ਜੰਤਰ ਮੰਤਰ ਤੇ ਸਾਬਕਾ ਫੌਜੀਆਂ ਵੱਲੋ ਚਲਾਏ ਜਾ ਰਹੇ ਸਘੰਰਸ਼ ਦਾ ਹੱਲ ਕਰਨ ਲਈ ਕੇਦਰੀ ਸਿਹਤ ਮੰਤਰੀ ਮਨਸੁਖ ਮਾਡਵਿਆ ਨੂੰ ਦਿੱਤਾ ਮੰਗ ਪੱਤਰ - ਇੰਜ ਸਿੱਧੂ
ਬਰਨਾਲਾ 6 ਜੂਨ ਦੇਸ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਕੋਲੋਂ ਜੰਤਰ ਮੰਤਰ ਦਿੱਲੀ ਵਿਖੇ ਚੱਲ ਰਹੇ ਸਾਬਕਾ ਫੌਜੀਆ ਦੀਆ ਜਾਇਜ਼ ਮੰਗਾ ਮਨਵਾਉਣ ਲਈ ਸਘੰਰਸ਼ ਦਾ ਹੱਲ ਲੱਭਣ ਲਈ ਭਾਜਪਾ ਸੈਨਿਕ ਸੈੱਲ ਦੇ ਸੂਬਾ ਇੰਚਾਰਜ ਇੰਜ, ਗੁਰਜਿੰਦਰ ਸਿੰਘ ਸਿੱਧੂ ਵੱਲੋ ਮੀਟਿੰਗ ਲਈ ਸਮਾ ਲੈਣ ਵਾਸਤੇ ਇੱਕ ਮੰਗ ਪੱਤਰ ਕੇਦਰੀ ਮੰਤਰੀ ਮਨਸੁਖ ਮਾਡਵੀਆ ਨੂੰ ਦਿੱਤਾ ਗਿਆ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਉਹਨਾਂ ਦੱਸਿਆ ਕਿ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ੍ਰ ਕੇਵਲ ਸਿੰਘ ਢਿੱਲੋਂ ਅਤੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਬਾਵਾ ਭੀ ਨਾਲ ਸਨ। ਸਿੱਧੂ ਨੇ ਦੱਸਿਆ ਮਾਣਯੋਗ ਮੰਤਰੀ ਜੀ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਉਹ ਬਹੁਤ ਜਲਦੀ ਮਾਣਯੋਗ ਭਾਰਤ ਦੇ ਰੱਖਿਆ ਮੰਤਰੀ ਤੋ ਪੰਜਾਬ ਭਾਜਪਾ ਸੈਨਿਕ ਸੈੱਲ ਦੇ ਵਫਦ ਨੂੰ ਸਮਾ ਲੈਕੇ ਦੇਣਗੇ ਤਾਂ ਕੇ ਸਾਬਕਾ ਫੌਜੀਆ ਦੀਆ ਜੋਂ ਭੀ ਜਾਇਜ਼ ਮੰਗਾ ਹਨ ਉਹਨਾਂ ਤੇ ਗੌਰ ਨਾਲ ਵਿਚਾਰ ਹੋ ਸਕੇ ਅਤੇ ਦੇਸ ਭਗਤ ਸਾਬਕਾ ਫੌਜੀਆ ਦੀ ਜਮਾਤ ਨੂੰ ਇਨਸਾਫ ਮਿਲ ਸਕੇ।ਇਸ ਮੌਕੇ ਜੀਵਨ ਬਾਂਸਲ ਸੁਬੇਦਾਰ ਸਰਬਜੀਤ ਸਿੰਘ ਸੁਬੇਦਾਰ ਗੁਰਜੰਟ ਸਿੰਘ ਵਰਣਂਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਭੁਰੇ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਕੁਲਦੀਪ ਸਿੰਘ ਹੌਲਦਾਰ ਜਾਗੀਰ ਸਿੰਘ ਆਦਿ ਆਗੂ ਹਾਜ਼ਰ ਸਨ।
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਯੂਨੀਅਨ ਕੈਬਨਿਟ ਹੈਲਥ ਮਨਿਸਟਰ ਮਨਸੁਖ ਮੱਡਵਿਆ ਨੂੰ ਮੰਗ ਪੱਤਰ ਸੋਪਦੇ ਹੋਏ ਨਾਲ ਸੂਬਾ ਮੀਤ ਪ੍ਰਧਾਨ ਸ੍ਰ ਕੇਵਲ ਸਿੰਘ ਢਿੱਲੋਂ ਅਤੇ ਹੋਰ
0 comments:
एक टिप्पणी भेजें