ਚੱਠਾ ਗੋਬਿੰਦਪੁਰਾ ਵਿਖੇ ਚੋਰਾਂਂ ਵਲੋਂ ਖੇਤਾਂ ਦੀਆਂ ਤਾਰਾਂ ਵੱਢਣ ਦੀ ਕੀਤੀ ਕੋਸ਼ਿਸ਼
ਕਮਲੇਸ਼ ਗੋਇਲ ਖਨੌਰੀ
ਖਨੌਰੀ 10 ਜੂਨ - ਬੀਤੇ ਰਾਤ ਨੇੜਲੇ ਪਿੰਡ ਚੱਠਾ ਗੋਬਿੰਦ ਪੁਰਾ ਵਿਖੇ ਖੇਤਾਂ ਚ ਚੋਰਾਂ ਵੱਲੋਂ ਮੋਟਰ ਦੀ ਤਾਰ ਕੱਟ ਕੇ ਲਿਜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਚਾਅ ਹੋ ਗਿਆ l ਪਰ ਪਤਾ ਲੱਗਿਆ ਹੈ ਕੀ 5-6 ਮੋਟਰਾਂ ਦੀਆਂ ਤਾਰਾਂ ਤੇ ਚੋਰ ਆਪਣਾ ਹੱਥ ਸਾਫ਼ ਕਰ ਗਏ, ਕਿਸਾਨ ਭਰਾਵਾਂ ਦੇ ਹੋਰ ਹੀ ਖ਼ਰਚੇ ਲੋਟ ਨੀ ਆਉਂਦੇ ਤੇ ਇਹਨਾਂ ਚੋਰਾਂ ਨੇ ਕਿਸਾਨ ਭਰਾਵਾਂ ਦੀ ਰਾਤਾਂ ਦੀ ਨੀਂਦ ਖ਼ਰਾਬ ਕਰ ਰੱਖੀਂ ਹੈਂ, ਡਰ ਰਹਿੰਦਾ ਹੈ ਕੀ ਕਦੋਂ ਕਿਸ ਦੀ ਮੋਟਰ ਜਾਂ ਟਰਾਂਸਫਾਰਮਰ ਤੇ ਇਹ ਚੋਰ ਨੁਕਸਾਨ ਪਹੁੰਚਾ ਦੇਣ।
0 comments:
एक टिप्पणी भेजें