Contact for Advertising

Contact for Advertising

Latest News

गुरुवार, 20 जुलाई 2023

ਸਰਕਾਰੀ ਪ੍ਰਾਇਮਰੀ ਸਕੂਲ ਮਤੌਲੀ ਵਿਖੇ ਕੀਤਾ (ਏਸੀ) ਦਾਨ

 ਸਰਕਾਰੀ ਪ੍ਰਾਇਮਰੀ ਸਕੂਲ ਮਤੌਲੀ ਵਿਖੇ ਕੀਤਾ (ਏਸੀ) ਦਾਨ

   ਕਮਲੇਸ਼ ਗੋਇਲ ਖਨੌਰੀ 


ਖਨੌਰੀ -  ਅੱਜ ਮਿਤੀ 20 ਜੁਲਾਈ 2023 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਮਤੌਲੀ ਜਿਲ੍ਹਾ ਪਟਿਆਲਾ ਵਿਖੇ ਪਿੰਡ ਦੇ ਨੌਜਵਾਨ ਫੌਜੀ ਸਤਪਾਲ ਸਿੰਘ, ਫੌਜੀ ਸਰਵਨ ਕੁਮਾਰ, ਫੌਜੀ ਰਾਜਿੰਦਰ ਕੁਮਾਰ, ਫੌਜੀ ਵਿਨੋਦ ਕੁਮਾਰ, ਮਾਸਟਰ ਸੁਦੇਸ਼ ਕੁਮਾਰ, ਫੌਜੀ ਹਰਬੰਸ ਸਿੰਘ, ਫੌਜੀ ਜਿੰਦਰਪਾਲ ਨੇ ਆਪਣੇ ਪਿਤਰੀ ਸਕੂਲ ਜਿਥੋਂ ਪੜ੍ਹ ਲਿਖ ਕੇ ਵੱਖ ਵੱਖ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਨੇ ਆਪਣੀ ਨੇਕ ਕਮਾਈ ਵਿੱਚੋਂ ਸਕੂਲ ਅਤੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਸਟਾਫ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਸਕੂਲ ਨੂੰ ਇੱਕ ਏ ਸੀ ਦਾਨ ਕੀਤਾ ਗਿਆ। ਇਸ ਮੌਕੇ ਸਕੂਲ ਦੇ ਅਧਿਆਪਕ ਮੈਡਮ ਪਰਮਜੀਤ ਕੌਰ, ਮਾਸਟਰ ਪ੍ਰੇਮ ਚੰਦ ,ਮਾਸਟਰ ਸੁਰਿੰਦਰ ਜੀ ਮਾਸਟਰ ਭੀਮਸੈਨ ,ਸੰਦੀਪ, ਚੇਅਰਮੈਨ ਸੀਸੂ ਰਾਮ ਸਮੂਹ ਸਟਾਫ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੁਆਰਾ ਇਸ ਕੰਮ ਦੀ ਸਲਾਘਾ ਕਰਦੇ ਹੋਏ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਸਰਕਾਰੀ ਪ੍ਰਾਇਮਰੀ ਸਕੂਲ ਮਤੌਲੀ ਵਿਖੇ ਕੀਤਾ (ਏਸੀ) ਦਾਨ
  • Title : ਸਰਕਾਰੀ ਪ੍ਰਾਇਮਰੀ ਸਕੂਲ ਮਤੌਲੀ ਵਿਖੇ ਕੀਤਾ (ਏਸੀ) ਦਾਨ
  • Posted by :
  • Date : जुलाई 20, 2023
  • Labels :
  • Blogger Comments
  • Facebook Comments

0 comments:

एक टिप्पणी भेजें

Top