ਆਮ ਆਦਮੀ ਕਲੀਨਿਕ ਅਰਬਨ ਸਿਵਲ ਡਿਸਪੈਂਸਰੀ ਨਹਿਰ ਕਲੌਨੀ ਵਿਖੇ ਗਰਭਵਤੀ ਔਰਤਾਂ ਦੀ ਜਾਂਚ ਸਬੰਧੀ ਲਗਾਇਆ ਮੈਡੀਕਲ ਕੈਂਪ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਕਾਰ ਵਲੋਂ ਗਰਭਵਤੀ ਔਰਤਾਂ ਦੇ ਲਈ ਹਰ ਸੰਭਵ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ - ਡਾ. ਰੋਹਿਤ ਬਰੂਟਾ
ਹੁਸ਼ਿਆਰਪੁਰ = ਦਲਜੀਤ ਅਜਨੋਹਾ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਡਾ. ਬਲਵਿੰਦਰ ਕੁਮਾਰ ਮਾਨਯੋਗ ਸਿਵਲ ਸਰਜਨ ਹੁਸ਼ਿਆਰਪੁਰ ਜੀ ਦੇ ਹੁਕਮਾਂ ਅਨੁਸਾਰ ਆਮ ਆਦਮੀ ਕਲੀਨਿਕ ਅਰਬਨ ਸਿਵਲ ਡਿਸਪੈਂਸਰੀ ਨਹਿਰ ਕਲੌਨੀ ਹੁਸ਼ਿਆਰਪੁਰ ਵਿਖੇ ਡਾ. ਰੋਹਿਤ ਬਰੂਟਾ ਮੈਡੀਕਲ ਅਫਸਰ ਇੰਚਾਰਜ ਦੀ ਹਾਜ਼ਰੀ ਵਿੱਚ ਗਰਭਵਤੀ ਔਰਤਾਂ ਦੀ ਜਾਂਚ ਸਬੰਧੀ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ, ਟੀਕਾਕਰਨ ਤੇ ਹੋਰ ਸਿਹਤ ਸੁਵਿਧਾਵਾਂ ਬਾਰੇ ਜਾਗਰੂਕ ਕੀਤਾ ਗਿਆ। ਡਾ. ਬਰੂਟਾ ਨੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋ ਜੱਚਾ ਬੱਚਾ ਲਈ ਮੁਹੱਈਆ ਕਰਵਾਰੀ ਜਾ ਰਹੀਆਂ ਬੁਨਿਆਦੀ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ `ਤੇ ਗੁਰੂ ਕ੍ਰਿਪਾ ਕਲੀਨਿਕ ਲੈਬ ਵਲੋ ਮੁਫਤ ਐਚ. ਬੀ., ਸ਼ੂਗਰ ਦੀ ਜਾਂਚ ਕੀਤੀ ਗਈ ਇਸ ਮੌਕੇ `ਤੇ ਅਨੀਤਾ ਕੁਮਾਰੀ ਐਲ. ਐਚ. ਵੀ., ਦੀਪਿਕਾ ਗਿੱਲ ਕਲੀਨਿਕਲ ਅਸੀਟੈਂਟ, ਪਰਮਜੀਤ ਕੌਰ, ਗੁਰਵਿੰਦਰ ਕੌਰ ਏ.ਐਨ.ਐਮ., ਆਸ਼ਾ ਵਰਕਰ ਰੀਟਾ, ਅੰਜੂ, ਸੁਖਵਿੰਦਰ, ਕੁਲਵੰਤ ਆਦਿ ਹਾਜ਼ਰ ਸਨ।
0 comments:
एक टिप्पणी भेजें