ਕੋਚ ਅਲੀ ਹਸਨ
ਫੁੱਟਬਾਲ ਕਲੱਬ ਮਾਹਿਲਪੁਰ ਵਲੋਂ ਪੇਂਡੂ ਓਪਨ ਸੈਵਨ-ਏ ਸਾਈਡ ਫੁੱਟਬਾਲ ਟੂਰਨਮੈਂਟ ਸ਼ੁਰੂ ਕਰਵਾਇਆ ਗਿਆ
ਹੁਸ਼ਿਆਰਪੁਰ=ਦਲਜੀਤ ਅਜਨੋਹਾ
ਕੋਚ ਅਲੀ ਹਸਨ ਦੀ ਯਾਦ ’ਚ ਬਣਾਇਆ ਨਵਾਂ ਕਲੱਬ ਕੋਚ ਅਲੀ ਹਸਨ ਫੁੱਟਬਾਲ ਕਲੱਬ ਮਾਹਿਲਪੁਰ ਵਲੋਂ ਪੇਂਡੂ ਓਪਨ ਸੈਵਨ-ਏ ਸਾਈਡ ਫੁੱਟਬਾਲ ਟੂਰਨਮੈਂਟ ਪ੍ਰਬੰਧਕ
ਆਸਿਮ ਹਸਨ ਤੇ ਆਦਿਲ ਹਸਨ ਅਗਵਾਈ ਸ਼ੁਰੂ ਕਰਵਾਇਆ ਗਿਆ ਜਿਸ ’ਚ ਮੁੱਖ ਮਹਿਮਾਨ
ਵਜੋਂ ਸ਼ਾਮਲ ਹੋਏ ਅਰਜਨਾ ਅਵਾਰਡੀ ਗੁਰਦੇਵ ਸਿੰਘ ਗਿੱਲ, ਪਿ੍ਰੰ. ਡਾ. ਜਸਪਾਲ ਸਿੰਘ ਖਾਲਸਾ ਕਾਲਜ ਅਤੇ ਹਰਨੰਦਨ ਸਿੰਘ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ
ਕਿ ਸਵ.ਕੋਚ ਅਲੀ ਹਸਨ ਵਲੋਂ ਇਲਾਕਾ ਮਾਹਿਲਪੁਰ ਤਿਆਰ ਕੀਤੇ ਖਿਡਾਰੀਆਂ ਦੇਸ਼-ਵਿਦੇਸ਼
’ਚ ਵੱਖ-ਵੱਖ ਕਲੱਬਾਂ ’ਚ ਨਾਮਨਾ ਖੱਟਣ ਕਰਕੇ ਸੰਸਾਰ ਭਰ ’ਚ ਫੁੱਟਬਾਲ ਦੀ ਨਰਸਰੀ ਵਜੋਂ
ਪਹਿਚਾਣ ਬਣਾਈ। ਅੱਜ ਕਰਵਾਏ ਗਏ ਮੈਚਾਂ’ਚ ਮਾਹਿਲਪੁਰ ਨੇ ਚੰਦੇਲੀ ਨੂੰ ਪਲਾਲਟੀ ਕਿੱਕ ਰਾਹੀ 5-4 ਨਾਲ ਪਿੰਡ ਮੁੱਗੋਵਾਲ ਦੀ ਟੀਮ ਨੇ ਪਿੰਡ ਭਗਤੂਪੁਰ ਦੀ ਟੀਮ ਨੂੰ 3-1ਨਾਲ,
ਪਿੰਡ ਪਾਲਦੀ ਨੇ ਹੱਲੂਵਾਲ ਨੂੰ 3-0 ਨਾਲ ਅਤੇ ਹਰਾ ਅਗਲੇ ਦੋਰ ’ਚ ਪ੍ਰਵੇਸ਼ ਕੀਤਾ। ਇਸ ਮੌਕੇ ਪਿ੍ਰੰ. ਸੁਖਇੰਦਰ ਸਿੰਘ ਮਿਨਹਾਸ, ਮਾ. ਬਨਿੰਦਰ ਸਿੰਘ, ਹਰਮਨਜੋਤ ਸਿੰਘ ਖਾਬੜਾ, ਸਤਪ੍ਰਕਾਸ਼ ਕਨੇਡੀਅਨ, ਮਾ.ਅਰਵਿੰਦਰ ਹਵੇਲੀ, ਕੋਚ ਬੰਧਨਾ ਸਿੰਘ, ਮਨਜਿੰਦਰ ਸਿੰਘ, ਡਾ.ਸੈਫੀ, ਯਸਪਾਲ ਜੱਸੀ, ਤਰਸੇਮ ਭਾਅ, ਕ੍ਰਿਸ਼ਨਜੀਤ ਰਾਓ ਕੈਂਡੋਵਾਲ, ਸਿਰਾਜ ਹਸਨ, ਸਹਿਨਾਜ ਹਸਨ, ਡਾ.
ਪਰਮਪ੍ਰੀਤ ਸਿੰਘ, ਭੁਪਿੰਦਰ ਸਿੰਘ, ਠਾਕੁਨ ਕਰਨ ਮਹਿਤਾ, ਡਾ. ਰਾਜ ਕੁਮਾਰ, ਸੰਨੀ ਠਾਕੁਰ,
ਰਾਜਵੀਰ ਸਿੰਘ, ਕੋਚ ਮਨਵੀਰ ਸਿੰਘ, ਲੈਕ.ਬਲਦੇਵ ਸਿੰਘ, ਕੋਚ ਜਗਦੀਸ਼ ਸਿੰਘ ਹੱਲੂਵਾਲ,
ਗੁਰਬਿੰਦਰ ਸਿੰਘ ਬਾਘਾ, ਇੰਜੀ. ਤਰਲੋਚਨ ਸਿੰਘ, ਬ੍ਰਹਮਜੀਤ ਸਿੰਘ,ਗੁਰਜੀਤ ਸਿੰਘ ਅਤੇ
ਖੇਡ ਪ੍ਰੇਮੀ ਹਾਜ਼ਰ ਸਨ।
0 comments:
एक टिप्पणी भेजें