ਪਿੰਡ ਭੁੱਲੇਵਾਲ ਗੁਜਰਾਂ ਦੇ ਡੇਰਾ ਬਾਪੂ ਦੋ ਗੁੱਤਾਂ ਵਾਲੇ ਵਿਖੇ ਪਿਛਲੇ ਤਿੰਨ ਮਹੀਨਿਆਂ ਵਿੱਚ ਤੀਜੀ ਵਾਰ ਚੋਰੀ ਹੋਈ ਹੈ।
ਪੁਲਿਸ ਨੂੰ ਸੀਸੀਟੀਵੀ ਫੁਟੇਜ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ।
= ਇਸ ਵਾਰ ਵੀ ਚੋਰ ਗੋਲਕ ਚੋਰੀ ਕਰਦੇ ਹੋਏ ਸੀਸੀਟੀਵੀ ਕੈਮਰੇ ਵਿੱਚ ਸਾਫ ਦਿਖਾਈ ਦੇ ਰਿਹਾ ਹੈ।
=ਪੁਲਿਸ ਨੇ ਭਰੋਸਾ ਦਿੱਤਾ ਕਿ ਚੋਰ ਜਲਦੀ ਹੀ ਫੜ ਲਿਆ ਜਾਵੇਗਾ
ਹੁਸ਼ਿਆਰਪੁਰ = ਦਲਜੀਤ ਅਜਨੋਹਾ
ਮਾਹਿਲਪੁਰ ਸ਼ਹਿਰ ਦੇ ਆਸ-ਪਾਸ ਦੇ ਪਿੰਡਾਂ 'ਚ ਚੋਰਾਂ ਦੇ ਹੌਂਸਲੇ ਵਧੇ ਹਨ, ਰੋਜ਼ਾਨਾ ਹੋ ਰਹੀਆਂ ਚੋਰੀਆਂ ਲੋਕਾਂ ਲਈ ਸਿਰਦਰਦੀ ਬਣ ਗਈਆਂ ਹਨ।ਪਿੰਡ ਭੁੱਲੇਵਾਲ ਗੁਜਰਾਂ ਦੇ ਡੇਰਾ ਬਾਪੂ ਦੋ ਗੁੱਤਾਂ ਵਾਲੇ ਵਿਖੇ ਪਿਛਲੇ ਤਿੰਨ ਮਹੀਨਿਆਂ 'ਚ ਤੀਜੀ ਵਾਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਬਾਲ ਕ੍ਰਿਸ਼ਨ ਆਨੰਦ ਨੇ ਦੱਸਿਆ ਕਿ ਬੀਤੀ ਰਾਤ 2:36 ਵਜੇ ਦੇ ਕਰੀਬ ਚੋਰ ਦਰਬਾਰ 'ਚ ਪਈ ਲੋਹੇ ਦੀ ਗੋਲਕ ਨੂੰ ਚੁੱਕ ਕੇ ਫਰਾਰ ਹੋ ਗਿਆ ਜਿਸਦੀ ਚੋਰੀ ਕਰਦੇ ਦੀ ਫੁਟੇਜ ਸੀ.ਸੀ.ਟੀ.ਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਥਾਣਾ ਮਾਹਿਲਪੁਰ ਨੂੰ ਦੇ ਦਿੱਤੀ ਗਈ ਹੈ ਪਰ ਜਲਦ ਹੀ ਚੋਰ ਕਾਬੂ ਕਰ ਲਏ ਜਾਣਗੇ।
ਬਾਬਾ ਬਾਲ ਕਿਸਾਨ ਅਨੰਦ ਜੀ ਦੱਸਿਆ ਕੇ ਪਹਿਲਾਂ ਹੋਈਆਂ ਚੋਰੀਆ ਸੰਬਧੀ ਵੀ ਪੁਲੀਸ ਨੂੰ ਦੱਸਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਅੱਜ ਤੀਜੀ ਵਾਰ ਚੋਰ ਦਰਬਾਰ ਵਿਚੋਂ ਲੋਹੇ ਦੀ ਗੋਲਕ ਹੀ ਚੁੱਕ ਕਿ ਲੈ ਗਿਆ ਪੁਲਸ ਨੂੰ ਇਸ ਘਟਨਾ ਦੀ ਸੀ ਸੀ ਟੀ ਵੀ ਫੁਟੇਜ ਦੇ ਦਿੱਤੀ ਗਈ ਹੈ
ਪੁਲਿਸ ਨੇ ਜਲਦੀ ਹੀ ਚੋਰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ ਆਉਣ ਵਾਲੇ ਸਮੇਂ ਵਿੱਚ ਪੁਲਿਸ ਵਲੋਂ ਕਿ ਕਾਰਵਾਈ ਕੀਤੀ ਜਾਵੇਗੀ
0 comments:
एक टिप्पणी भेजें