ਖੇਡਾਂ ਸਾਡੇ ਅੰਦਰ ਪਿਆਰ ਤੇ ਭਾਈਚਾਰਕ ਸਾਂਝ ਪੈਦਾ ਕਰਦੀਆਂ ਹਨ- ਬੋਬੀ ਮਾਨ,ਬਲਜੀਤ ਮਿੰਟੂ
ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨਾ ਚਾਹੀਦਾ- ਮਹਿੰਦਰ ਧੀਮਾਨ, ਲਖਵਿੰਦਰ ਜਵੰਦਾ
ਕਮਲੇਸ਼ ਗੋਇਲ ਖਨੌਰੀ
ਸਮਾਣਾ, 16 ਜੂਨ - ਖੇਡਾਂ ਜਿੱਥੇ ਸਾਨੂੰ ਸਰੀਰਕ ਤਾਕਤ ਦਿੰਦੀਆਂ ਹਨ, ਉੱਥੇ ਇਹ ਸਾਨੂੰ ਮਾਨਸਿਕ ਤੌਰ 'ਤੇ ਵੀ ਤੰਦਰੁਸਤ ਰੱਖਣ ਵਿਚ ਸਹਾਈ ਹੁੰਦੀਆਂ ਹਨ, ਇਸ ਲਈ ਹਰੇਕ ਵਿਅਕਤੀ ਨੂੰ ਕਿਸੇ ਨਾ ਕਿਸੇ ਖੇਡ ‘ਚ ਜ਼ਰੂਰ ਰੁਚੀ ਰੱਖਣੀ ਚਾਹੀਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੋਬੀ ਮਾਨ ਅਤੇ ਸਪੋਰਟਸ ਐਸੋਸੀਏਸ਼ਨ ਸਮਾਣਾ ਦੇ ਪ੍ਰਧਾਨ ਬਲਜੀਤ ਸਿੰਘ ਮਿੰਟੂ ਨੇ ਬਾਬਾ ਬੰਦਾ ਸਿੰਘ ਬਹਾਦੁਰ ਸਪੋਰਟਸ ਕਲੱਬ ਸ਼ਾਦੀਪੁਰ ਵਲੋਂ ਕਰਵਾਏ ਕ੍ਰਿਕਟ ਟੂਰਨਾਮੈਂਟ ਮੌਕੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦਿਆਂ ਕੀਤਾ। ਉਨਾਂ ਕਿਹਾ ਕਿ ਖੇਡਾਂ ਸਾਡੇ ਅੰਦਰ ਪਿਆਰ ਅਤੇ ਭਾਈਚਾਰਕ ਸਾਂਝ ਪੈਦਾ ਕਰਦੀਆਂ ਹੋਈਆਂ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਵਿਚ ਵੱਡਾ ਰੋਲ ਅਦਾ ਕਰਦੀਆਂ ਹਨ। ਇਸ ਮੌਕੇ ਮਹਿੰਦਰ ਸਿੰਘ ਧੀਮਾਨ ਅਤੇ ਨੌਜਵਾਨ ਆਗੂ ਲਖਵਿੰਦਰ ਸਿੰਘ ਕਾਕਾ ਜਵੰਦਾ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਮਾੜੇ ਰੱਸਤੇਆਂ ਤੋ ਬਚਾਉਣ ਦੇ ਲਈ ਖੇਡਾਂ ਬਹੁਤ ਜ਼ਰੂਰੀ ਹਨ ‘ਤੇ ਇਨ੍ਹਾਂ ਖੇਡਾਂ ਰਾਹੀਂ ਜਿੱਥੇ ਖਿਡਾਰੀਆਂ ਨੂੰ ਆਪਣੀ ਚੰਗੀ ਖੇਡ ਵਿਖਾਉਣ ਦਾ ਮੌਕਾ ਮਿਲਦਾ ਹੈ ਉੱਥੇ ਹੀ ਖਿਡਾਰੀ ਆਪਣੇ ਪਿੰਡ, ਸੂਬੇ ਅਤੇ ਦੇਸ਼ ਦਾ ਨਾਮ ਵੀ ਰੋਸ਼ਨ ਕਰਦੇ ਹਨ। ਇਸ ਮੋਕੇ ਕੱਲਬ ਨੂੰ ਬੋਬੀ ਮਾਨ ਵਲੋਂ 31000 ਰੁਪਏ ਦੀ ਮੱਦਦ ਦਿੱਤੀ ਗਈ,ਅਤੇ ਮਹਿਦੰਰ ਧੀਮਾਨ ਵਲੋਂ 12700 ਰੁਪਏ ਛੱਕੇ ਲਗਾਉਣ ਵਾਲੇ ਖਿਡਾਰੀਆਂ ਨੂੰ ਇਨਾਮ ਵਜੋਂ ਦਿੱਤੇ ਗਏ।ਇਸ ਮੌਕੇ ਵਿਸੇਸ ਮਹਿਮਾਨ ਸੁਰੇਸ਼ ਕੁਮਾਰ ਥਾਣਾ ਮੁੱਖੀ ਗੁਲ੍ਹਾ, ਸਰਪੰਚ ਅਮਰਜੀਤ ਸਿੰਘ, ਬੂਟਾ ਸਿੰਘ, ਸੇਵਾ ਸਿੰਘ, ਏ ਐਸ ਆਈ ਪ੍ਰਗਟ ਸਿੰਘ,ਬਲਜਿੰਦਰ ਗੁਰੂ, ਸੇਵਾ ਮਨੇਸ਼, ਭੂਰਾ ਬਾਜਵਾ, ਗੁਰਵਿੰਦਰ ਬਰਿਆਰ, ਕੋਚ ਭੁਪਿੰਦਰ ਸਿੰਘ ,ਜੈਸੀ ਮਾਨ ਅਤੇ ਖੁੱਸਬਾਗ ਅਜੀਮਗੜ੍ਹ ਆਦਿ ਮੌਜੂਦ ਸਨ।
0 comments:
एक टिप्पणी भेजें