Contact for Advertising

Contact for Advertising

Latest News

मंगलवार, 18 जुलाई 2023

ਬਹੁਜਨ ਯੁਵਾ ਕਰੇਗਾ 21ਜੁਲਾਈ ਨੂੰ ਯੰਤਰ ਮੰਤਰ ਅੱਗੇ ਰੋਸ਼ ਪ੍ਰਦਰਸ਼ਨ

 ਬਹੁਜਨ ਯੁਵਾ ਕਰੇਗਾ 21ਜੁਲਾਈ ਨੂੰ ਯੰਤਰ ਮੰਤਰ ਅੱਗੇ ਰੋਸ਼ ਪ੍ਰਦਰਸ਼ਨ

  ਕਮਲੇਸ਼ ਗੋਇਲ ਖਨੌਰੀ 

 ਖਨੌਰੀ 18 ਜੁਲਾਈ - ਪਿਛਲੇ ਦਿਨਾਂ ਵਿੱਚ ਭੀਮ ਆਰਮੀ ਚੀਫ਼ ਅਤੇ ਅਜ਼ਾਦ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭਾਈ ਚੰਦਰ ਸੇਖਰ ਅਜ਼ਾਦ ਰਾਵਣ ਜੀ ਉਪਰ ਹੋਏ ਕਾਤਲਾਨਾ ਹਮਲੇ ਦੇ ਵਿਰੋਧ ਵਿੱਚ 21 ਜੁਲਾਈ 2023 ਨੂੰ ਦਿੱਲੀ ਦੇ ਜੰਤਰ ਮੰਤਰ ਉੱਪਰ ਪੂਰਾ ਬਹੁਜਨ ਯੁਵਾ ਮਾਂਹ ਅੰਦੋਲਨ ਦੀ ਤਿਆਰੀ ਵਿੱਚ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕਰਨਜੀਤ ਵਾਲਮੀਕਿ ਖਨੌਰੀ ਜਿਲ੍ਹਾ ਸੰਗਰੂਰ ਭੀਮ ਆਰਮੀ ਨੇ ਦੱਸਿਆ ਕਿ ਯੂਪੀ ਸਰਕਾਰ ਅਸਲ ਕਾਤਲ ਦੋਸ਼ੀਆਂ ਨੂੰ ਬਚਾ ਰਹੀ ਹੈ। ਉਨ੍ਹਾ ਕਿਹਾ ਕਿ ਚੰਦਰ ਸ਼ੇਖਰ ਰਾਵਨ ਉਪਰ ਹਮਲਾ ਆਟੋਮੈਟਿਕ ਵੈਪਨ ਦੇ ਨਾਲ ਹੋਇਆ ਹੈ। ਕਿਉਂਕਿ ਚਲਦੀ ਹੋਈ ਗੱਡੀ ਵਿੱਚ ਲਗਾਤਾਰ ਫਾਇਰਿੰਗ ਹੋਈ ਹੈ ਜੋਕਿ ਦੇਸੀ ਕੱਟੇ ਨਾਲ ਸੰਭਵ ਨਹੀ। ਉਹਨਾਂ ਕਿਹਾ ਕਿ ਸਹਾਰਨਪੁਰ ਦਾ ਐਸਐਸਪੀ ਦੋਸ਼ੀਆਂ ਨੂੰ ਬਚਾ ਰਿਹਾ ਹੈ। ਅਸਲ ਵਿਚ ਸਰਕਾਰ 2024 ਦੀਆਂ ਚੋਣਾਂ ਨੂੰ ਦੇਖਦੇ ਹੋਏ ਬਹੁਜਨ ਸਮਾਜ ਦੀ ਆਵਾਜ ਨੂੰ ਦਬਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਭਾਈ ਚੰਦਰ ਸੇਖਰ ਅਜ਼ਾਦ ਰਾਵਣ ਜੀ ਬਹੁਜਨ ਸਮਾਜ ਦੀ ਅਵਾਜ ਉਪਰ ਹੋਏ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਦੇ ਮੂਲ ਨਿਵਾਸੀ ਬਹੁਜਨ ਸਮਾਜ ਇਸ ਦੇਸ ਦੇ ਸਾਸਕ ਰਹੇ ਹਨ। ਜੋ ਭਾਰਤ ਦੇਸ ਦੀ ਲੋਕਤੰਤਰ ਪ੍ਰਣਾਲੀ ਵਿੱਚ ਵਿਸਵਾਸ ਰੱਖਦੇ ਹਨ। ਪ੍ਰੰਤੂ ਲੋੜ ਪੈਣ ਤੇ ਗੋਲੀ ਦਾ ਜਵਾਬ ਗੋਲੀ ਨਾਲ ਬੇਹਤਰ ਤਰੀਕੇ ਨਾਲ ਦੇਣਾ ਵੀ ਜਾਣਦੇ ਹਨ। ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀ 21 ਜੁਲਾਈ ਨੂੰ ਜੰਤਰ ਮੰਤਰ ਤੇ ਭੀਮ ਆਰਮੀ ਚੀਫ ਭਾਈ ਚੰਦਰ ਸੇਖਰ ਅਜ਼ਾਦ ਰਾਵਣ ਜੀ ਦਾ ਸਾਥ ਦੇਣ ਜਰੂਰ ਪਹੁੰਚਣ ਅਤੇ ਆਪਣੇ ਨੌਜਵਾਨ ਨੇਤਾ ਦਾ ਸਾਥ ਦੇਣ ਤਾਂ ਜੋ ਗਲਤ ਕਰਨ ਵਾਲਿਆਂ ਨੂੰ ਠੋਕਵਾਂ ਜਵਾਬ ਦਿੱਤਾ ਜਾ ਸਕੇ।

 ਬਹੁਜਨ ਯੁਵਾ ਕਰੇਗਾ 21ਜੁਲਾਈ ਨੂੰ ਯੰਤਰ ਮੰਤਰ ਅੱਗੇ ਰੋਸ਼ ਪ੍ਰਦਰਸ਼ਨ
  • Title : ਬਹੁਜਨ ਯੁਵਾ ਕਰੇਗਾ 21ਜੁਲਾਈ ਨੂੰ ਯੰਤਰ ਮੰਤਰ ਅੱਗੇ ਰੋਸ਼ ਪ੍ਰਦਰਸ਼ਨ
  • Posted by :
  • Date : जुलाई 18, 2023
  • Labels :
  • Blogger Comments
  • Facebook Comments

0 comments:

एक टिप्पणी भेजें

Top