿਆਲਾ ਵੱਲੋੰ ਖਨੌਰੀ ਇਲਾਕੇ ਵਿੱਚ ਪੰਜਵੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਦੇ ਭਰਪੂਰ ਯਤਨ*



*ਸਮਾਜ ਸੇਵੀ ਸ਼ਖਸੀਅਤਾਂ ਅਤੇ ਅਧਿਆਪਕਾਂ ਵੱਲੋੰ ਮਿਲ ਰਿਹਾ ਭਰਵਾਂ ਹੁੰਗਾਰਾ: ਅਕਸ਼ੈ ਖਨੌਰੀ*

      ਕਮਲੇਸ਼ ਗੋਇਲ ਖਨੌਰੀ 

ਖਨੌਰੀ 24 ਜੂਨ -  ਤਰਕਸ਼ੀਲ ਸੁਸਾਇਟੀ ਪੰਜਾਬ ( ਰਜਿ.) ਵੱਲੋੰ ਵਿਦਿਆਰਥੀਆਂ ਅੰਦਰ  ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਪ੍ਰਸਿੱਧ ਵਿਗਿਆਨੀ ਚਾਰਲਿਸ ਡਾਰਵਿਨ ਨੂੰ ਸਮਰਪਿਤ ਕਰਵਾਈ ਜਾ ਰਹੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਸੰਬੰਧ ਵਿੱਚ ਚਲਾਈ ਮੁਹਿੰਮ ਦੀ ਲੜੀ ਤਹਿਤ ਜ਼ੋਨ ਪਟਿਆਲਾ ਵੱਲੋੰ ਪਟਿਆਲਾ ਜ਼ੋਨ ਦੇ ਮੁਖੀ ਅਕਸ਼ੈ ਖਨੌਰੀ ਦੀ ਅਗਵਾਈ ਵਿੱਚ ਖਨੌਰੀ ਇਲਾਕੇ ਦੀਆਂ ਅਗਾਂਹਵਧੂ ਸ਼ਖਸੀਅਤਾਂ, ਅਧਿਆਪਕਾਂ ਅਤੇ ਸਮਾਜ ਸੇਵੀ ਸ਼ਖਸੀਅਤਾਂ ਦੀ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ  ਤਰਕਸ਼ੀਲ ਸੁਸਾਇਟੀ ਜ਼ੋਨ ਪਟਿਆਲਾ ਦੇ ਜਥੇਬੰਦਕ ਮੁੱਖੀ ਅਕਸ਼ੈ ਖਨੌਰੀ ਪ੍ਰੈਸ ਨੂੰ ਸੰਬੋਧਨ ਕਰਦਿਅ‍ਾਂ ਕਿਹਾ ਕਿ ਚੇਤਨਾ ਪਰਖ ਪ੍ਰੀਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ   ਅੰਧਵਿਸ਼ਵਾਸ਼ਾਂ, ਵਹਿਮਾਂ ਭਰਮਾਂ ਤੇ ਰੂੜੀਵਾਦੀ ਵਿਚਾਰਾਂ ਵਿੱਚੋੰ ਕੱਢ ਕੇ ਉਨਾਂ ਦੀ ਸੋਚ ਵਿਗਿਆਨਕ ਬਨਾਉਣਾ ਹੈ। ਉਨਾਂ ਕਿਹਾ ਕਿ ਵਿਗਿਆਨਕ ਚੇਤਨਾ ਤੇ ਨੈਤਿਕ ਕਦਰਾਂ ਕੀਮਤਾਂ ਅਪਣਾ ਕੇ ਆਪਣੀ ਸ਼ਖਸ਼ੀਅਤ ਨੂੰ ਵਿਕਸਤ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ   ਹਿੰਮਤ ਲਗਨ  ਲਗਾਤਾਰਤਾ ਦੇ ਨਾਲ ਕੀ, ਕਿਉਂ ਕਿਵੇਂ , ਕਿੱਥੇ, ਕਦੋਂ ਆਦਿ ਗੁਣ  ਜਿਹੜੇ ਹਰ ਵਰਤਾਰੇ ਦੀ ਸਚਾਈ ਦੀ ਤਹਿ ਤੱਕ  ਜਾਣ ਲਈ ਜਰੂਰੀ ਹੁੰਦੇ ਹਨ, ਅਪਨਾਉਣ ਦਾ  ਸੱਦਾ ਦਿੱਤਾ। ਉਨ੍ਹਾਂ  ਕਿਹਾ ਵਰਤਾਰੇ ਦੇ ਕਾਰਨ  ਜਾਨਣਾ ਹੀ ਤਰਕਸ਼ੀਲਤਾ ਹੈ। ਖਨੌਰੀ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਤੇ ਪੱਤਰਕਾਰ ਕਮਲੇਸ਼ ਗੋਇਲ ਅਤੇ ਤਰਕਸ਼ੀਲ ਆਗੂ ਮਨਦੀਪ ਬਨਾਰਸੀ ਨੇ ਕਿਹਾ ਕਿ  ਪੰਜਵੀਂ ਚੇਤਨਾ  ਪਰਖ ਪਰੀਖਿਆ ਜਿਹੜੀ ਅਗਸਤ  ਮਹੀਨੇ ਸਾਰੇ ਸੂਬੇ ਵਿੱਚ ਕਰਵਾਈ ਜਾ   ਰਹੀ ਹੈ,  ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ, ਇਹ ਪ੍ਰੀਖਿਆ ਪ੍ਰਸਿੱਧ ਵਿਗਿਆਨੀ ਚਾਰਲਿਸ ਡਾਰਵਿਨ ਨੂੰ ਸਮਰਪਿਤ ਕਰਵਾਈ ਜਾ ਰਹੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰਜਿਸਟਰੇਸ਼ਨ  ਕਰਵਾਉਣ ਲਈ  ਪ੍ਰੇਰਿਤ  ਕਰਨ ਲਈ ਦੱਸਿਆ। ਉਨ੍ਹਾਂ ਦੱਸਿਆ ਕਿ ਪ੍ਰੀਖਿਆ  ਵਿੱਚ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ  ਸਕਦੇ ਹਨ , ਇਸ ਵਾਰੀ ਕਲਾਸ ਅਨੁਸਾਰ ਮੈਰਿਟ ਬਣਾਈ ਜਾਵੇਗੀ। ਸਿਲੇਬਸ  ਦੀ ਕਿਤਾਬ ਉਪਲਬਧ ਹੈ,ਸਕੂਲ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਕਿਤਾਬ ਪ੍ਰਾਪਤ ਕਰ ਸਕਦੇ ਹੋਂ । ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।  ਸੂਬਾ ਪੱਧਰ ਤੇ  ਹਰ ਜਮਾਤ ਵਿੱਚ ਪਹਿਲੇ  ਤਿੰਨ ਸਥਾਨਾਂ ਤੇ ਜੇਤੂ ਵਿਦਿਆਰਥੀਆਂ ਨੂੰ ਨਕਦ ਇਨਾਮ ਤੇ ਪੜ੍ਹਨ ਸਮੱਗਰੀ ਨਾਲ , ਇਕਾਈ ਤੇ ਜ਼ੋਨ  ਪੱਧਰ ਤੇ ਜੇਤੂ ਵਿਦਿਆਰਥੀਆਂ ਨੂੰ ਵਧੀਆ ਪੜ੍ਹਨ ਸਮੱਗਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਖਨੌਰੀ ਇਲਾਕੇ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵੀ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਤੇ ਖਨੌਰੀ ਇਲਾਕੇ ਦੀਆਂ ਸਮਾਜ ਸੇਵੀ ਸ਼ਖਸੀਅਤਾਂ ਅਤੇ ਅਧਿਆਪਕ ਸਾਥੀ ਹਾਜ਼ਰ ਸਨ।

 *ਤਰਕਸ਼ੀਲ ਸੁਸਾਇਟੀ ਜ਼ੋਨ ਪਟਿਆਲਾ ਵੱਲੋੰ ਖਨੌਰੀ ਇਲਾਕੇ ਵਿੱਚ ਪੰਜਵੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਦੇ ਭਰਪੂਰ ਯਤਨ
  • Title : *ਤਰਕਸ਼ੀਲ ਸੁਸਾਇਟੀ ਜ਼ੋਨ ਪਟਿਆਲਾ ਵੱਲੋੰ ਖਨੌਰੀ ਇਲਾਕੇ ਵਿੱਚ ਪੰਜਵੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਉਣ ਦੇ ਭਰਪੂਰ ਯਤਨ
  • Posted by :
  • Date : जून 25, 2023
  • Labels :
  • Blogger Comments
  • Facebook Comments

0 comments:

एक टिप्पणी भेजें

Top