ਸਪੋਰਟਸ ਐਸੋਸ਼ੀਏਸ਼ਨ ਸਮਾਣਾ ਵਲੋਂ ਪਬਲਿਕ ਕਾਲਜ ਵਿਖੇ ਬੱਚਿਆਂ ਲਈ ਫਿਜ਼ੀਕਲ ਫਿਟਨੈਸ ਕੈਂਪ ਸ਼ੁਰੂ
ਮਾਪੇ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਣ ਅਤੇ ਉਨ੍ਹਾਂ ਦੇ ਸਰੀਰਕ ਤੇ ਮਾਨਸਿਕ ਲਈ ਫਿਜ਼ੀਕਲ ਫਿਟਨੈਸ ਕੈਂਪ ‘ਚ ਜ਼ਰੂਰ ਭੇਜਣ- ਸੰਦੀਪ ਕੌਰ ਮਾਨ
ਕਮਲੇਸ਼ ਗੋਇਲ ਖਨੌਰੀ
ਸਮਾਣਾ 12 ਜੂਨ - ਸਪੋਰਟਸ ਐਸੋਸੀਏਸ਼ਨ ਸਮਾਣਾ ਵਲੋਂ ਯਸ਼ਪਾਲ ਸਿੰਗਲਾ, ਡੀ ਕੇ ਸ਼ੂਦ ਅਤੇ ਸ਼ੁਭਦੀਪ ਸਿੰਘ ਮਾਨ (ਇੰਟਰਨੈਸ਼ਨਲ ਖਿਡਾਰੀ) ਦੀ ਸਰਪ੍ਰਸਤੀ ਅਤੇ ਬਲਜੀਤ ਸਿੰਘ ਮਿੰਟੂ ਦੀ ਪ੍ਰਧਾਨਗੀ ‘ਚ ਸਵ. ਕੋਚ ਉਂਕਾਰ ਸਿੰਘ ਮਾਨ ਅਤੇ ਸਵ. ਅਵਤਾਰ ਸਿੰਘ ਜਵੰਦਾ ਦੀ ਯਾਦ ਨੂੰ ਸਮਰਪਿਤ 19ਵਾਂ ਸਲਾਨਾ ਫਿਜੀਕਲ ਫਿਟਨੈਸ ਕੈਂਪ ਸਥਾਨਕ ਪਬਲਿਕ ਕਾਲਜ ਵਿਖੇ ਸ਼ੁਰੂ ਕਰਵਾਇਆ ਗਿਆ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਮਾਤਾ ਸੁਖਮਿੰਦਰ ਕੌਰ (ਪਤਨੀ ਸਵ. ਕੋਚ ਉਂਕਾਰ ਸਿੰਘ ਮਾਨ ਅਤੇ ਮਾਤਾ ਚਰਨਜੀਤ ਕੌਰ (ਪਤਨੀ ਸਵ. ਅਵਤਾਰ ਸਿੰਘ ਜਵੰਦਾ) ਵਲੋਂ ਸਾਂਝੇ ਤੌਰ ਤੇ ਕੀਤਾ ਗਿਆ ਅਤੇ ਉਨ੍ਹਾਂ ਬੱਚਿਆਂ ਨੂੰ ਫਿਜ਼ੀਕਲ ਫਿਟਨੈਸ ਕੈਂਪ ਵਿੱਚ ਹਿੱਸਾ ਲੈ ਕੇ ਤੰਦਰੁਸਤ ਰਹਿਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਇੰਟਰਨੈਸ਼ਨਲ ਖਿਡਾਰਨ ਸੰਦੀਪ ਕੌਰ ਮਾਨ ਅਤੇ ਪਹਿਲਵਾਨ ਨਿਰਮਲ ਸਿੰਘ ਮਾਨ ਵਲੋਂ ਹਾਜ਼ਰੀ ਭਰੀ ਗਈ ਅਤੇ ਉਨ੍ਹਾਂ ਸਪੋਰਟਸ ਐਸੋਸ਼ੀਏਸ਼ਨ ਦੇ ਇਸ ਉਪਰਾਲੇ ਸ਼ਲਾਘਾ ਕਰਦਿਆਂ ਕਿਹਾ ਕਿ ਬੱਚਿਆਂ ‘ਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਅਤੇ ਖੇਡਾਂ ਨਾਲ ਜੋੜਣ ਲਈ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ।ਇਸ ਮੌਕੇ ਸਰਪ੍ਰਸਤ ਯਸ਼ਪਾਲ ਸਿੰਗਲਾ ਅਤੇ ਪ੍ਰਦੁਮਨ ਸਿੰਘ ਵਿਰਕ ਨੇ ਸਵ. ਕੋਚ ਉਂਕਾਰ ਸਿੰਘ ਮਾਨ ਵਲੋਂ ਖੇਡਾਂ ਅਤੇ ਸਮਾਜਿਕ ਖੇਤਰ 'ਚ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਇਸ ਮੌਕੇ ਪ੍ਰਧਾਨ ਬਲਜੀਤ ਸਿੰਘ ਮਿੰਟੂ, ਮਹਿੰਦਰ ਸਿੰਘ ਧੀਮਾਨ ਅਤੇ ਲਖਵਿੰਦਰ ਕਾਕਾ ਜਵੰਦਾ ਨੇ ਦੱਸਿਆ ਕਿ ਇਹ ਕੈਂਪ ਹਰ ਸਾਲ ਬੱਚਿਆਂ ਨੂੰ ਗਰਮੀ ਦੀਆਂ ਹੋਣ ਵਾਲੀਆਂ ਛੁੱਟੀਆਂ ਦੌਰਾਨ ਲਾਇਆ ਜਾਂਦਾ ਹੈ ਤਾਂ ਜੋ ਬੱਚੇ ਆਪਣੇ ਭਵਿੱਖ ਵਿਚ ਖੇਡਾਂ ਨਾਲ ਜੁੜਦੇ ਹੋਏ ਇਸ ਖੇਤਰ ਵਿੱਚ ਚੰਗੀਆਂ ਮੱਲਾਂ ਮਾਰ ਕੇ ਦੇਸ਼ ਦਾ ਨਾਂ ਰੋਸ਼ਨ ਕਰਨ।ਉਨਾਂ ਦੱਸਿਆ ਕਿ ਲਗਾਤਾਰ ਇੱਕ ਹਫਤਾ ਚੱਲਣ ਵਾਲੇ ਇਸ ਕੈਂਪ ਦੌਰਾਨ ਬੱਚਿਆਂ ਦੇ ਸਰੀਰਕ, ਮਾਨਸਿਕ ਤੇ ਸਮਾਜਿਕ ਵਿਕਾਸ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਅਤੇ ਬੱਚਿਆਂ ਨੂੰ ਹਰ ਸ਼ਾਮ ਸੰਸਥਾ ਵਲੋਂ ਰਿਫਰੈਸ਼ਮੈਂਟ ਵੀ ਦਿੱਤੀ ਜਾਂਦੀ ਹੈ। ਇਹ ਕੈਂਪ ਹਰ ਰੋਜ਼ ਸ਼ਾਮ 5.30 ਤੋਂ ਸ਼ਾਮ 7 ਵਜੇ ਤੱਕ ਚੱਲੇਗਾ।ਇਸ ਕੈਂਪ ਲਈ ਗਗਨਜੋਤ ਮਾਨ (ਯੂ.ਸ.ਏ) ਅਤੇ ਸਿਮਰਤ ਮਾਨ ਯੂ.ਸ.ਏ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।ਇਸ ਮੌਕੇ ਨਿਸ਼ਾਨ ਸਿੰਘ ਸੰਧੂ, ਐਨ.ਕੇ ਸੂਧ ਪੀਟਰ, ਬੋਬੀ ਮਾਨ, ਮਨਜਿੰਦਰ ਸਿੰਘ ਰਾਣਾ ਸੇਖੋਂ, ਵਿਸ਼ਾਲ ਗਰਗ ਡੈਮੋ, ਡੀ ਪੀ ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਦਰਦ, ਲਾਭ ਸਿੰਘ ਸਿੱਧੂ, ਗੁਰਜੀਤ ਸਿੰਘ ਦਾਨੀਪੁਰ, ਖੁਸ਼ਬਾਗ ਸਿੰਘ, ਮਾਸਟਰ ਪਰਮਜੀਤ ਲਾਲ, ਦਵਿੰਦਰ ਸਿੰਘ ਜਵੰਦਾ, ਸਤਪਾਲ ਜੌਹਰੀ, ਮਾਸਟਰ ਜਸਵੀਰ ਸਿੰਘ, ਮਾਸਟਰ ਜਸਵਿੰਦਰ ਸਿੰਘ ਪਿਆਰੂ, ਬਿੱਟੂ ਵਰਮਾ, ਜੈਸੀ ਮਾਨ, ਵਿੱਕੀ ਸ਼ਰਮਾ, ਜਸਵੰਤ ਸਿੰਘ ਵਿਰਕ, ਡਾ ਸ਼ਾਮ ਲਾਲ ,ਕੁਲਦੀਪ ਸਿੰਘ ਦੀਪਾ, ਬਲਜੀਤ ਕੌਰ ਆਦਿ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਦੇ ਪਤਵੰਤੇ ਵੀ ਹਾਜ਼ਰ ਸਨ।
0 comments:
एक टिप्पणी भेजें