Contact for Advertising

Contact for Advertising

Latest News

शुक्रवार, 7 जुलाई 2023

ਮੋਟਰਸਾਇਕਲ ਤੇ ਟਰਾਲੀ ਦੀ ਟਕੱਰ ਨਾਲ ਮੋਟਰਸਾਇਕਲ ਸਵਾਰ ਦੀ ਮੌਤ

 ਮੋਟਰਸਾਇਕਲ ਤੇ ਟਰਾਲੀ ਦੀ ਟਕੱਰ ਨਾਲ ਮੋਟਰਸਾਇਕਲ ਸਵਾਰ ਦੀ ਮੌਤ

 

  ਕਮਲੇਸ਼ ਗੋਇਲ ਖਨੌਰੀ 

 ਖਨੌਰੀ, 7 ਜੂਲਾਈ  - ਭੈਣ ਨੂੰ ਲੈਣ ਜਾ ਰਹੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਪਿੰਡ ਕਰੋਦਾ ਨੇੜੇ ਖਨੌਰੀ ਟੋਹਾਣਾ ਮਾਰਗ ਤੇ ਭਾਖੜਾ ਨਹਿਰ ਦੇ ਕੰਢੇ ਤੇ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਦੇ ਨਾਲ ਟੱਕਰ ਹੋ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧ ਵਿੱਚ ਬਲਦੇਵ ਪੁੱਤਰ ਮੁਖਤਿਆਰ ਸਿੰਘ ਵਾਸੀ ਵਾਰਡ ਨੰਬਰ 11 ਸੈਣੀ ਮੁਹੱਲਾ ਚੰਡੀਗੜ੍ਹ ਰੋਡ ਥਾਣਾ ਸਿਟੀ ਟੋਹਾਣਾ ਜ਼ਿਲ੍ਹਾ ਫਤਿਆਬਾਦ ਨੇ ਪੁਲਸ ਥਾਣਾ ਖਨੌਰੀ ਵਿਖੇ ਲਿਖਵਾਏ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਲੜਕਾ ਦੀਪਕ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੀ ਭੈਣ ਸੀਮਾ ਰਾਣੀ ਨੂੰ ਲਿਆਉਣ ਲਈ ਸ਼ੁਤਰਾਣਾ ਜਾ ਰਿਹਾ ਸੀ। ਜਿਸ ਦੇ ਪਿੱਛੇ ਪਿੱਛੇ ਉਹ ਖੁਦ ਅਤੇ ਸੁਰੇਸ਼ ਕੁਮਾਰ ਵੀ ਮੋਟਰ ਸਾਈਕਲ ਤੇ ਆ ਰਹੇ ਸਨ। ਉਸ ਨੇ ਦੱਸਿਆ ਕਿ ਜਦੋਂ ਉਹ ਟੋਹਾਣਾ ਖਨੌਰੀ ਮਾਰਗ ਤੇ ਭਾਖੜਾ ਨਹਿਰ ਦੇ ਕਿਨਾਰੇ ਪਿੰਡ ਕਰੋਦਾ ਦੇ ਪੁੱਲ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਇੱਟਾਂ ਨਾਲ ਭਰੀ ਇਕ ਟਰੈਕਟਰ ਟਰਾਲੀ ਆ ਰਹੀ ਸੀ। ਜਿਸ ਨਾਲ ਦੀਪਕ ਦੀ ਟੱਕਰ ਹੋ ਗਈ। ਟਰੈਕਟਰ-ਟਰਾਲੀ ਦੀ ਟੱਕਰ ਵੱਜਣ ਤੋਂ ਬਾਅਦ ਦੀਪਕ ਮੋਟਰਸਾਈਕਲ ਸਮੇਤ ਸੜਕ ਤੇ ਡਿੱਗ ਪਿਆ। ਮੱਥੇ ਤੇ ਜ਼ਿਆਦਾ ਸੱਟ ਲੱਗਣ ਕਾਰਨ ਦੀਪਕ ਦੀ ਘਟਨਾ ਸਥਨ ਤੇ ਮੌਤ ਹੋ ਗਈ ਜਦ ਕਿ ਟਰੈਕਟਰ ਚਾਲਕ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਖਨੌਰੀ ਪੁਲਸ ਨੇ ਮ੍ਰਿਤਕ ਦੀਪਕ ਦੇ ਪਿਤਾ ਦੇ ਬਿਆਨਾਂ ਤੇ ਮੁਕੱਦਮਾ ਦਰਜ ਕਰ ਲਿਆ।

 ਮੋਟਰਸਾਇਕਲ ਤੇ ਟਰਾਲੀ ਦੀ ਟਕੱਰ ਨਾਲ ਮੋਟਰਸਾਇਕਲ ਸਵਾਰ ਦੀ ਮੌਤ
  • Title : ਮੋਟਰਸਾਇਕਲ ਤੇ ਟਰਾਲੀ ਦੀ ਟਕੱਰ ਨਾਲ ਮੋਟਰਸਾਇਕਲ ਸਵਾਰ ਦੀ ਮੌਤ
  • Posted by :
  • Date : जुलाई 07, 2023
  • Labels :
  • Blogger Comments
  • Facebook Comments

0 comments:

एक टिप्पणी भेजें

Top