ਗੁਰੂਦਵਾਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਭੁੰਗਰਨੀ ਨੂੰ ਮਰੀਜ਼ਾਂ ਦੀ ਸੇਵਾ ਲਈ ਐਂਬੂਲੈਂਸ ਭੇਂਟ
ਹੁਸ਼ਿਆਰਪੁਰ=ਦਲਜੀਤ ਅਜਨੋਹਾ
ਗੁਰੂਦਵਾਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਪਿੰਡ ਭੁੰਗਰਨੀ ਨੂੰ ਮੈਨੇਜਿੰਗ ਡਾਇਰੈਕਟਰ ਸ. ਅਮਰਜੀਤ ਸਿੰਘ ਮੈਸ :ਕਲੇਮ ਹੈਲਪ ਲਾਈਨ ਇਟਾਲੀਆ ਵੱਲੋਂ ਮਰੀਜ਼ਾਂ ਦੀ ਸੇਵਾ ਲਈ ਐਂਬੂਲੈਂਸ ਭੇਂਟ ਕੀਤੀ ਗਈ ।ਇਸ ਮੌਕੇ ਗੁਰੂਦਵਾਰਾ ਸਾਹਿਬ ਵਿਖੇ ਪਹਿਲਾਂ ਸੁਖਮਨੀ ਸਾਹਿਬ ਜੀ ਪਾਠ ਦੇ ਭੋਗ ਪਾਏ ਗਏ,ਉਪਰੰਤ ਗੁਰੂਦਵਾਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ.ਸੁਰਜੀਤ ਸਿੰਘ ਮਸੂਤਾ ,ਕਮੇਟੀ ਮੈਂਬਰ ਬਲਵੀਰ ਸਿੰਘ ਤੰਬੜ,ਰਾਜਵੀਰ ਸਿੰਘ,ਅਧਿਕਾਰਤ ਸਰਪੰਚ ਮਨਜੀਤ ਕੋਰ ਅਤੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਸੁਖਚੈਨ ਸਿੰਘ ਵੱਲੋਂ ਸ.ਅਮਰਜੀਤ ਸਿੰਘ ਜੀ ਅਤੇ ਉੱਨਾਂ ਦੇ ਨਾਲ ਆਏ ਸਾਥੀਆ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।।ਇਸ ਮੌਕੇ ਪ੍ਰਧਾਨ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸ.ਅਮਰਜੀਤ ਸਿੰਘ ਵਲੋਂ ਪਹਿਲਾਂ ਵੀ ਐਨ ਆਰ ਆਈ ਦੇ ਸਹਿਯੋਗ ਨਾਲ ਇੱਕ ਐਂਬੂਲੈਂਸ ਸੇਵਾ, ਗੁਰੂਦਵਾਰਾ ਵਿੱਚ 5-6 ਏ ਸੀ ਦੀ ਸੇਵਾ ਅਤੇ ਹੋਰ ਕਈ ਤਰਾਂ ਸੇਵਾਵਾਂ ਕਰਦੇ ਰਹਿੰਦੇ ਹਨ ।ਅਸੀ ਗੁਰੂਦਵਾਰਾ ਸਾਹਿਬ ਪ੍ਰਬੰਧਕ ਕਮੇਟੀ,ਗ੍ਰਾਮ ਪੰਚਾਇਤ ,ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀਆਂ ਵੱਲੋਂ ਉੱਨਾਂ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ ਜੀ।ਇਸ ਮੌਕੇ ਹੋਰਨਾ ਤੋਂ ਇਲਾਵਾ ਪਰਮਿੰਦਰ ਸਿੰਘ ਪੰਚ, ਤਰੁਣ ਗੁਪਤਾ ,ਅਵਤਾਰ ਸਿੰਘ,ਸਵਰਨ ਸਿੰਘ,ਭੁਪਿੰਦਰ ਸਿੰਘ,ਜਗਤਾਰ ਸਿੰਘ, ਸਤਨਾਮ ਸਿੰਘ ਸ਼ਿੰਦੂ ,ਸੋਹਣ ਸਿੰਘ,ਰਣਜੀਤ ਸਿੰਘ,ਗੁਰਪ੍ਰੀਤ ਸਿੰਘ,ਆਦਿ ਹੋਰ ਬਹੁਤ ਸਾਰੀਆਂ ਸੰਗਤਾਂ ਵੀ ਹਾਜ਼ਰ ਸਨ।
।
0 comments:
एक टिप्पणी भेजें