Contact for Advertising

Contact for Advertising

Latest News

शुक्रवार, 30 जून 2023

ਦੁਵਾਵਾਂ ਦੇਣ ਵਾਲੀ ਮਾਤਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਉਮੜਿਆ ਜਨ ਸੈਲਾਬ

 ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ, ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ, ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ, ਹੱਥ ਮਾਂ ਦੀਆ ਦੁਆਵਾਂ ਵਰਗੇ..!!


ਦੁਵਾਵਾਂ ਦੇਣ ਵਾਲੀ ਮਾਤਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਉਮੜਿਆ ਜਨ ਸੈਲਾਬ ।




ਜਿਸ ਘਰ ਚ ਉਸਾਰੂ ਸੋਚ ਅਤੇ ਨਿੱਗਰ ਵਿਚਾਰਾਂ ਵਾਲੀ ਸੂਝਵਾਨ ਮਾਂ ਹੋਵੇ, ਉਸ ਪਰਿਵਾਰ ਦੀ ਤਰੱਕੀ ਨੂੰ ਕੋਈ ਵੀ ਰੋਕ ਨਹੀਂ ਸਕਦਾ। ਅਜਿਹੀ ਹੀ ਸ਼ਖਸੀਅਤ ਦੀ ਮਾਲਿਕ ਸੀ , ਮਾਤਾ ਸੱਤਿਆ ਰਾਣੀ ਭਾਰਦਵਾਜ ,


ਸੁਨਾਮ ਊਧਮ ਸਿੰਘ ਵਾਲਾ

(ਕੇਸ਼ਵ ਵਰਦਾਨ ਪੁੰਜ)


ਇਲਾਕੇ ਵਿੱਚ ਅਗਾਹਵਧੂ ਸੋਚ ਦੇ ਮਾਲਕ ਅਤੇ ਸਮਾਜਸੇਵਾ ਵਿੱਚ ਚੰਗਾ ਨਾਮਣਾ ਖੱਟਣ ਵਾਲੇ ਸਾਬਕਾ ਐਸ ਪੀ ਸ੍ਰੀ ਰੁਪਿੰਦਰ ਭਾਰਦਵਾਜ ਦੇ ਸਤਿਕਾਰਯੋਗ ਮਾਤਾ ਸੱਤਿਆ ਰਾਣੀ ਭਾਰਦਵਾਜ  ਕੁਝ ਦਿਨ ਪਹਿਲਾ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਂਖ ਗਏ ਸਨ।ਮਾਤਾ ਸੱਤਿਆ ਰਾਣੀ ਭਾਰਦਵਾਜ ਜੀ  ਦੀ ਵਿਛੜੀ ਰੂਹ ਦੀ ਸਾਤੀ ਲਈ ਪ੍ਰਕਾਸ ਕੀਤੇ ਸ੍ਰੀ ਗਰੁੜ ਪੁਰਾਣ ਦੇ ਭੋਗ ਮਹਾਰਾਜਾ ਮੱਲੀ ਪੈਲੇਸ ਸੁਨਾਮ  ਵਿਖੇ ਪਾਏ ਗਏ ਭੋਗ ਪੈਣ ਉਪਰੰਤ ਸੂਬੇ ਦੀਆ ਪ੍ਰਮੁੱਖ ਹਸਤੀਆਂ ਨੇ ਮਾਤਾ ਸੱਤਿਆ ਰਾਣੀ ਭਾਰਦਵਾਜ ਜੀ ਨੂੰ ਭਾਵ-ਭਿੰਨੀਆ ਸਰਧਾਜਲੀਆ ਦਿੱਤੀਆਂ। ਇਸ ਸਰਧਾਜਲੀ ਸਮਾਗਮ ਵਿਚ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮਾਤਾ ਜੀ ਦਾ ਪਰਿਵਾਰ ਸਮਾਜ ਵਿਚ ਵੱਖ-ਵੱਖ ਆਹੁਦਿਆ ਤੇ ਸੇਵਾ ਨਿਭਾ ਰਿਹਾ ਹੈ ਇਹ ਸਭ ਇੱਕ ਉੱਚੀ ਸੋਚ ਰੱਖਣ ਵਾਲੀ ਮਾਂ ਦੀ ਸਿੱਖਿਆ ਹੈ। ਉਨ੍ਹਾ ਕਿਹਾ ਕਿ ਮਾਂ ਸਬਦ ਭਾਵੇ ਬਹੁਤ ਛੋਟਾ ਸਬਦ ਹੈ ਪਰ ਇਸ ਦੀ ਪਰਿਭਾਸਾ ਨੂੰ ਕੋਈ ਵੀ ਵਿਦਵਾਨ ਬਿਆਨ ਨਹੀ ਕਰ ਸੱਕਿਆ। ਉਨ੍ਹਾ ਕਿਹਾ ਕਿ ਮਾਤਾ ਜੀ ਦੇ ਜਾਣ ਨਾਲ ਜਿਥੇ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਮਾਤਾ ਦੇ ਜਾਣ ਨਾਲ ਸਾਡੇ ਸਮਾਜ ਨੂੰ ਵੀ ਇੱਕ ਵੱਡਾ ਘਾਟਾ ਪਿਆ ਹੈ।


ਇਸ ਮੌਕੇ ਐਸ ਡੀ ਐਮ ਸੁਨਾਮ, ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਪ੍ਰੋਫੈਸਰ ਸਾਹਿਬਾਨ, ਮਾਸਟਰ ਸਾਹਿਬਾਨ, ਐਕਸੀਅਨ ਸੁਨੀਲ ਕੁਮਾਰ ਜਿੰਦਲ ,ਸ਼ਫ਼ੀ ਮੁਹੰਮਦ ਜੀ , ਪੰਜਾਬ ਪੁਲਸ ਦੇ ਅਫਸਰ ਸਾਹਿਬਾਨ ,ਬਾਰ ਐਸੋਸੀਏਸ਼ਨ ਸੰਗਰੂਰ,ਬਾਰ ਐਸੋਸੀਏਸ਼ਨ ਬਰਨਾਲਾ,ਬਾਰ ਐਸੋਸੀਏਸ਼ਨ ਸੁਨਾਮ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਕਈ ਸੀਨੀਅਰ ਵਕੀਲ ਸਾਹਿਬਾਨਾਂ ਨੇ ਵੀ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। 


ਇਸ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆ ਰਾਜਨੀਤਿਕ,ਧਾਰਮਿਕ ,ਸਮਾਜਿਕ ,ਗ੍ਰਾਮ ਪੰਚਾਇਤਾ ਅਤੇ ਸਮਾਜ ਸੇਵੀ ਸੰਸਥਾਵਾ ਦੇ ਆਗੂਆਂ ਨੇ ਵੀ ਮਾਤਾ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ । ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸੱਚਮੁੱਚ ਹੀ ਸੱਚ ਦੀ ਦੇਵੀ ਸੀ ,ਮਾਤਾ ਸੱਤਿਆ ਰਾਣੀ ਜੀ ਭਾਰਦਵਾਜ । ਬੁਲਾਰਿਆਂ ਨੇ ਬੋਲਦਿਆਂ ਮਾਤਾ ਸੱਤਿਆ ਰਾਣੀ ਭਾਰਦਵਾਜ ਜੀ ਦੇ ਪਰਿਵਾਰ ਬਾਰੇ ਬੋਲਦਿਆਂ ਦਸਿਆ ਕਿ ਜਿਸ ਘਰ ਚ ਉਸਾਰੂ ਸੋਚ ਅਤੇ ਨਿੱਗਰ ਵਿਚਾਰਾਂ ਵਾਲੀ ਸੂਝਵਾਨ ਮਾਂ ਹੋਵੇ, ਉਸ ਪਰਿਵਾਰ ਦੀ ਤਰੱਕੀ ਨੂੰ ਕੋਈ ਵੀ ਰੋਕ ਨਹੀਂ ਸਕਦਾ। ਅਜਿਹੀ ਹੀ ਸ਼ਖਸੀਅਤ ਦੀ ਮਾਲਿਕ ਸੀ , ਮਾਤਾ ਸੱਤਿਆ ਰਾਣੀ ਭਾਰਦਵਾਜ ,

ਦੇਖਿਆ ਜਾਵੇ ਤਾਂ ਮਾਂ ਸ਼ਬਦ ਬੇਸ਼ੱਕ ਇੱਕ ਬਹੁਤ ਛੋਟਾ ਜਿਹਾ ਸ਼ਬਦ ਹੈ,ਪਰ ਜੇਕਰ ਇਸ ਸ਼ਬਦ ਦੀ ਮੱਹਤਤਾ ਅਤੇ ਸਨਮਾਨ ਵਿੱਚ ਕੁਝ ਲਿਖਿਆ ਜਾਵੇ ਤਾਂ, ਇਸ ਦੀ ਵਿਆਖਿਆ ਵਿੱਚ ਇੱਕ ਗ੍ਰੰਥ ਭੀ ਲਿਖਿਆ ਜਾ ਸਕਦਾ ਹੈ। ਅਜਿਹੀ ਹੀ ਇੱਕ ਸੱਚ ਦੀ ਮੂਰਤੀ ਸੀ, ਸਤਿਕਾਰ ਯੋਗ ਸਵਰਗਵਾਸੀ ਮਾਤਾ ਸੱਤਿਆ ਰਾਣੀ ਜੀ ਭਾਰਦਵਾਜ , ਜੋ ਲਗਭਗ (90) ਸਾਲ ਦੀ ਉਮਰ ਵਿੱਚ ਬਿਨਾਂ ਕਿਸੇ ਗੰਭੀਰ ਸਰੀਰਕ ਬਿਮਾਰੀ ਦੇ, ਸਿਰਫ਼ ਇੱਕ ਹਲਕੇ ਬੁਖਾਰ ਚੜਨ ਨਾਲ, 17 ਜੂਨ 2023 ਨੂੰ ਇੱਕ ਹਸਦੇ ਰਸਦੇ ਪੁੱਤਰ, ਪੋਤਿਆਂ ਅਤੇ ਪੜਪੋਤਿਆਂ ਦੇ ਨਾਲ ਨਾਲ ਹੀ ਦੋਹਤੇ- ਦੋਹਤੀਆਂ, ਅਤੇ ਪੜਦੋਹਤੇ - ਪੜਦੋਹਤੀਆਂ ਨਾਲ ਪਰੀਪੂਰਨ ਇੱਕ ਵਿਸ਼ਾਲ ਪਰਿਵਾਰ ਨੂੰ ਛੱਡਕੇ, ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਪ੍ਰਭੂ  ਚਰਨਾਂ ਵਿੱਚ ਜਾ ਬਿਰਾਜੇ। ਸ਼੍ਰੀਮਤੀ ਸੱਤਿਆ ਰਾਣੀ ਦਾ ਜਨਮ ਸਾਲ 1934 ਵਿੱਚ ਮਾਤਾ ਰਲੀ ਦੇਵੀ ਦੀ ਕੁੱਖੋਂ, ਮੰਡੀ ਰਾਮਪੁਰਾ ਫੂਲ ਜਿਲ੍ਹਾ ਬਠਿੰਡਾ ਵਿੱਚ, ਪਿਤਾ ਚੂਨੀ ਲਾਲ ਜੀ ਦੇ ਘਰ ਹੋਇਆ, ਉਹਨਾਂ ਦਾ ਵਿਆਹ ਜੂਨ ਮਹੀਨੇ ਸਾਲ 1955 ਵਿੱਚ ਸੁਨਾਮ ਜਿਲ੍ਹਾ ਸੰਗਰੂਰ ਵਿੱਚ ਸ਼੍ਰੀ ਪ੍ਰਹਿਲਾਦ ਸਿੰਘ ਜੀ ਭਾਰਦਵਾਜ ਨਾਲ ਇੱਕ ਬਹੁਤ ਹੀ ਚੰਗੇ  ਸੰਪੰਨ ਪਰਿਵਾਰ ਵਿੱਚ ਹੋਇਆ।  ਜੋ ਕਿ ਬਹੁਤ ਹੀ ਸੂਝਵਾਨ ਅਤੇ ਮਿਹਨਤੀ ਵਿਅਕਤੀ ਸਨ, ਜੋ ਆਪਣੀ ਉਮਰ ਤੱਕ ਖੇਡ ਜਗਤ ਨੂੰ ਪੂਰੀ ਤਰ੍ਹਾਂ ਨਾਲ ਸਮਰਪਿਤ ਰਹੇ, ਪ੍ਰਮਾਤਮਾ ਦੀ ਕਿਰਪਾ ਨਾਲ ਉਹਨਾਂ ਦੇ ਵਿਆਹ ਤੋਂ ਬਾਅਦ ਉਹਨਾਂ ਨੇ ਇੱਕ ਬੇਟੀ ਸੁਨੀਲ ਲਤਾ ਅਤੇ ਤਿੰਨ ਪੁੱਤਰਾਂ ਰਵਿੰਦਰ ਕੁਮਾਰ, ਰੁਪਿੰਦਰ ਕੁਮਾਰ ਅਤੇ ਸੁਪਿੰਦਰ ਕੁਮਾਰ ਭਾਰਦਵਾਜ ਵਰਗੇ ਹੋਣਹਾਰ ਬੱਚਿਆਂ ਨੂੰ ਜਨਮ ਦਿੱਤਾ, ਮਾਤਾ ਸੱਤਿਆ ਰਾਣੀ ਨੇ ਸਿੱਖਿਆ ਵਿਭਾਗ ਵਿੱਚ ਬਤੌਰ ਅਧਿਆਪਕਾ, ਹਿੰਦੂ ਸਭਾ ਹਾਈ ਸਕੂਲ ਸੁਨਾਮ ਵਿੱਚ ਸੇਵਾ ਨਿਭਾਈ ਅਤੇ  ਸਾਲ 1992 ਵਿਚ ਬਤੌਰ ਅਧਿਆਪਕ ਸੇਵਾਮੁਕਤ ਹੋਏ। ਮਾਤਾ ਸੱਤਿਆ ਰਾਣੀ ਜੀ ਦੇ ਸਾਰੇ ਬੱਚੇ ਵਿਆਹੇ ਹੋਏ ਹਨ, ਜਿਨ੍ਹਾਂ ਵਿਚੋਂ ਪੁੱਤਰੀ ਸੁਨੀਲ ਲਤਾ ਦਾ ਵਿਆਹ ਬਠਿੰਡਾ ਦੇ ਇਕ ਬਹੁਤ ਹੀ ਸੰਸਕਾਰੀ ਪਰਿਵਾਰ ਵਿਚ ਸ੍ਰੀ ਸੁਰਿੰਦਰ ਕੁਮਾਰ ਜੋਸ਼ੀ ਨਾਲ ਹੋਇਆ | ਜੋ ਇੱਕ ਖੁਸ਼ਹਾਲ  ਜੀਵਨ ਬਤੀਤ ਕਰ ਰਹੇ ਹਨ, ਵੱਡਾ ਪੁੱਤਰ ਰਵਿੰਦਰ  ਕੁਮਾਰ, ਸੁਨਾਮ ਵਿੱਚ ਇੱਕ ਸੀਨੀਅਰ ਵਕੀਲ ਵਜੋਂ ਸੇਵਾ ਕਰ ਰਿਹਾ ਹੈ ਅਤੇ ਵੱਡੀ ਨੂੰਹ ਪੁਸ਼ਪਾ ਰਾਣੀ ਮਾਰਚ 2020 ਵਿੱਚ ਸਿੱਖਿਆ ਵਿਭਾਗ ਚੋਂ ਸਰਕਾਰੀ ਗਰਲਜ਼ ਹਾਈ ਸਕੂਲ ਸੁਨਾਮ ਤੋਂ ਅਧਿਆਪਕਾ ਵਜੋਂ ਸੇਵਾਮੁਕਤ ਹੋਏ ਜਿਨ੍ਹਾ ਦੇ ਦੋ ਪੁੱਤਰ ਹਨ, ਵੱਡਾ ਪੁੱਤਰ ਗਗਨਦੀਪ ਭਾਰਦਵਾਜ ਜਿਲ੍ਹਾ ਅਦਾਲਤ ਬਰਨਾਲਾ ਵਿਖੇ ਬਤੌਰ ਜਿਲ੍ਹਾ ਅਟਾਰਨੀ ਸੇਵਾ ਨਿਭਾ ਰਿਹਾ ਹੈ ਅਤੇ ਛੋਟਾ ਪੁਤੱਰ ਯਸ਼ਦੀਪ ਸੰਗਰੂਰ ਜਿਲ੍ਹਾ ਅਦਾਲਤ ਵਿਖੇ ਬੌਤਰ ਸਰਕਾਰੀ ਵਕੀਲ ਆਪਣੀ ਸੇਵਾ ਨਿਭਾ ਰਿਹਾ ਹੈ, ਮਾਤਾ ਸੱਤਿਆ ਰਾਣੀ ਦਾ ਦੂਸਰਾ ਪੁੱਤਰ  ਰੁਪਿੰਦਰ ਕੁਮਾਰ ਪੁਲਿਸ ਵਿਭਾਗ ਚੋਂ ਐੱਸ.ਪੀ. ਦੇ ਅਹੁਦੇ ਤੋਂ ਸੇਵਾਮੁਕਤ ਹੋਏ ਅਤੇ ਨੂੰਹ ਰਮਲਾ ਰਾਣੀ ਨਹਿਰੀ ਵਿਭਾਗ ਤੋਂ ਸੇਵਾਮੁਕਤ ਹੋਈ, ਜਿਨ੍ਹੇ ਦੇ ਦੋ ਪੁਤੱਰ ਅਰਸ਼ਦੀਪ ਅਤੇ ਮਨਦੀਪ ਭਾਰਦਵਾਜ ਹਨ ਜੋ ਦੋਵੇ ਕਾਨੂੰਨ ਦੇ ਖੇਤਰ ਵਿੱਚ ਬਤੌਰ ਵਕੀਲ ਸੁਨਾਮ ਅਦਾਲਤ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ ਅਤੇ ਪੁੱਤਰੀ ਤਮੰਨਾ ਸ਼ਰਮਾ (ਵਕੀਲ) ਸ਼੍ਰੀ ਗੋਰਵ ਸ਼ਰਮਾ ਨਾਲ ਸੁਨਾਮ ਵਿਖੇ ਇੱਕ ਸੰਸਕਾਰੀ ਪਰਿਵਾਰ ਵਿੱਚ ਸ਼ਾਦੀ ਸ਼ੁਦਾ ਹੈ ਅਤੇ ਮਾਤਾ ਦਾ  ਸਭ ਤੋਂ ਛੋਟਾ ਪੁੱਤਰ ਸੁਪਿੰਦਰ ਕੁਮਾਰ ਭਾਰਦਵਾਜ ਬਿਜਲੀ ਵਿਭਾਗ ਵਿੱਚ ਬਤੌਰ ਜੇ.ਈ. ਨੌਕਰੀ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਪਤਨੀ ਸੁਖਵਿੰਦਰ ਕੌਰ ਘਰੇਲੂ ਔਰਤ ਵਜੋਂ ਘਰ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਅ ਰਹੀ ਹੈ, ਜਿਨ੍ਹਾ ਦੇ ਇੱਕ ਲੜਕਾ ਸਂਯਮ ਭਾਰਦਵਾਜ ਬਤੌਰ ਵਕੀਲ ਚੰਡੀਗੜ੍ਹ ਹਾਈ ਕੋਰਟ ਵਿੱਚ ਵਕਾਲਤ ਕਰ ਰਿਹਾ ਹੈ ਅਤੇ ਬੇਟੀ ਮੋਖਸ਼ਦਾ ਚੰਡੀਗੜ੍ਹ ਵਿਖੇ ਉੱਚ ਸਿੱਖਿਆ ਪ੍ਰਾਪਤ ਕਰ ਰਹੀ ਹੈ । ਮਾਸਟਰ ਪ੍ਰਹਿਲਾਦ ਸਿੰਘ ਭਾਰਦਵਾਜ ਜੀ ਮਾਰਚ 2012 ਵਿੱਚ ਸਵਰਗ ਵਾਸ ਹੋ ਗਏ ਸਨ ਪਰ ਸਵਰਗੀ ਮਾਤਾ ਸੱਤਿਆ ਰਾਣੀ ਜੀ ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਅਤੇ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਆਪਣੀ ਸੇਵਾ ਨਿਭਾਉਣ ਵਿੱਚ ਹਮੇਸ਼ਾ ਅੱਗੇ ਰਹਿੰਦੇ ਸਨ।  | ਪ੍ਰਮਾਤਮਾ ਐਸੀ ਰੂਹ ਨੂੰ ਹਮੇਸ਼ਾ ਆਪਣੇ ਚਰਨਾਂ ਚ ਨਿਵਾਸ ਬਖਸ਼ੇ, ਅਤੇ ਸ਼ਾਂਤੀ ਪ੍ਰਦਾਨ ਕਰੇ  ਅਤੇ ਪਰਿਵਾਰ ਨੂੰ  ਇਸ ਦੁੱਖ ਨੂੰ ਸਹਿਣ ਕਰ ਦੀ ਸ਼ਕਤੀ ਬਖਸ਼ੇ ਜੀ । ਮਾਤਾ ਜੀ  ਦੀ ਯਾਦ ਵਿੱਚ ਹਰ ਅੱਖ ਵਿੱਚ ਅੱਥਰੂ  ਦੱਸ ਰਹੇ ਸਨ ਕਿ ਮਾਤਾ ਜੀ ਕਿੰਨੇ ਪਰੋਪਕਾਰੀ ਅਤੇ ਹਰਮਨ ਪਿਆਰੇ ਸਨ ।

ਆਖਿਰ ਵਿੱਚ ਆਹੀ ਕਹਿ ਸਕਦੇ ਹਾਂ "ਕਿ ਕੁੱਝ ਰਿਸ਼ਤੇ ਹੁੰਦੇ ਦੁਆਵਾਂ ਵਰਗੇ, ਕੁੱਝ ਰਿਸ਼ਤੇ ਹੁੰਦੇ ਛਾਵਾਂ ਵਰਗੇ, ਪਰ ਸਭ ਕੁੱਝ ਪਾ ਕੇ ਵੀ ਨਹੀ ਮਿਲਦੇ, ਹੱਥ ਮਾਂ ਦੀਆ ਦੁਆਵਾਂ ਵਰਗੇ ।"


 ਦੁਵਾਵਾਂ ਦੇਣ ਵਾਲੀ ਮਾਤਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਉਮੜਿਆ ਜਨ ਸੈਲਾਬ
  • Title : ਦੁਵਾਵਾਂ ਦੇਣ ਵਾਲੀ ਮਾਤਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਉਮੜਿਆ ਜਨ ਸੈਲਾਬ
  • Posted by :
  • Date : जून 30, 2023
  • Labels :
  • Blogger Comments
  • Facebook Comments

0 comments:

एक टिप्पणी भेजें

Top