Contact for Advertising

Contact for Advertising

Latest News

गुरुवार, 27 जुलाई 2023

ਆਰ ਐਸ ਐਸ ਵੱਲੋ ਲਗਾਏ ਗਏ ਖੂਨ ਦਾਨ ਕੈਂਪ ਵਿੱਚ ਖੂਨਦਾਨ ਕਰਨ ਲਈ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ

 ਆਰ ਐਸ ਐਸ ਵੱਲੋ ਲਗਾਏ ਗਏ  ਖੂਨ ਦਾਨ ਕੈਂਪ ਵਿੱਚ ਖੂਨਦਾਨ ਕਰਨ ਲਈ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ

ਅਮਰ ਸ਼ਹੀਦ ਊਧਮ ਸਿੰਘ ਨੂੰ ਦਿੱਤੀ ਸ਼ਰਧਾਂਜਲੀ ।


ਕੇਸ਼ਵ ਵਰਦਾਨ ਪੁੰਜ 

ਬੀ ਬੀ ਸੀ ਇੰਡਿਆ ਨਿਊਜ਼ ਬਿਉਰੋ



































 

ਬਰਨਾਲਾ


ਆਰ ਐਸ ਐਸ ਬਰਨਾਲਾ ਵੱਲੋ ਐਡਵੋਕੇਟ ਦੀਪਕ ਜਿੰਦਲ ਦੀ ਅਗਵਾਈ ਵਿੱਚ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਬਲੱਡ ਬੈਂਕ ਵਿਖੇ ਅਮਰ ਸ਼ਹੀਦ ਸ ਊਧਮ ਸਿੰਘ  ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ  ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਸੁਨਾਮ ਤੋਂ ਉਚੇਚੇ ਤੌਰ ਤੇ ਭਾਜਪਾ ਨੇਤਾ ਡਾ ਅਨਿਲ ਕੰਸਲ ਵੀ ਪਹੁੰਚੇ ।  ਖੂਨਦਾਨ ਕੈਂਪ ਦਾ ਆਗਾਜ਼ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਦੇ ਕੇ ਕੀਤਾ ਗਿਆ ।ਇਸ ਮੌਕੇ ਫ਼ੌਜਦਾਰੀ ਮਾਮਲਿਆਂ ਦੇ ਉੱਘੇ ਵਕੀਲ ਐਡਵੋਕੇਟ ਦੀਪਕ ਜਿੰਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਰ ਐਸ ਐਸ ਵੱਲੋ ਅਜਿਹੇ ਪ੍ਰੋਗਰਾਮ ਹਮੇਸ਼ਾ ਹੀ ਜਨਤਾ ਦੇ ਭਲੇ ਲਈ ਕਰਵਾਏ ਜਾਂਦੇ ਹਨ। ਇਸ ਖੂਨਦਾਨ ਕੈਂਪ  ਲਗਾਉਣਾ ਦਾ ਮੁੱਖ ਮਕਸਦ ਹੜ੍ਹ ਦੀ ਮਾਰ ਝੱਲ ਰਹੇ ਹੜ੍ਹ ਪੀੜਤ ਲੋਕਾਂ ਨੂੰ ਡੇਂਗੂ ਦੀ  ਬਿਮਾਰੀ ਤੋਂ ਬਚਾਉਣਾ ਹੈ, ਕਿਉ ਕੇ ਡੇਂਗੂ ਬੁਖਾਰ ਵਿੱਚ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਪਲੇਟਲੈੱਟ (ਸੈੱਲ )ਦੀ ਕਮੀਂ ਹੋ ਜਾਂਦੀ ਹੈ ਅਤੇ ਖੂਨ ਦੀ ਲੋੜ ਵੱਧ ਜਾਂਦੀ ਹੈ ਇਸ ਲਈ ਅਸੀਂ ਪਹਿਲਾਂ ਹੀ ਖੂਨ ਦਾਨ ਕੈਂਪ ਲਗਾ ਕੇ ਇਸ ਕਮੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ । ਇਸ ਖੂਨ ਦਾਨ ਕੈਂਪ ਵਿਚ ਇਕ ਨੌਜਵਾਨ ਲੜਕੀ ਨੇ ਵੀ ਆਪਣੀ ਮਰਜੀ ਮੁਤਾਬਕ ਪਹਿਲੀ ਵਾਰ ਖੂਨ ਦਾਨ ਕੀਤਾ।ਅਤੇ ਦੂਸਰਿਆਂ ਨੂੰ ਵੀ ਖੂਨਦਾਨ ਦੇਣ ਲਈ ਪ੍ਰੇਰਣਾ ਦਿੱਤੀ ।

ਇਸ ਕੈਂਪ ਵਿਚ ਪਹਿਲੇ ਪੰਜ ਖੂਨਦਾਨੀਆਂ ਨੂੰ ਇਕ ਇਕ ਸ੍ਰੀ ਮਦ ਭਾਗਵਤ ਗੀਤਾ ਜੀ ਤੇ ਇਕ ਇਕ ਬੋਤਲ ਗੰਗਾ ਜਲ ਦੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਬਲੱਡ ਡੋਨੇਸ਼ਨ ਸਰਟੀਫਿਕੇਟ ਵੀ ਦਿੱਤਾ ਗਿਆ।

ਇਸ ਕੈਂਪ ਵਿਚ ਅੱਧੇ ਸੈਕੜੇ ਦੇ ਕਰੀਬ ਯੂਨਿਟ ਪ੍ਰਾਪਤ ਕਰਵਾਏ ਗਏ ।

ਭਾਜਪਾ ਨੇਤਾ ਧੀਰਜ ਦੱਧਾਹੂਰ ਨੇ ਖੂਨਦਾਨ ਕਰਨ ਤੇ ਮਨੁੱਖੀ ਸ਼ਰੀਰ ਨੂੰ ਕੀ ਕੀ ਫਾਇਦੇ ਹਨ ਉਸ ਉਪਰ ਵਿਸਤਾਰ ਸਹਿਤ ਚਾਨਣਾ ਪਾਇਆ।

ਭਾਜਪਾ ਨੇਤਾ ਲਲਿਤ ਮਹਾਜਨ,ਸੰਦੀਪ ਜੇਠੀ ਅਤੇ ਗੁਰਦਰਸ਼ਨ ਬਰਾੜ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਇਸ ਲਈ ਹਰ ਨੌਜਵਾਨ ਨੂੰ ਖੂਨਦਾਨ ਕਰਨਾ ਚਾਹੀਦਾ ਹੈ।

ਇਸ ਮੌਕੇ ਤੇ ਉਚੇਚੇ ਤੌਰ ਤੇ ਪਹੁੰਚੇ ਮਿਸ਼ਨ ਨਿਊ ਇੰਡਿਆ ਦੇ ਕੌਮੀ ਸੰਗਠਨ ਮਹਾਮੰਤਰੀ ਡਾ ਰਾਕੇਸ਼ ਪੁੰਜ ਨੇ ਦੱਸਿਆ ਕਿ ਖੂਨਦਾਨ ਤੋਂ ਭਾਵ ਕਿਸੇ ਦੂਸਰੇ ਵਿਅਕਤੀ ਨੂੰ ਆਪਣਾ ਖੂਨ ਦੇਣਾ ਹੈ। ਖੂਨ-ਦਾਨ ਸਭ ਤੋਂ ਵੱਡਾ ਦਾਨ ਹੈ। ਖੂਨ ਅਜਿਹਾ ਪਦਾਰਥ ਹੈ ਜਿਸ ਨੂੰ ਲੈਬਾਰਟਰੀ ਵਿੱਚ ਅਜੇ ਤੱਕ ਬਣਾਇਆ ਨਹੀਂ ਜਾ ਸਕਿਆ। ਇਸ ਲਈ ਖੂਨ ਦੀ ਕੋਈ ਕੀਮਤ ਨਿਸਚਤ ਨਹੀਂ ਕੀਤੀ ਜਾ ਸਕਦੀ। ਜਦੋਂ ਕਿਸੇ ਵਿਅਕਤੀ ਨੂੰ ਦੁਰਘਟਨਾ ਸਮੇਂ, ਉਪਰੇਸ਼ਨ ਸਮੇਂ ਜਾਂ ਕਿਸੇ ਹੋਰ ਬਿਮਾਰੀ ਵਿੱਚ ਖੂਨ ਦੀ ਲੋੜ ਪੈਂਦੀ ਹੈ ਤਾਂ ਡਾਕਟਰਾਂ ਵੱਲੋਂ ਮਰੀਜ਼ ਨੂੰ ਉਸ ਦੇ ਖ਼ੂਨ ਦੇ ਗਰੁੱਪ ਅਨੁਸਾਰ ਖੂਨ ਚੜ੍ਹਾਇਆ ਜਾਂਦਾ ਹੈ। ਖੂਨ-ਦਾਨ ਕਰਨ ਤੋਂ ਘਬਰਾਉਣਾ ਇਸ ਵਿਚਲੀ ਸਚਾਈ ਤੋਂ ਅਣਜਾਣ ਹੋਣ ਦਾ ਸਿੱਟਾ ਹੀ ਹੁੰਦਾ ਹੈ। ਡਾਕਟਰੀ ਪੜ੍ਹਾਈ ਅਨੁਸਾਰ ਕੋਈ ਵੀ ਅਠਾਰਾਂ ਸਾਲ ਤੋਂ ਪਚਵੰਜਾ ਸਾਲ ਦਾ ਤੰਦਰੁਸਤ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਖੂਨ-ਦਾਨ ਕਰ ਸਕਦਾ ਹੈ। ਇਸ ਨਾਲ ਖੂਨ-ਦਾਨ ਕਰਨ ਵਾਲੇ ਦੀ ਸਿਹਤ ‘ਤੇ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ। ਖੂਨ-ਦਾਨੀ ਦੇ ਸਰੀਰ ਵਿੱਚ ਘਟਿਆ ਖੂਨ ਕੁਝ ਘੰਟਿਆਂ ਵਿੱਚ ਹੀ ਪੂਰਾ ਹੋ ਜਾਂਦਾ ਹੈ। ਖੂਨ-ਦਾਨ ਕਰਨ ਨਾਲ ਜਦੋਂ ਕਿਸੇ ਮਰੀਜ਼ ਦੀ ਬਿਮਾਰੀ ਠੀਕ ਹੁੰਦੀ ਹੈ ਤਾਂ ਇਸ ਨਾਲ ਖੂਨ-ਦਾਨੀ ਨੂੰ ਜਿਹੜੀ ਮਾਨਸਿਕ ਮਤੁਸ਼ਟੀ ਮਿਲਦੀ ਹੈ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਅਸੰਭਵ ਹੈ। ਅਜੋਕੇ ਸਮੇਂ ਵਿੱਚ ਵੱਡੇ-ਵੱਡੇ ਹਸਪਤਾਲਾਂ ਵਿੱਚ “ਬਲੱਡ ਬੈਂਕ’ ਵੀ ਬਣੇ ਹੋਏ ਹਨ, ਜਿੱਥੇ ਖ਼ੂਨ ਲਿਆ ਤੇ ਦਿੱਤਾ ਜਾ ਸਕਦਾ ਹੈ। ਹਰ ਵਿਅਕਤੀ ਨੂੰ ਆਪਣੇ ਆਪ ਇਨ੍ਹਾਂ ਬੈਂਕਾਂ ਨਾਲ ਸੰਪਰਕ ਕਰ ਕੇ ਲੋੜ ਸਮੇਂ ਖੂਨ-ਦਾਨ ਕਰਨ ਦੀ ਗੱਲ ਕਰਨੀ ਚਾਹੀਦੀ ਹੈ। ਜਿਹੜੇ ਲੋਕਾਂ ਦੇ ਮਨ ਵਿੱਚ ਖੂਨ-ਦਾਨ ਕਰਨ ਤੋਂ ਡਰ ਬੈਠਾ ਗਇਆ ਹੈ, ਡਾਕਟਰਾਂ ਨੂੰ ਕੈਂਪ ਲਾ ਕੇ ਅਜਿਹੇ ਵਿਅਕਤੀਆਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ।ਨਸ਼ਈ ਤੇ ਗ਼ਰੀਬਾਂ ਵੱਲੋਂ ਜਦੋਂ ਖੂਨ ਵੇਚਣ ਦੀਆਂ ਖ਼ਬਰਾਂ ਮਿਲਦੀਆਂ ਹਨ ਤਾਂ ਇਹ ਵੀ ਉਨ੍ਹਾਂ ਲੋਕਾਂ ਲਈ ਲਾਹਨਤ ਵਾਲੀ ਗੱਲ ਹੈ ਜੋ ਤੰਦਰੁਸਤ ਹੁੰਦਿਆਂ ਵੀ ਖੂਨ ਦੇਣ ਤੋਂ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾ ਕੇ ਇਨਕਾਰ ਕਰਦੇ ਹਨ।

 ਖੂਨਦਾਨ ਕੈਂਪ ਵਿੱਚ  ਹੜ੍ਹ ਵੇਰੀਆਰ ਦੇ ਤੌਰ ਤੇ ਨਾਮਣਾ ਖੱਟ ਚੁੱਕੇ ਵਿਭਾਗ ਪਰਚਾਰਕ   ਸ੍ਰੀ ਜਤਿੰਦਰ ਜੀ ਵਿਸ਼ੇਸ਼ ਤੌਰ ਤੇ ਕਾਰਯਕਰਤਾਵਾਂ ਦੀ ਹੌਸਲਾ ਅਫ਼ਜ਼ਾਈ ਕਰਨ ਅਤੇ ਅਸ਼ੀਰਵਾਦ ਦੇਣ ਲਈ ਪਹੁੰਚੇ । ਇਸ ਕੈਂਪ ਵਿੱਚ ਆਰ ਐਸ ਐਸ ਦੇ ਸਾਰੇ ਕਾਰਯਕਰਤਾਵਾਂ ਦੇ ਨਾਲ ਨਾਲ ਨਗਰ ਕਾਰਯਵਹ ਸ੍ਰੀ ਅਸ਼ਵਨੀ ਜੀ ,ਸ੍ਰੀ ਚੰਦਨ ਜੀ ,ਸੇਵਾ ਵਿਭਾਗ ਦੇ ਸ੍ਰੀ ਅਵਤਾਰ ਜੀ ਅਤੇ ਸ੍ਰੀ ਨੰਦ ਕਿਸ਼ੋਰ ਜੀ ਆਏ ਹੋਏ ਮਹਿਮਾਨਾਂ ਅਤੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਖੂਨਦਾਨੀਆਂ ਦੀ ਸੇਵਾ ਸੰਭਾਲ ਕੀਤੀ  ।

 ਆਰ ਐਸ ਐਸ ਵੱਲੋ ਲਗਾਏ ਗਏ  ਖੂਨ ਦਾਨ ਕੈਂਪ ਵਿੱਚ ਖੂਨਦਾਨ ਕਰਨ ਲਈ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ
  • Title : ਆਰ ਐਸ ਐਸ ਵੱਲੋ ਲਗਾਏ ਗਏ ਖੂਨ ਦਾਨ ਕੈਂਪ ਵਿੱਚ ਖੂਨਦਾਨ ਕਰਨ ਲਈ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ
  • Posted by :
  • Date : जुलाई 27, 2023
  • Labels :
  • Blogger Comments
  • Facebook Comments

0 comments:

एक टिप्पणी भेजें

Top