Contact for Advertising

Contact for Advertising

Latest News

शनिवार, 3 जून 2023

ਭਾਈ ਘਨ੍ਹਈਆ ਜੀ ਯੁਵਕ ਸੇਵਾਵਾਂ ਕਲੱਬ ਹੰਡਿਆਇਆ ਵੱਲੋ ਛਾਦਾਰ ਬੂਟੇ ਲਗਾਏ ਗਏ

 ਭਾਈ ਘਨ੍ਹਈਆ ਜੀ ਯੁਵਕ ਸੇਵਾਵਾਂ ਕਲੱਬ ਹੰਡਿਆਇਆ ਵੱਲੋ ਛਾਦਾਰ ਬੂਟੇ ਲਗਾਏ ਗਏ

ਹੰਡਿਆਇਆ  (ਸੁਖਵਿੰਦਰ ਸਿੰਘ ਭੰਡਾਰੀ) ਭਾਈ ਘਨ੍ਹਈਆ ਜੀ ਯੁਵਕ ਸੇਵਾਵਾਂ ਕਲੱਬ ਹੰਡਿਆਇਆ ਵੱਲੋ ਵਾਤਾਵਰਨ ਦੀ ਸ਼ੁੱਧਤਾ ਦੇ ਲਈ ਪਿੰਡ ਹੰਡਿਆਇਆ ਦੀ ਦਾਣਾ ਮੰਡੀ ਵਿਖੇ ਛਾਂਦਾਰ ਬੂਟੇ ਲਗਾਏ ਗਏ । ਇਸ ਮੌਕੇ ਕਲੱਬ ਦੇ ਪ੍ਰਧਾਨ ਮੋਹਨ ਸਿੰਘ  ਖਾਲਸਾ ਜੀ ਨੇ ਕਿਹਾ ਕਿ ਬੂਟੇ ਮਨੁੱਖੀ ਜੀਵਨ ਲਈ ਬਹੁਤ ਮਹੱਤਵਪੂਰਨ ਹਨ ਅਤੇ ਹਰੇਕ ਮਨੁੱਖ ਨੂੰ ਜ਼ਿੰਦਗੀ ਵਿੱਚ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਬੂਟੇ ਕੁਦਰਤ ਦਾ ਬੇਹੱਦ ਕੀਮਤੀ ਵਰਦਾਨ ਹਨ ਜੋ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਅਪਣਾ ਯੋਗਦਾਨ ਪਾਉਂਦੇ ਹਨ, ਪਰ ਮਨੁੱਖ ਆਧੁਨਿਕਤਾ ਦੀ ਅੰਨ੍ਹੀ ਦੌੜ ਵਿੱਚ ਅੱਜ ਅੰਨੇਵਾਹ ਰੁੱਖ ਕੱਟੀ ਜਾ ਰਿਹਾ ਹੈ। ਜਿਸ ਨਾਲ ਵਾਤਾਵਰਨ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ ਤੇ ਇਸਦੇ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ। ਇਸ ਮੌਕੇ ਕਲੱਬ ਦੇ ਮੀਤ ਪ੍ਰਧਾਨ ਡਾਕਟਰ ਸੁਖਵੀਰ ਸਿੰਘ ਗਿੱਲ, ਕੁਲਦੀਪ ਸਿੰਘ ਤਾਜਪੁਰੀਆ, ਬਸਾਵਾ ਸਿੰਘ ਭਰੀ, ਅਮਰਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਅਮਨਦੀਪ ਸਿੰਘ, ਮਦਨ ਲਾਲ, ਮੁਸ਼ਤਾਕ ਖਾਨ ਨੇ ਲੋਕਾਂ ਨੂੰ ਵੱਧ ਤੋਂ ਵੱਧ ਬੂਟੇ ਲਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ।

ਭਾਈ ਘਨ੍ਹਈਆ ਜੀ ਯੁਵਕ ਸੇਵਾਵਾਂ ਕਲੱਬ ਹੰਡਿਆਇਆ ਵੱਲੋ ਛਾਦਾਰ ਬੂਟੇ ਲਗਾਏ ਗਏ
  • Title : ਭਾਈ ਘਨ੍ਹਈਆ ਜੀ ਯੁਵਕ ਸੇਵਾਵਾਂ ਕਲੱਬ ਹੰਡਿਆਇਆ ਵੱਲੋ ਛਾਦਾਰ ਬੂਟੇ ਲਗਾਏ ਗਏ
  • Posted by :
  • Date : जून 03, 2023
  • Labels :
  • Blogger Comments
  • Facebook Comments

0 comments:

एक टिप्पणी भेजें

Top