Contact for Advertising

Contact for Advertising

Latest News

गुरुवार, 15 जून 2023

ਸੰਦੀਪ ਕੁਮਾਰ ਮਲਿਕ IPS,ਐੱਸ ਐੱਸ ਪੀ ਕੀਤੀ ਪ੍ਰੈਸ ਕਾਨਫਰੰਸ ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 52,000 ਨਸ਼ੀਲੀਆਂ ਗੋਲੀਆਂ ਤੇ ਗੱਡੀਆਂ ਬਰਾਮਦ ਕੀਤੀਆਂ

 ਸੰਦੀਪ ਕੁਮਾਰ ਮਲਿਕ IPS,ਐੱਸ ਐੱਸ ਪੀ ਕੀਤੀ ਪ੍ਰੈਸ ਕਾਨਫਰੰਸ  ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 52,000  ਨਸ਼ੀਲੀਆਂ ਗੋਲੀਆਂ ਤੇ ਗੱਡੀਆਂ ਬਰਾਮਦ ਕੀਤੀਆਂ 

ਰਮਨੀਸ਼ ਕੁਮਾਰ ਚੌਧਰੀ, PPS ਕਪਤਾਨ ਪੁਲਿਸ (ਡੀ) ਬਰਨਾਲਾ, ਸ੍ਰੀ ਮਾਨਵਜੀਤ ਸਿੰਘ, PPS ਉਪ ਕਪਤਾਨ ਪੁਲਿਸ (ਇੰਨ.) ਬਰਨਾਲਾ, ਸ਼੍ਰੀ ਸਤਵੀਰ ਸਿੰਘ, ਪੀ.ਪੀ.ਐੱਸ.  ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ ਦੀ ਪ੍ਰਸ਼ੰਸ਼ਾ 



Dr Rakesh Punj 

ਬਰਨਾਲਾ 

-ਸੰਦੀਪ ਕੁਮਾਰ ਮਲਿਕ IPS,ਐੱਸ ਐੱਸ ਪੀ ਬਰਨਾਲਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਵੱਲੋਂ ਜਾਰੀ


ਦਿਸ਼ਾ-ਨਿਰਦੇਸ਼ਾਂ ਤਹਿਤ ਸ੍ਰੀ ਰਮਨੀਸ਼ ਕੁਮਾਰ ਚੌਧਰੀ, PPS ਕਪਤਾਨ ਪੁਲਿਸ (ਡੀ) ਬਰਨਾਲਾ, ਸ੍ਰੀ ਮਾਨਵਜੀਤ ਸਿੰਘ,


PPS ਉਪ ਕਪਤਾਨ ਪੁਲਿਸ (ਇੰਨ.) ਬਰਨਾਲਾ, ਸ਼੍ਰੀ ਸਤਵੀਰ ਸਿੰਘ, ਪੀ.ਪੀ.ਐੱਸ. ਉਪ ਕਪਤਾਨ ਪੁਲਿਸ, ਸਬ ਡਵੀਜ਼ਨ,


ਬਰਨਾਲਾ ਦੀ ਯੋਗ ਅਗਵਾਈ ਹੇਠ ਇੰਸ: ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਬਰਨਾਲਾ ਦੀ ਪੁਲਿਸ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ 


  ਸੀ.ਆਈ.ਏ. ਬਰਨਾਲਾ ਵੱਲੋਂ ਮੁਕੱਦਮਾ ਨੰਬਰ 74 ਮਿਤੀ 14.6.23 ਅ/ਧ 22,25/61/85 ND&PS.ACT ਥਾਣਾ ਤਪਾ ਦਰਜ ਕਰਕੇ ਮੁਕੱਦਮਾ ਵਿੱਚ ਦੋਸ਼ੀ ਸਤਵੀਰ ਸਿੰਘ ਉਰਫ ਰਵੀ ਪੁੱਤਰ ਬਲਜੀਤ ਸਿੰਘ ਵਾਸੀ ਬਨੇਰਾ ਖੁਰਦ ਜਿਲਾ ਪਟਿਆਲਾ ਅਤੇ ਜਗਪ੍ਰੀਤ ਸਿੰਘ ਉਰਫ ਜੱਗੀ ਪੁੱਤਰ ਮੇਜਰ ਸਿੰਘ ਵਾਸੀ ਸੁਲਤਾਨਪੁਰ ਜਿਲਾ ਪਟਿਆਲਾ ਨੂੰ ਬਰਨਾਲਾ-ਬਠਿੰਡਾ ਮੇਨ ਸੜਕ, ਬਾਹੱਦ ਤਪਾ ਤੋਂ ਗੱਡੀ ਨੰਬਰੀ HR06AA-8333 ਮਾਰਕਾ ਸਵਿੱਫਟ ਵਿੱਚੋ ਕਾਬੂ ਕਰਕੇ ਦੋਸ਼ੀਆਨ ਦੇ ਕਬਜ਼ੇ ਵਿੱਚੋ 18000 ਨਸ਼ੀਲੀਆਂ ਗੋਲੀਆ ਮਾਰਕਾ ALPRASAFE-0.5 ਅਤੇ 2000 ਨਸ਼ੀਲੀਆਂ ਗੋਲੀਆ ਮਾਰਕਾ Tramatrust SR-100 (20 ਹਜ਼ਾਰ ਨਸ਼ੀਲੀਆਂ ਗੋਲੀਆਂ) ਬ੍ਰਾਮਦ ਕਰਵਾਈਆ ਗਈਆਂ।ਉਹਨਾਂ ਦੱਸਿਆ ਕਿ ਦੋਸ਼ੀ ਸਤਵੀਰ ਸਿੰਘ ਇੰਨਕਲੇਵ ਸੰਗਰੂਰ ਰੋਡ, ਪਟਿਆਲਾ ਵਿਖੇ ਕਿਰਾਏ ਪਰ ਲਈ ਕੋਠੀ ਵਿੱਚੋਂ 30,000 ਨਸ਼ੀਲੀਆਂ ਗੋਲੀਆਂ ਮਾਰਕਾ ALPRASAFE-0.5 ਅਤੇ 2000 ਨਸ਼ੀਲੀਆ ਗੋਲੀਆਂ ਖੁੱਲੀਆਂ ਬ੍ਰਾਮਦ ਕਰਵਾਈਆਂ। ਟੋਟਲ 52,੦੦੦ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ! ਪੁੱਛ-ਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਇਹ ਨਸ਼ੀਲੀਆਂ ਗੋਲੀਆਂ ਦਿੱਲੀ ਤੋਂ ਲੈ ਕੇ ਆਏ ਸਨ ਅਤੇ ਜ਼ਿਲ੍ਹਾ ਬਰਨਾਲਾ ਅਤੇ ਸੰਗਰੂਰ ਦੇ ਏਰੀਆ ਵਿੱਚ ਗ੍ਰਹਾਕਾਂ ਨੂੰ ਅੱਗੇ ਸਪਲਾਈ ਕਰਨੀਆਂ ਸਨ।


ਦੋਸ਼ੀਆਂ ਕੋਲੋਂ  ਕਾਰ ਨੰਬਰੀ HR06AA-8333 ਮਾਰਕਾ ਸਵਿੱਫਟ ਬਰਾਮਦ ਕੀਤੀ ਗਈ ਇਸ ਦੋਸ਼ੀ ਸਤਵੀਰ ਸਿੰਘ ਖਿਲਾਫ਼ ਪਹਿਲਾਂ ਵੀ 1 ਮੁਕੱਦਮਾ ਨੰਬਰ 375 ਮਿਤੀ 16/12/2019 ਅ/ਧ 22/61/85 NDPS ACT ਥਾਣਾ ਭਵਾਨੀਗੜ।


2. ਮੁਕੱਮਦਮਾ ਨੰਬਰ 113 ਮਿਤੀ 01/07/2020 ਅ/ਧ 52 ਪ੍ਰੀਜ਼ਨ ਐਕਟ ਥਾਣਾ ਕੋਤਵਾਲੀ ਨਾਭਾਮੁਕੱਦਮੇਂ ਦਰਜ ਹਨ! 


   ‌‌   ਇਸੇ ਤਰ੍ਹਾਂ ਥਾਣੇ: ਗੁਰਬਚਨ ਸਿੰਘ ਸੀ.ਆਈ.ਏ. ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ ੯੩ ਮਿਤੀ 14-06-2023 ਅ/ਧ 21,25/61/85 ND&PS.ACT ਥਾਣਾ ਧਨੌਲਾ ਵਿੱਚ ਦੋਸ਼ੀ ਮਨਵੀਰ ਸਿੰਘ ਉਰਫ ਮਨੀ ਪੁੱਤਰ ਕੇਸਰ ਸਿੰਘ ਵਾਸੀ ਚੈਂਠਲ ਜਿਲ੍ਹਾ ਪਟਿਆਲਾ ਨੂੰ ਸਮੇਤ ਕਾਰ ਸਵਿੱਫਟ ਡਿਜਾਇਰ ਨੰਬਰੀ PB-11 AZ-2615 ਰੰਗ ਸਿਲਵਰ ਬਾਈਪਾਸ ਬਰਨਾਲਾ-ਸੰਗਰੂਰ ਬਾਹੱਦ ਧਨੌਲਾ ਤੋਂ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 300 ਗ੍ਰਾਮ ਹੈਰੋਇਨ ਚਿੱਟਾ ਨਸ਼ੀਲਾ ਪਦਾਰਥ ਬ੍ਰਾਮਦ ਕੀਤਾ ਗਿਆ, ਦੋਸ਼ੀ ਪਾਸੋਂ ਪੁੱਛ-ਗਿੱਛ ਜਾਰੀ ਹੈ।ਦੋਸ਼ੀ ਮਨਵੀਰ ਸਿੰਘ ਖ਼ਿਲਾਫ਼ ਪਹਿਲਾਂ 1.ਮੁਕੱਦਮਾ ਨੰਬਰ 220 ਮਿਤੀ 15/10/2022 ਅ/ਧ 21/61/85 NDPS ACT ਥਾਣਾ ਭਵਾਨੀਗੜ।


2. ਮੁਕੱਦਮਾ ਨੰਬਰ 10 ਮਿਤੀ 13/01/2023 ਅ/ਧ 22/29/61/85 NDPS ACT ਥਾਣਾ ਸਦਰ ਸਮਾਣਾ ਦਰਜ ਹਨ !  


     ਇਸੇ ਲੜੀ ਤਹਿਤ ਥਾਣੇ: ਕੁਲਦੀਪ ਸਿੰਘ ਸੀ.ਆਈ. ਏ. ਬਰਨਾਲਾ ਨੇ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 80 ਮਿਤੀ 15-06-2023 ਅ/ਧ 22/61/85 ND&PS ACT ਥਾਣਾ ਬਰਨਾਲਾ ਬਰਖਿਲਾਫ ਗੁਰਪ੍ਰੀਤ ਸਿੰਘ ਉਰਫ ਮੀਤ ਪੁੱਤਰ ਭੂਰਾ ਸਿੰਘ ਵਾਸੀ ਪਹਾੜਪੁਰ ਜ਼ਿਲ੍ਹਾ ਪਟਿਆਲਾ ਨੂੰ ਬਾਹੱਦ ਫਰਵਾਹੀ ਤੋਂ ਮੋਟਰ ਸਾਇਕਲ ਨੰਬਰ PB-11CV- 5588 ਰੰਗ ਕਾਲਾ ਲਾਲ ਮਾਰਕਾ ਹੀਰੋ ਸਮੇਤ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋ 19,200 ਨਸ਼ੀਲੀਆਂ ਗੋਲੀਆਂ ਮਾਰਕਾ ALPRASAFE-0.5 ਅਤੇ 2500 ਨਸ਼ੀਲੀਆਂ ਖੁੱਲੀਆਂ ਗੋਲੀਆਂ (ਕੁੱਲ 21,700 ਨਸ਼ੀਲੀਆਂ ਗੋਲੀਆਂ) ਬ੍ਰਾਮਦ ਕੀਤੀਆਂ ਗਈਆਂ। ਦੋਸ਼ੀ ਪਾਸੋ ਪੁੱਛ-ਗਿੱਛ ਜਾਰੀ ਹੈ। ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

 ਸੰਦੀਪ ਕੁਮਾਰ ਮਲਿਕ IPS,ਐੱਸ ਐੱਸ ਪੀ ਕੀਤੀ ਪ੍ਰੈਸ ਕਾਨਫਰੰਸ  ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 52,000  ਨਸ਼ੀਲੀਆਂ ਗੋਲੀਆਂ ਤੇ ਗੱਡੀਆਂ ਬਰਾਮਦ ਕੀਤੀਆਂ
  • Title : ਸੰਦੀਪ ਕੁਮਾਰ ਮਲਿਕ IPS,ਐੱਸ ਐੱਸ ਪੀ ਕੀਤੀ ਪ੍ਰੈਸ ਕਾਨਫਰੰਸ ਬਰਨਾਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ 52,000 ਨਸ਼ੀਲੀਆਂ ਗੋਲੀਆਂ ਤੇ ਗੱਡੀਆਂ ਬਰਾਮਦ ਕੀਤੀਆਂ
  • Posted by :
  • Date : जून 15, 2023
  • Labels :
  • Blogger Comments
  • Facebook Comments

0 comments:

एक टिप्पणी भेजें

Top