ਗੁਰਦੁਆਰਾ ਸਮਾਧਾਂ ਭਾਈ ਮੰਝ ਸਾਹਿਬ ਜੀ ਕੰਗਮਾਈ ਵਿਖੇ ਭਗਤ ਕਬੀਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗੁਰਮਤਿ ਸਮਾਗਮ ਦੌਰਾਨ "ਨਿਰਧਨ ਆਦਰੁ ਕੋਈ ਨ ਦੇਇ।" ਸ਼ਬਦ ਕੀਤਾ ਰਿਲੀਜ਼
ਹੁਸ਼ਿਆਰਪੁਰ=ਦਲਜੀਤ ਅਜਨੋਹਾ
ਗੁਰਦੁਆਰਾ ਸਮਾਧਾਂ ਭਾਈ ਮੰਝ ਸਾਹਿਬ ਕੰਗਮਾਈ ਵਿਖੇ ਭਗਤ ਕਬੀਰ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਉਪਰੰਤ ਬੀਬੀ ਅਮਨਜੋਤ ਕੌਰ ਭਟੋਲੀਆਂ ਵਾਲੇ, ਭਾਈ ਮਨਪ੍ਰੀਤ ਸਿੰਘ ਸੋਹਾਣਾ ਵਾਲੇ, ਭਾਈ ਜਸਵੀਰ ਸਿੰਘ ਭਟੋਲੀਆਂ ਵਾਲੇ, ਭਾਈ ਬਖਸ਼ੀਸ਼ ਸਿੰਘ ਕੰਗਮਾਈ ਵਾਲੇ ਅਤੇ ਭਾਈ ਜਸਵਿੰਦਰ ਸਿੰਘ ਦਸੂਹਾ ਵਾਲਿਆਂ ਦੇ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਇਸ ਸਮੇਂ ਭਾਈ ਹਰਅਵਤਾਰ ਸਿੰਘ, ਭਾਈ ਜਗਦੇਵ ਸਿੰਘ ਭਾਈ ਪਰਮਿੰਦਰ ਸਿੰਘ, ਭਾਈ ਸੇਵਾ ਸਿੰਘ, ਸ ਇੰਦਰਜੀਤ ਸਿੰਘ ਚੱਤੋਵਾਲ, ਮਿਊਜ਼ਿਕ ਬੈਨਰ ਨੰਗਲ ਈਸ਼ਰ ਦੇ ਡਾਇਰੈਕਟਰ ਸ ਹਰਵਿੰਦਰ ਸਿੰਘ ਨੰਗਲ ਈਸ਼ਰ, ਪੇਸ਼ਕਰਤਾ ਜਪਨੀਤ ਕੌਰ ਨੰਗਲ ਈਸ਼ਰ ਅਤੇ ਸਮੂਹ ਕੀਰਤਨੀ ਜਥਿਆਂ ਵਲੋਂ ਸ਼ਬਦ "ਨਿਰਧਨ ਆਦਰੁ ਕੋਈ ਨ ਦੇਇ।" ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ ਹਰਵਿੰਦਰ ਸਿੰਘ ਨੰਗਲ ਈਸ਼ਰ ਨੇ ਦੱਸਿਆ ਕਿ ਮਿਊਜ਼ਿਕ ਕੰਪਨੀ ਨੰਗਲ ਈਸ਼ਰ ਵਲੋਂ ਰਿਲੀਜ਼ ਕੀਤੇ ਇਸ ਸ਼ਬਦ ਨੂੰ ਜਪਨੀਤ ਕੌਰ ਨੰਗਲ ਈਸ਼ਰ ਵਲੋਂ ਪੇਸ਼ ਕੀਤਾ ਗਿਆ ਹੈ ਅਤੇ ਇਸ ਦੇ ਪ੍ਰੋਡਿਊਸਰ ਰਾਜਵਿੰਦਰ ਕੌਰ ਨੀਰੂ ਹਨ। ਇਸ ਸ਼ਬਦ ਦਾ ਗਾਇਨ ਭਾਈ ਜਸਵਿੰਦਰ ਸਿੰਘ ਦਸੂਹਾ ਵਾਲਿਆਂ ਦੇ ਜਥੇ ਦੁਆਰਾ ਕੀਤਾ ਗਿਆ ਹੈ। ਇਸ ਦੀ ਆਡੀਓ ਡੀ ਸੀ ਸਟੂਡੀਓ ਲੁਧਿਆਣਾ, ਵੀਡੀਓ ਰੁਦਰਾ ਮੂਵੀਜ਼ ਹੁਸ਼ਿਆਰਪੁਰ ਵਲੋਂ ਸ਼੍ਰੀ ਨਰੇਸ਼ ਐੱਸ ਗਰਗ ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਸ਼ਬਦ ਇੰਟਰਨੈੱਟ ਤੇ ਵਿਸ਼ਵ ਭਰ ਦੇ ਸਾਰੇ ਆਡੀਓ ਪਲੇਟਫਾਰਮਜ਼ ਅਤੇ ਵੀਡੀਓ ਯੂਟਿਊਬ ਤੇ ਉਪਲੱਬਧ ਹੈ।
0 comments:
एक टिप्पणी भेजें