Contact for Advertising

Contact for Advertising

Latest News

गुरुवार, 27 जुलाई 2023

ਬਾਪੂ ਗੰਗਾ ਦਾਸ ਜੀ ਮਹਾਰਾਜ ਦੀ ਬਰਸੀ ਨੂੰ ਸਮਰਪਿਤ 5ਵੀਂ ਸ਼੍ਰੀ ਭਾਗਵਤ ਕਥਾ ਜਾਰੀ , ਹਜ਼ਾਰਾਂ ਸੰਗਤਾਂ ਨੇ ਲਗਵਾਈ ਹਾਜ਼ਰੀ

 ਬਾਪੂ ਗੰਗਾ ਦਾਸ ਜੀ ਮਹਾਰਾਜ ਦੀ ਬਰਸੀ ਨੂੰ ਸਮਰਪਿਤ 5ਵੀਂ ਸ਼੍ਰੀ ਭਾਗਵਤ ਕਥਾ  ਜਾਰੀ , ਹਜ਼ਾਰਾਂ ਸੰਗਤਾਂ ਨੇ ਲਗਵਾਈ ਹਾਜ਼ਰੀ

  ਹੁਸ਼ਿਆਰਪੁਰ = ਦਲਜੀਤ ਅਜਨੋਹਾ

ਮਾਹਿਲਪੁਰ ਵਿਖੇ ਡੇਰਾ  ਬਾਪੂ ਗੰਗਾ ਦਾਸ ਜੀ ਮਹਾਰਾਜ ਵਿਖੇ ਬਾਪੂ ਗੰਗਾ ਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 5ਵੀਂ ਸ਼੍ਰੀ ਭਾਗਵਤ ਕਥਾ ਜੋ ਕਿ 21 ਜੁਲਾਈ ਤੋਂ ਨਿਰੰਤਰ  ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਚੱਲ ਰਹੀ ਹੈ।ਸ਼੍ਰੀ ਮਦ ਭਗਵਤ ਕਥਾ ਵਿੱਚ ਵਰਿੰਦਾਵਨ ਨਿਵਾਸੀ   ਦੇਵੀ ਪ੍ਰਿਅੰਕਾ ਜੀ ਸ਼ਰਧਾਲੂਆਂ ਨੂੰ ਕਥਾ ਦਾ ਉਪਦੇਸ਼ ਦੇ ਰਹੇ ਹਨ ਤੇ ਰੋਜ਼ਾਨਾ ਸੈਕੜੇ  ਸੰਗਤਾਂ ਇਲਾਕੇ ਡੇ ਪਿੰਡਾਂ ਤੋਂ ਸ਼੍ਰੀ ਮਦ ਭਾਗਵਤ ਕਥਾ ਸੁਣਨ  ਲਈ ਆਉਂਦੀਆਂ ਹਨ  27 ਜੁਲਾਈ ਨੂੰ ਕਥਾ ਦੀ ਸਮਾਪਤੀ ਉਪਰੰਤ  ਵੀਰਵਾਰ, 28 ਜੁਲਾਈ ਨੂੰ ਸ਼੍ਰੀ ਕਾਮੇਸ਼ਵਰ ਕ੍ਰਿਸ਼ਨ ਜੀ ਸ਼ਾਮ ਨੂੰ ਕੀਰਤਨ ਕਰਨਗੇ, ਗਾਇਕ ਕੰਵਰ ਗਰੇਵਾਲ, ਨੂਰਾ ਸਿਸਟਰਜ਼, ਸਰਦਾਰ ਅਲੀ, ਸਿਗਨ, ਇਸ਼ਰਤ ਗੁਲਾਮ ਅਲੀ, ਆਰ ਜੋਗੀ, ਆਤਿਸ਼ 29 ਜੁਲਾਈ ਨੂੰ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ ਸੰਤ-ਮਹਾਂਪੁਰਸ਼ ਵੀ ਵੱਡੀ ਗਿਣਤੀ ਵਿਚ ਪਹੁੰਚੇ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ ।ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪਿੰਡ ਭੁੰਨੋ ਵੱਲੋਂ ਜੋੜਿਆਂ ਦੀ ਸੇਵਾ ਕੀਤੀ ਜਾ ਰਹੀ ਹੈ ਮਨਦੀਪ ਸਿੰਘ ਬੈਂਸ ਮੁੱਖ ਸੇਵਾਦਾਰ ਇਸ ਸਮਾਗਮ ਦੌਰਾਨ ਸਮੇ ਸਮੇਂ ਤੇ   ਡਿਪਟੀ ਸਪੀਕਰ ਪੰਜਾਬ ਜੈ ਕ੍ਰਿਸ਼ਨ ਸਿੰਘ ਰੋਡੀ, ਨਿਮਿਸ਼ਾ ਮਹਿਤਾ ਭਾਜਪਾ ਆਗੂ, ਦੀਪਕ ਬਾਲੀ ਆਪ ਆਗੂ, ਡਾ.ਦਿਲਬਾਗ ਰਾਏ ਭਾਜਪਾ ਆਗੂ, ਸੰਜੀਵ ਤਲਵਾਰ ਭਾਜਪਾ ਆਗੂ, ਡਾ. ਰਾਜ ਕੁਮਾਰ ਵਿਧਾਇਕ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਬਲਜਿੰਦਰ ਸਿੰਘ ਮੱਲੀ ਥਾਣਾ ਮੁਖੀ ਸ਼ਾਮਲ ਹੋਣਗੇ।

ਇਸ ਮੌਕੇ ਮਨਦੀਪ ਸਿੰਘ ਬੈਂਸ, ਅਨਿਲ ਕੁਮਾਰ, ਰਵੀ ਖਰੜੀ, ਠਾਕੁਰ ਬਲਵੀਰ ਸਿੰਘ, ਜਸਕਰਨ ਕੌਰ ਮਾਨ, ਅਮਨ ਮਾਨ, ਸੰਨੀ ਮਾਨ ਆਸਟ੍ਰੇਲੀਆ, ਵਰੁਣ ਵਰਮਾ, ਲਵਲੀ ਚਾਵਲਾ, ਰਾਜੀਵ ਬੱਸੀ, ਰਮੇਸ਼ ਕੁਮਾਰ ਕਾਕਾ, ਕੇਵਲ ਅਰੋੜਾ, ਅਸ਼ੋਕ ਰਾਣਾ, ਤਨਵੀਰ, ਕੁਨਾਲ ਵਰਮਾ, ਰਾਜੇਸ਼ ਕੁਮਾਰ, ਪੰਡਿਤ ਸੁਰੇਸ਼ ਕੁਮਾਰ ਆਦਿ ਹਾਜ਼ਰ ਸਨ |

 ਬਾਪੂ ਗੰਗਾ ਦਾਸ ਜੀ ਮਹਾਰਾਜ ਦੀ ਬਰਸੀ ਨੂੰ ਸਮਰਪਿਤ 5ਵੀਂ ਸ਼੍ਰੀ ਭਾਗਵਤ ਕਥਾ  ਜਾਰੀ , ਹਜ਼ਾਰਾਂ ਸੰਗਤਾਂ ਨੇ ਲਗਵਾਈ ਹਾਜ਼ਰੀ
  • Title : ਬਾਪੂ ਗੰਗਾ ਦਾਸ ਜੀ ਮਹਾਰਾਜ ਦੀ ਬਰਸੀ ਨੂੰ ਸਮਰਪਿਤ 5ਵੀਂ ਸ਼੍ਰੀ ਭਾਗਵਤ ਕਥਾ ਜਾਰੀ , ਹਜ਼ਾਰਾਂ ਸੰਗਤਾਂ ਨੇ ਲਗਵਾਈ ਹਾਜ਼ਰੀ
  • Posted by :
  • Date : जुलाई 27, 2023
  • Labels :
  • Blogger Comments
  • Facebook Comments

0 comments:

एक टिप्पणी भेजें

Top